Ind Vs NZ 2nd Test: ਭਾਰਤ ਦੀਆਂ ਵਧੀਆਂ ਮੁਸ਼ਕਿਲਾਂ, ਨਿਊਜ਼ੀਲੈਂਡ ਵੱਡੀ ਬੜ੍ਹਤ ਵੱਲ
ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ): ਕ੍ਰਾਈਸਟਚਰਚ ਟੈਸਟ ਵਿੱਚ ਟੀਮ ਇੰਡੀਆ ਬੈਕਫੁੱਟ ‘ਤੇ ਆ ਗਿਆ ਹੈ। ਐਤਵਾਰ ਨੂੰ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਨਿਊਜ਼ੀਲੈਂਡ ਨੇ 243 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਸਟੰਪ ਤੱਕ, ਕੀਵੀਆਂ ਨੇ ਆਪਣੀ ਦੂਜੀ ਪਾਰੀ ਵਿੱਚ 3 ਵਿਕਟਾਂ ‘ਤੇ 133 ਦੌੜਾਂ ਬਣਾਈਆਂ ਸਨ। ਰਚਿਨ ਰਵਿੰਦਰ 46 ਦੌੜਾਂ ‘ਤੇ ਨਾਬਾਦ ਰਹੇ। ਡੈਰਿਲ ਮਿਸ਼ੇਲ 5 ਦੌੜਾਂ ‘ਤੇ ਨਾਬਾਦ ਰਹੇ। ਇਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ ਨੇ ਡੇਵੋਨ ਕੌਨਵੇ (51) ਨੂੰ ਪਿੱਛੇ ਕੈਚ ਕਰਵਾਇਆ। ਜਸਪ੍ਰੀਤ ਬੁਮਰਾਹ ਨੇ ਟੌਮ ਲੈਥਮ (8) ਅਤੇ ਹੈਨਰੀ ਨਿਕੋਲਸ (22) ਨੂੰ ਆਊਟ ਕੀਤਾ।
ਐਤਵਾਰ, ਮੈਚ ਦੇ ਤੀਜੇ ਦਿਨ, ਕੀਵੀਆਂ ਨੇ ਪਹਿਲੀ ਪਾਰੀ ਵਿੱਚ 110 ਦੌੜਾਂ ਦੀ ਬੜ੍ਹਤ ਲੈ ਲਈ। ਅੱਜ ਸਵੇਰੇ ਭਾਰਤ ਦੀ ਟੀਮ 116/6 ਤੋਂ ਅੱਗੇ ਖੇਡਦੇ ਹੋਏ, 246 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 356 ਦੌੜਾਂ ਬਣਾਈਆਂ ਸਨ। ਜਿਸ ਤਹਿਤ ਕੀਵੀਆਂ ਨੂੰ 110 ਦੌੜਾਂ ਦੀ ਲੀਡ ਮਿਲੀ ਸੀ। ਜਿਸ ਤੋਂ ਬਾਅਦ ਦੂਜੀ ਪਾਰੀ ‘ਚ ਕੀਵੀ ਟੀਮ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 243 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।























