Ind Vs NZ 2nd Test: ਤੀਜੇ ਦਿਨ ਦੀ ਖੇਡ ਜਾਰੀ: ਨਿਊਜ਼ੀਲੈਂਡ ਮਜ਼ਬੂਤ ਸਥਿਤੀ ‘ਚ
ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ): ਨਿਊਜ਼ੀਲੈਂਡ ਨੇ ਕ੍ਰਾਈਸਟਚਰਚ ਟੈਸਟ ਵਿੱਚ ਭਾਰਤ ਉੱਤੇ 192 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਦੂਜੀ ਪਾਰੀ ਵਿੱਚ ਉਨ੍ਹਾਂ ਦਾ ਸਕੋਰ ਦੋ ਵਿਕਟਾਂ ‘ਤੇ 83 ਦੌੜਾਂ ਹੈ। ਜਸਪ੍ਰੀਤ ਬੁਮਰਾਹ ਨੇ ਟੌਮ ਲੈਥਮ (8 ਦੌੜਾਂ) ਅਤੇ ਹੈਨਰੀ ਨਿਕੋਲਸ (22 ਦੌੜਾਂ) ਨੂੰ ਆਊਟ ਕੀਤਾ। ਇਸ ਵੇਲੇ ਡੇਵੋਨ ਕੌਨਵੇ ਅਤੇ ਰਚਿਨ ਰਵਿੰਦਰ ਕ੍ਰੀਜ਼ ‘ਤੇ ਹਨ।
ਐਤਵਾਰ, ਮੈਚ ਦੇ ਤੀਜੇ ਦਿਨ, ਕੀਵੀਆਂ ਨੇ ਪਹਿਲੀ ਪਾਰੀ ਵਿੱਚ 110 ਦੌੜਾਂ ਦੀ ਬੜ੍ਹਤ ਲੈ ਲਈ। ਅੱਜ ਸਵੇਰੇ ਭਾਰਤ ਦੀ ਟੀਮ 116/6 ਤੋਂ ਅੱਗੇ ਖੇਡਦੇ ਹੋਏ, 246 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 356 ਦੌੜਾਂ ਬਣਾਈਆਂ ਸਨ। ਜਿਸ ਤਹਿਤ ਕੀਵੀਆਂ ਨੂੰ 110 ਦੌੜਾਂ ਦੀ ਲੀਡ ਮਿਲੀ ਸੀ।























