ਭਾਰਤ-ਸ੍ਰੀਲੰਕਾ ਟੈਸਟ ਸੀਰੀਜ਼: ਸ਼੍ਰੀਲੰਕਾ ਪੁੱਜੀ ਟੀਮ ਇੰਡੀਆ
– ਜਾਣੋ ਕਦੋ ਹੋਵੇਗਾ ਭਾਰਤ-ਸ੍ਰੀਲੰਕਾ ਵਿਚਾਲੇ ਪਹਿਲਾ ਟੈਸਟ
ਨਵੀ ਦਿੱਲੀ, 4 ਅਗਸਤ 2026 (ਵਿਸ਼ਵ ਵਾਰਤਾ): ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ, ਇਸ ਲਈ ਟੀਮ ਸ੍ਰੀਲੰਕਾ ਦੀ ਧਰਤੀ ‘ਤੇ ਕਦਮ ਰੱਖ ਚੁੱਕੀ ਹੈ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੀ ਜਾਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 15 ਅਗਸਤ ਤੋਂ ਹੋਵੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ 07 ਅਗਸਤ ਤੋਂ ਸ੍ਰੀਲੰਕਾ XI ਖ਼ਿਲਾਫ਼ ਇੱਕ ਵਾਰਮ-ਅੱਪ ਮੈਚ ਖੇਡੇਗੀ।
ਇਸ ਲਈ ਸਾਰੇ ਖਿਡਾਰੀ ਦੁਪਹਿਰ ਸਮੇਂ ਭਾਰਤ ਤੋਂ ਨਿਕਲੇ ਅਤੇ ਕੁਝ ਹੀ ਦੇਰ ਬਾਅਦ ਸ੍ਰੀਲੰਕਾ ਪਹੁੰਚ ਗਏ। ਉੱਥੇ ਪਹੁੰਚਣ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜੋ ਕਾਫ਼ੀ ਵਧੀਆ ਲੱਗ ਰਹੀਆਂ ਹਨ। ਸ੍ਰੀਲੰਕਾ ਕ੍ਰਿਕਟ ਵੱਲੋਂ ਟੀਮ ਇੰਡੀਆ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਭਾਰਤੀ ਖਿਡਾਰੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।
ਟੀਮ ਦਾ ਇਮਤਿਹਾਨ 7 ਅਗਸਤ ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਬੀ.ਸੀ.ਸੀ.ਆਈ. (BCCI) ਨੇ ਕਾਫ਼ੀ ਪਹਿਲਾਂ ਹੀ ਕਰ ਦਿੱਤਾ ਸੀ। ਹਾਲਾਂਕਿ ਟੀਮ ਦੇ ਜਾਣ ਤੋਂ ਪਹਿਲਾਂ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਜਸਪ੍ਰੀਤ ਬੁਮਰਾਹ ਅਜੇ ਫਿੱਟ ਨਹੀਂ ਹਨ, ਇਸ ਲਈ ਉਹ ਟੀਮ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਜੰਮੂ-ਕਸ਼ਮੀਰ ਦੇ ਔਕਿਬ ਨਬੀ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ। ਹੁਣ ਇੰਤਜ਼ਾਰ ਇਸ ਗੱਲ ਦਾ ਕੀਤਾ ਜਾ ਰਿਹਾ ਹੈ ਕਿ ਕੀ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲੇਗਾ ਜਾਂ ਫਿਰ ਉਹ ਐਵੇਂ ਹੀ ਰਹਿ ਜਾਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























