ਮਾਂ ਬੋਲੀ ਪੰਜਾਬੀ ਨੂੰ ਸਮਰਪਿਤ “ਵਿਸ਼ਵ ਵਾਰਤਾ“ ਆਪਣੇ ਪਾਠਕਾਂ ਨੂੰ ਭਰੋਸੇਯੋਗ ਸਮੇਂ ਸਿਰ ਅਤੇ ਸੂਝ- ਬੂਝ ਨਾਲ ਖਬਰਾਂ ਦੀ ਕਵਰੇਜ ਕਰਨ ਦੀ ਵਚਨਬੰਧਤਾ ਨਾਲ ਸਮੁੱਚੇ ਪੰਜਾਬੀਆਂ ਦੀ ਆਵਾਜ਼ ਬਣਦਾ ਹੋਇਆ, ਪੱਤਰਕਾਰੀ ਦੇ ਖੇਤਰ ਵਿੱਚ ਥੰਮ ਵਾਂਗ ਖੜਾ ਹੈ । “ਵਿਸ਼ਵ ਵਾਰਤਾ” (Wishav Warta) ਦੀ ਸਥਾਪਨਾ 1992 ਵਿੱਚ ਇੱਕ ਹਫ਼ਤਾਵਾਰੀ ਅਖ਼ਬਾਰ ਦੇ ਰੂਪ ਵਿੱਚ ਪੱਤਰਕਾਰ ਦਵਿੰਦਰਜੀਤ ਸਿੰਘ ਦਰਸ਼ੀ ਵੱਲੋਂ ਕੀਤੀ ਗਈ ।
“ਵਿਸ਼ਵ ਵਾਰਤਾ” ਪੱਤਰਕਾਰੀ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਦੇ ਹੋਏ ਆਪਣੇ ਪਾਠਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਿਰੰਤਰ ਵਿਕਾਸ ਕਰਦਾ ਰਿਹਾ ਹੈ । ਡਿਜੀਟਲ ਖ਼ਬਰਾਂ ਦੇ ਸਰੋਤਾਂ ਦੀ ਵੱਧਦੀ ਮੰਗ ਨੂੰ ਪਛਾਣਦੇ ਹੋਏ , “ਵਿਸ਼ਵ ਵਾਰਤਾ” ਨੇ ਡਿਜੀਟਲ ਖੇਤਰ ਵਿੱਚ ਪੈਰ ਧਰਦਿਆਂ ਪਿਛਲੇ ਇੱਕ ਦਹਾਕੇ ਤੋਂ ਵਿਸ਼ਵ ਭਰ ਦੀਆਂ ਖਬਰਾਂ ਅਤੇ ਹੋਰ ਜਾਣਕਾਰੀ ਦੇਣ ਲਈ ਪਹਿਲ ਕਰਦਿਆਂ ਭਰੋਸੇਮੰਦ ਸਰੋਤ ਵਜੋਂ ਸਥਾਪਿਤ ਹੈ ।“ਵਿਸ਼ਵ ਵਾਰਤਾ” ਨੂੰ ਵਿਸ਼ਵ ਦੀ ਸਭ ਤੋਂ ਪਹਿਲੀ ਆਨਲਾਈਨ ਪੰਜਾਬੀ ਨਿਊਜ਼ ਏਜੰਸੀ ਪ੍ਰਾਪਤ ਹੋਣ ਤੇ ਵੀ ਮਾਣ ਹੈ।
