Dabur ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ!
– ‘100% ਸ਼ੁੱਧ’ ਦਾਅਵਿਆਂ ਵਾਲੇ ਉਤਪਾਦਾਂ ‘ਤੇ FSSAI ਨੇ ਲਗਾਈ ਸੀ ਰੋਕ
ਨਵੀ ਦਿੱਲੀ, 7 ਅਗਸਤ 2026 (ਵਿਸ਼ਵ ਵਾਰਤਾ): ਡਾਬਰ ਇੰਡੀਆ ਨੂੰ ‘100% ਸ਼ੁੱਧ ਅਤੇ ‘100% ਨੈਚੁਰਲ’ ਵਰਗੇ ਦਾਅਵਿਆਂ ਵਾਲੇ ਆਪਣੇ ਉਤਪਾਦਾਂ ਨੂੰ ਲੈ ਕੇ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।
ਕੋਰਟ ਨੇ ਫੂਡ ਸੇਫਟੀ ਰੈਗੂਲੇਟਰ (FSSAI) ਦੇ ਉਸ ਹੁਕਮ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ, ਜਿਸ ਵਿੱਚ ਡਾਬਰ ਨੂੰ ਅਜਿਹੇ 100% ਦਾਅਵੇ ਵਾਲੇ ਉਤਪਾਦਾਂ ਨੂੰ ਵੇਚਣ ਤੋਂ ਰੋਕ ਦਿੱਤਾ ਗਿਆ ਸੀ। ਇਹਨਾਂ ਉਤਪਾਦਾਂ ਵਿੱਚ ਸ਼ਹਿਦ, ਗਾਂ ਦਾ ਘਿਓ, ਖਾਣ ਵਾਲੇ ਤੇਲ ਸਮੇਤ ਕਈ ਹੋਰ ਉਤਪਾਦ ਸ਼ਾਮਲ ਹਨ। FSSAI ਦਾ ਕਹਿਣਾ ਸੀ ਕਿ ਲੇਬਲ ‘ਤੇ “100%” ਵਰਗੇ ਦਾਅਵਿਆਂ ਦੀ ਵਰਤੋਂ ਅਸਪਸ਼ਟ ਅਤੇ ਭਰਮਾਊ ਹੈ। ਰੈਗੂਲੇਟਰ ਦਾ ਤਰਕ ਸੀ ਕਿ ਇਹਨਾਂ ਦਾਅਵਿਆਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ। ਇਸ ਨਾਲ ਗਾਹਕਾਂ ਨੂੰ ਗਲਤ ਜਾਣਕਾਰੀ ਮਿਲਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਅਮਿਤ ਮਹਾਜਨ ਦੇ ਬੈਂਚ ਨੇ ਕੀਤੀ। ਕੋਰਟ ਨੇ ਪਹਿਲੀ ਨਜ਼ਰ ਵਿੱਚ ਮੰਨਿਆ ਕਿ FSSAI ਨੂੰ ਡਾਬਰ ਦੇ ਖਿਲਾਫ ਅਜਿਹਾ ਰੋਕ ਵਾਲਾ ਹੁਕਮ ਜਾਰੀ ਕਰਨ ਤੋਂ ਪਹਿਲਾਂ ਕੰਪਨੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦੇਣਾ ਚਾਹੀਦਾ ਸੀ।
ਕੋਰਟ ਨੇ ਕਿਹਾ ਕਿ ਬਿਨਾਂ ਸੁਣਵਾਈ ਦਾ ਮੌਕਾ ਦਿੱਤੇ ਅਜਿਹਾ ਹੁਕਮ ਪਾਸ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਸੇ ਆਧਾਰ ‘ਤੇ ਅਗਲੀ ਸੁਣਵਾਈ ਤੱਕ FSSAI ਦੇ ਹੁਕਮ ‘ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਲਗਭਗ ਦੋ ਹਫ਼ਤਿਆਂ ਬਾਅਦ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























