Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ
ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਭਾਰਤੀ ਸਮੇਂ ਅਨੁਸਾਰ ਅੱਜ ਬੁੱਧਵਾਰ ਰਾਤ 3:30 ਵਜੇ ਤੋਂ ਸ਼ੁਰੂ ਹੋਵੇਗੀ। ਪਹਿਲਾ ਟੈਸਟ ਮੈਚ ਵੈਲਿੰਗਟਨ ਵਿੱਚ 19 ਤੋਂ 23 ਨਵੰਬਰ ਤੱਕ ਖੇਡਿਆ ਜਾਵੇਗਾ।
ਜਸਪ੍ਰੀਤ ਬੁਮਰਾਹ ਇਸ ਮੈਚ ਵਿੱਚ ਇੱਕ ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰਨਗੇ। ਦੱਸ ਦਈਏ ਕਿ ਵੈਲਿੰਗਟਨ ਦੇ ਮੈਦਾਨ ‘ਤੇ ਟੀਮ ਇੰਡੀਆ 58 ਸਾਲਾਂ ਤੋਂ ਨਹੀਂ ਜਿੱਤੀ ਹੈ। ਭਾਰਤ ਦੀ ਟੀਮ ਨੇ ਆਖਰੀ ਵਾਰ 1968 ਵਿੱਚ ਇਸ ਮੈਦਾਨ ‘ਤੇ ਟੈਸਟ ਮੈਚ ਜਿੱਤਿਆ ਸੀ। ਮਨਸੂਰ ਅਲੀ ਖਾਨ ਪਟੌਦੀ ਦੀ ਕਪਤਾਨੀ ਵਾਲੀ ਟੀਮ ਨੇ ਇੱਥੇ 8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਭਾਰਤੀ ਕ੍ਰਿਕਟ ਟੀਮ ਨੇ ਬੇਸਿਨ ਰਿਜ਼ਰਵ ‘ਤੇ ਕੁੱਲ ਅੱਠ ਟੈਸਟ ਮੈਚ ਖੇਡੇ ਹਨ। ਉਨ੍ਹਾਂ ਨੇ ਇੱਕ ਜਿੱਤਿਆ, ਦੋ ਡਰਾਅ ਖੇਡੇ ਅਤੇ ਪੰਜ ਹਾਰੇ ਹਨ। ਭਾਰਤ ਨੇ ਆਖਰੀ ਵਾਰ 2009 ਵਿੱਚ ਐਮਐਸ ਧੋਨੀ ਦੀ ਕਪਤਾਨੀ ਹੇਠ ਨਿਊਜ਼ੀਲੈਂਡ ਵਿੱਚ ਇੱਕ ਟੈਸਟ ਮੈਚ ਅਤੇ ਲੜੀ ਜਿੱਤੀ ਸੀ।
ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਸ ‘ਚ ਭਾਰਤ ਅੱਗੇ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 65 ਮੈਚ ਖੇਡੇ ਗਏ ਹਨ, ਜਿਸ ‘ਚੋਂ ਭਾਰਤ ਨੇ 22 ਜਿੱਤੇ ਹਨ ਜਦ ਕਿ ਨਿਊਜ਼ੀਲੈਂਡ ਨੇ 16 ਮੈਚਾਂ ‘ਚ ਜਿੱਤ ਦਰਜ ਕੀਤੀ ਹੈ। ਜਦ ਕਿ 27 ਮੈਚ ਡਰਾਅ ਹੋਏ ਹਨ।
ਦੋਨਾਂ ਟੀਮਾਂ ਲਈ ਸੰਭਾਵਿਤ ਪਲੇਇੰਗ 11
ਭਾਰਤ: ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਦੇਵਦੱਤ ਪਡੀਕਲ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ/ਅੰਸ਼ੁਲ ਕੰਬੋਜ/ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ/ਗੁਰਨੂਰ ਬਰਾੜ।
ਨਿਊਜ਼ੀਲੈਂਡ: ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਹੈਨਰੀ ਨਿਕੋਲਸ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡੇਲ (ਵਿਕਟਕੀਪਰ), ਗਲੇਨ ਫਿਲਿਪਸ, ਨਾਥਨ ਸਮਿਥ, ਕਾਇਲ ਜੈਮੀਸਨ, ਮੈਟ ਹੈਨਰੀ, ਜੈਕਬ ਡਫੀ/ਬਲੇਅਰ ਟਿੱਕਨਰ।