ਅੱਜ “ਵਿਸ਼ਵ ਵਾਰਤਾ” ਡਿਜੀਟਲ ਪੱਤਰਕਾਰੀ ਵਿੱਚ ਆਧੁਨਿਕ ਤਕਨੀਕਾਂ ਦਾ ਲਾਭ ਉਠਾਉਂਦੇ ਹੋਏ ਤਜਰਬੇਕਾਰ ਪੱਤਰਕਾਰਾਂ ਤੇ ਸੰਪਾਦਕਾਂ ਦੀ ਟੀਮ ਦੇ ਨਾਲ ਰਾਜਨੀਤੀ, ਮੌਜੂਦਾ ਮਾਮਲੇ ,ਸੱਭਿਆਚਾਰ ,ਖੇਡਾਂ ,ਸਿਹਤ ,ਮਨੋਰੰਜਨ ਅਤੇ ਹੋਰ ਸਾਰੇ ਵਿਸ਼ਿਆਂ ਨੂੰ ਕਵਰ ਕਰਦਾ ਹੈ ਅਤੇ ਯਕੀਨ ਬਣਾਉਂਦਾ ਹੈ ਕਿ ਇਸ ਦੇ ਪਾਠਕ ਵਿਸ਼ਵ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਤੁਰੰਤ ਅਤੇ ਸਭ ਤੋਂ ਪਹਿਲਾਂ ਜਾਣੂ ਹੋਣ ।”ਵਿਸ਼ਵ ਵਾਰਤਾ” ਇਹ ਪਹਿਲ ਕਦਮੀ ਕਰਨ ਵਿੱਚ ਸਫਲ ਵੀ ਹੋਇਆ ਹੈ ।“ਵਿਸ਼ਵ ਵਾਰਤਾ” ਵੈੱਬਸਾਈਟ ਨੂੰ ਸਰਵੋਤਮ ਪੰਜਾਬੀ ਵੈੱਬਸਾਈਟ ਵਜੋਂ ਪੰਜਾਬੀ ਮੀਡੀਆ ਰਤਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ।
ਪੰਜਾਬੀਆਂ ਦੀ ਆਵਾਜ਼ “ਵਿਸ਼ਵ ਵਾਰਤਾ” ਲੇਖਾ ਵੀਡੀਓਜ਼ ਅਤੇ ਮਲਟੀਮੀਡੀਆ ਵਿਸ਼ੇਸ਼ਤਾਵਾਂ ਸਮੇਤ ਸਮੱਗਰੀ ਦੀ ਆਪਣੀ ਵਿਭਿੰਨ ਸ਼੍ਰੈਣੀ ਦੇ ਜਰੀਏ , ਆਪਣੇ ਪਾਠਕਾਂ ਵਿੱਚ ਮਾਣ ਅਤੇ ਏਕਤਾ ਦੀ ਭਾਵਨਾ ਪੈਂਦਾ ਕਰਦੇ ਹੋਏ ਪੰਜਾਬ ਅਤੇ ਇਸ ਦੇ ਲੋਕਾਂ ਦੀ ਅਮੀਰ ਸੱਭਿਆਚਾਰ ਦੀ ਨਿਰੰਤਰ ਸੇਵਾ ਕਰ ਰਿਹਾ ਹੈ ।“ਵਿਸ਼ਵ ਵਾਰਤਾ” ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਵੈੱਬਸਾਈਟ ਹੈ ।ਅਦਾਰਾ “ਵਿਸ਼ਵ ਵਾਰਤਾ” ਹਮੇਸ਼ਾ ਆਪਣੇ ਸਹਿਯੋਗੀਆਂ ਦਾ ਅਤੇ ਮਿਲ ਰਹੇ ਸਮਰਥਨ ਦਾ ਕੋਟ ਕੋਟ ਧੰਨਵਾਦੀ ਹੈ ਅਤੇ ਯਕੀਨ ਦਵਾਉਂਦਾ ਹੈ ਕਿ ਵਿਸ਼ਵ ਵਾਰਤਾ ਆਪਣੇ ਨਿਰਪੱਖ ਨੀਤੀ ਨੂੰ ਬਰਕਰਾਰ ਰੱਖੇਗਾ ਅਤੇ ਇਸੇ ਤਰ੍ਹਾਂ ਸਮੁੱਚੀ ਲੁਕਾਈ ਦੀ ਸੇਵਾ ਕਰਨ ਨੂੰ ਪਹਿਲ ਦੇਵੇਗਾ ।