National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ
ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਅੱਜ ਦੇਸ਼ ਭਰ ਸਮੇਤ ਪੰਜਾਬ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਇਸ ਮੌਕੇ ਭੈਣਾਂ ਆਪਣੇ ਭਰਾਵਾਂ ਦੀ ਕਲਾਈ ‘ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ, ਜਦਕਿ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹੋਏ ਤੋਹਫ਼ੇ ਦਿੰਦੇ ਹਨ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਘਰਾਂ ਅਤੇ ਬਾਜ਼ਾਰਾਂ ਵਿੱਚ ਖਾਸ ਰੌਣਕ ਵੇਖਣ ਨੂੰ ਮਿਲ ਰਹੀ ਹੈ। ਲੋਕ ਸਵੇਰ ਤੋਂ ਹੀ ਪੂਜਾ-ਅਰਚਨਾ ਕਰਕੇ ਸ਼ੁਭ ਮੁਹੂਰਤ ਅਨੁਸਾਰ ਰੱਖੜੀ ਬੰਨ੍ਹ ਰਹੇ ਹਨ। ਇਸ ਪਵਿੱਤਰ ਮੌਕੇ ‘ਤੇ ਪਰਿਵਾਰ ਇਕੱਠੇ ਹੋ ਕੇ ਤਿਉਹਾਰ ਮਨਾਉਂਦੇ ਹਨ ਅਤੇ ਭੈਣ-ਭਰਾ ਦੇ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੇ ਹਨ।
ਜਿੱਥੇ ਭੈਣਾਂ ਭਰਾਵਾਂ ਦੇ ਗੁੱਟ ‘ਤੇ ਰੱਖੜੀਆਂ ਬੰਨ੍ਹਣ ਦਾ ਚਾਅ ਹੈ ਉੱਥੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਮਹਿੰਗੀਆਂ ਹੋਈਆਂ ਚੀਜ਼ਾਂ ਨੇ ਰਸੋਈ ਦਾ ਬਿਗਾੜ ਦਿੱਤਾ ਹੈ। ਖੰਡ, ਤੇਲ ਅਤੇ ਪਿਆਜ਼ ਦੀ ਕੀਮਤ ਵੱਧ ਗਈ ਹੈ ਅਤੇ ਬਾਜ਼ਾਰਾਂ ‘ਚ ਮਿਲਣ ਵਾਲੀ ਮਿਠਾਈ ਦੇ ਭਾਅ ‘ਚ ਵਾਧਾ ਹੋਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























