Breaking News : ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ
ਪਹਿਲਾਂ ਹੀ ਮਿਲਣ ਲਈ ਸੀਐਮ ਆਵਾਸ ਪਹੁੰਚਣ ਲੱਗੇ ਲੋਕ
ਮੋਹਾਲੀ, 29 ਸਤੰਬਰ(ਵਿਸ਼ਵ ਵਾਰਤਾ) : ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦੇ ਸਿਹਤ ਦੇ ਵਿੱਚ ਸੁਧਾਰ ਨੂੰ ਵੇਖਦਿਆਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਿਕ ਉਹਨਾਂ ਨੂੰ ਚਾਹੁੰਣ ਵਾਲੇ ਅਤੇ ਕਈ ਰਾਜਨੀਤਿਕ ਆਗੂ ਵੀ ਸੀਐਮ ਆਵਾਸ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਅਜੇ ਸੀਐਮ ਮਾਨ ਨੂੰ ਕੁਝ ਦਿਨ ਆਰਾਮ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਅੱਜ ਪੰਜਾਬ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਮਿਲਣ ਲਈ ਮੋਹਾਲੀ ਸਥਿਤ ਨਿਜੀ ਹਸਪਤਾਲ ਦੇ ਵਿੱਚ ਪਹੁੰਚੇ ਸੀ । ਉਹਨਾਂ ਤੋਂ ਬਾਅਦ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦਾ ਹਾਲ ਚਾਲ ਪੁੱਛਣ ਲਈ ਆਏ ਇਸਦੇ ਨਾਲ ਹੀ ਪਰਗਟ ਸਿੰਘ ਵੀ ਪੁੱਜੇ ਸਨ।
ਵਿਸ਼ਵ ਵਾਰਤਾ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਨੂੰ ਮੋਹਾਲੀ ਦੇ ਹਸਪਤਾਲ ਤੋਂ ਅੱਜ ਛੁੱਟੀ ਹੋ ਸਕਦੀ ਹੈ ਤੇ ਉਹਨਾਂ ਨੂੰ ਸੀਐਮ ਰਿਹਾਇਸ਼ ਲੈ ਕੇ ਜਾਇਆ ਜਾਏਗਾ।
ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਸੀਐਮ ਭਗਵੰਤ ਸਿੰਘ ਮਾਨ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ।