Ahmedabad Plane Crash: ਫਲਾਈਟ ਨੰਬਰ AI 171 ਬੰਦ ਕਰੇਗੀ ਏਅਰ ਇੰਡੀਆ
– ਜਹਾਜ਼ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਦੀ ਹੋਈ ਸੀ ਮੌਤ
– ਜਾਂਚ ਟੀਮ 3 ਮਹੀਨਿਆਂ ਵਿੱਚ ਆਪਣੀ ਰਿਪੋਰਟ ਕਰੇਗੀ ਪੇਸ਼

ਨਵੀ ਦਿੱਲੀ, 14 ਜੂਨ (ਵਿਸ਼ਵ ਵਾਰਤਾ): ਅਹਿਮਦਾਬਾਦ ‘ਚ ਵਾਪਰੇ ਜਹਾਜ਼ ਹਾਦਸੇ (Ahmedabad Plane Crash) ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਫਲਾਈਟ ਨੰਬਰ 171 ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।ਸੂਤਰਾਂ ਅਨੁਸਾਰ, ਆਮ ਤੌਰ ‘ਤੇ ਕਿਸੇ ਘਾਤਕ ਜਹਾਜ਼ ਹਾਦਸੇ ਤੋਂ ਬਾਅਦ, ਏਅਰਲਾਈਨਾਂ ਉਸ ਫਲਾਈਟ ਨੰਬਰ ਦੀ ਵਰਤੋਂ ਬੰਦ ਕਰ ਦਿੰਦੀਆਂ ਹਨ। 17 ਜੂਨ ਤੋਂ ਅਹਿਮਦਾਬਾਦ-ਲੰਡਨ ਗੈਟਵਿਕ ਰੂਟ ‘ਤੇ ਉਡਾਣ AI 171 ਦੀ ਬਜਾਏ AI 159 ਨੰਬਰ ਨਾਲ ਚੱਲੇਗੀ।
ਦੱਸ ਦਈਏ ਕਿ ਬੀਤੇ ਬੀਤੇ ਵੀਰਵਾਰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਲੰਡਨ ਜਾਣ ਵਾਲੀ ਉਡਾਣ ਵਿੱਚ 242 ਲੋਕ ਸਵਾਰ ਸਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ 265 ਯਾਤਰੀਆਂ ਦੀ ਮੌਤ ਹੋ ਗਈ ਸੀ ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਜਹਾਜ਼ ਹਾਦਸੇ ‘ਤੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਕਿਹਾ ਕਿ ਹਾਦਸੇ ਦੀ ਜਾਂਚ ਪਹਿਲੇ ਦਿਨ ਤੋਂ ਹੀ ਜਾਰੀ ਹੈ। ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਇਹ ਹਾਦਸਾ ਹਵਾਈ ਅੱਡੇ ਤੋਂ 2 ਕਿਲੋਮੀਟਰ ਦੂਰ ਵਾਪਰਿਆ। ਪਾਇਲਟ ਨੇ ਐਮਰਜੈਂਸੀ ਕਾਲ ਦਿੱਤੀ ਸੀ। ਜਹਾਜ਼ ਦਾ ATS ਨਾਲ ਸੰਪਰਕ ਟੁੱਟ ਗਿਆ ਸੀ। ਹਾਦਸੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਟੀਮ 3 ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਜਾਂਚ ਟੀਮ ਵਿੱਚ ਡੀਜੀਸੀਏ ਅਤੇ ਆਈਬੀ ਦੇ ਅਧਿਕਾਰੀ ਸ਼ਾਮਲ ਹਨ।























