• Latest
  • Trending
Sangrur : ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ

Sangrur : ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ

1 year ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ

ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ

6 hours ago
ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ

6 hours ago
ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ

ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ

6 hours ago
ਫਿਰੋਜ਼ਪੁਰ ‘ਚ 30 ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਫਿਰੋਜ਼ਪੁਰ ‘ਚ 30 ਕਿੱਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

6 hours ago
ਮਾਨਵਤਾ ਦੇ ਆਧਾਰ ‘ਤੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ 10 ਦਿਨਾਂ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨਵਤਾ ਦੇ ਆਧਾਰ ‘ਤੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ 10 ਦਿਨਾਂ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

6 hours ago
ਮੀਂਹ ਦੇ ਪਾਣੀ ‘ਚ ਡੁੱਬਣ ਨਾਲ 8 ਸਾਲਾ ਮਾਸੂਮ ਬੱਚੇ ਦੀ ਮੌਤ

ਮੀਂਹ ਦੇ ਪਾਣੀ ‘ਚ ਡੁੱਬਣ ਨਾਲ 8 ਸਾਲਾ ਮਾਸੂਮ ਬੱਚੇ ਦੀ ਮੌਤ

6 hours ago
ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

ਨਾ ਕੈਸ਼, ਨਾ ਫਰਮਾਇਸ਼: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 866 ਨੌਜਵਾਨਾਂ ਨੂੰ ਸੌਂਪੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ

7 hours ago
ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੀ ਆਪਣੀ ਆਈ.ਪੀ.ਐਲ., 30 ਅਗਸਤ ਤੋਂ 13 ਸਤੰਬਰ ਤੱਕ ਹੋਣ ਵਾਲੀ ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

7 hours ago
ਲਿਓਨਲ ਮੇਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਲਿਓਨਲ ਮੇਸੀ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

7 hours ago
CM ਭਗਵੰਤ ਸਿੰਘ ਮਾਨ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਲਿਖਿਆ ਪੱਤਰ

CM ਭਗਵੰਤ ਸਿੰਘ ਮਾਨ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਲਿਖਿਆ ਪੱਤਰ

8 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

9 hours ago
Hindi News
English News
Sunday, August 9, 2026
No Result
View All Result
26 °c
Chandigarh
29 ° Mon
26 ° Tue
30 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Sangrur : ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ

ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਉਣ ਨਾਲ ਭਰਤੀ ਕਮੇਟੀ ਨੂੰ ਮਿਲਿਆ ਵੱਡਾ ਬਲ ; ਸਮੁੱਚੇ ਸੰਗਰੂਰ ਜਿਲ੍ਹੇ ਦੀ ਲੀਡਰਸ਼ਿਪ ਹੋਈ ਇਕਜੁੱਟ

March 29, 2025
in Politics, ਖਬਰਾਂ, ਪੰਜਾਬ
Sangrur : ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ

Sangrur : ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ

ਸੰਗਰੂਰ / ਚੰਡੀਗੜ੍ਹ , 29ਮਾਰਚ(ਵਿਸ਼ਵ ਵਾਰਤਾ) Sangrur : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਦੀ ਤੀਜੀ ਮੀਟਿੰਗ ਅੱਜ ਸੰਗਰੂਰ (Sangrur) ਵਿਖੇ ਹੋਈ। ਵੱਡੀ ਸਿਆਸੀ ਕਾਨਫਰੰਸ ਦਾ ਰੂਪ ਧਾਰਨ ਤੇ ਅੱਜ ਦੇ ਇਕੱਠ ਨੂੰ ਪੰਥ ਦਾ ਧੜਕਦਾ ਦਿਲ ਕਰਾਰ ਦਿੱਤਾ ਗਿਆ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਰੂਰ ਦੀ ਧਰਤੀ ਤੇ ਹਮੇਸ਼ਾ ਇਨਕਲਾਬ ਦੀ ਚਿਣਗ ਬਲਦੀ ਰਹੀ ਹੈ। ਏਥੋਂ ਦੀ ਧਰਤੀ ਤੇ ਵੱਡੀਆਂ ਵੱਡੀਆਂ ਲਹਿਰਾਂ ਉੱਠੀਆਂ, ਦੇਸ਼ ਦੀ ਆਜ਼ਾਦੀ ਲਈ ਉੱਠੀ ਲਹਿਰ ਹੋਵੇ ਜਾਂ ਖੇਤੀ ਕਾਨੂੰਨਾਂ ਖਿਲਾਫ਼ ਉੱਠੀ ਲਹਿਰ ਹੋਵੇ, ਇਹਨਾ ਲਹਿਰਾਂ ਨੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕੀਤਾ ।

ਸਰਦਾਰ ਇਯਾਲੀ ਨੇ ਕਿਹਾ ਕਿ,ਨਿਜ਼ਾਮ ਬਦਲਣ ਵਿੱਚ ਮੋਹਰੀ ਰਹੀ ਇਨਕਲਾਬੀ ਧਰਤੀ ਤੇ ਹੋਏ ਪੰਥਕ ਇਕੱਠ ਨੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਲਹਿਰ ਦਾ ਅੱਜ ਮੁੱਢ ਬੰਨ੍ਹਿਆ ਹੈ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਸੋਸ਼ਲ ਮੀਡੀਆ ਉਪਰ ਭਰਤੀ ਕਮੇਟੀ ਮੈਬਰਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਦਾ ਮੁੱਦਾ ਖਾਸ ਤੌਰ ਤੇ ਚੁੱਕਿਆ। ਸਰਦਾਰ ਇਯਾਲੀ ਨੇ ਕਿਹਾ ਕਿ ਕੁਝ ਲੋਕ, ਜਿੰਨਾ ਨੇ ਵਿਅਕਤੀ ਵਿਸ਼ੇਸ਼ ਦੇ ਧੜੇ ਹੇਠ ਵਿਅਕਤੀ ਵਿਸ਼ੇਸ਼ ਲਈ ਅਤੇ ਉਸ ਦੀ ਸਿਆਸਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਪੰਥਕ ਭਾਵਨਾਵਾਂ ਦੇ ਉਲਟ ਜਾਕੇ ਭਰਤੀ ਕੀਤੀ, ਅੱਜ ਓਹ ਪੁਨਰ ਸੁਰਜੀਤੀ ਲਈ ਉੱਠੀ ਲਹਿਰ ਤੇ ਤਰਾਂ-ਤਰਾਂ ਦੇ ਇਲਜਾਮ ਲਗਾਕੇ ਦਬਾਉਣ ਦੀ ਸਾਜਿਸ਼ ਰਚ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਏ ਕੁਝ ਕੁ ਲੋਕ ਅਕਾਲੀ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ। ਸਰਦਾਰ ਇਯਾਲੀ ਨੇ ਕਿਹਾ ਕਿ ਪਹਿਲਾਂ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਦਾ ਗਲਾ ਘੁੱਟਿਆ ਗਿਆ ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਲੋਕ,ਸਾਜਿਸ਼ਾਂ ਰਚਣ ਤੋਂ ਬਾਜ ਨਹੀਂ ਆ ਰਹੇ। ਸਰਦਾਰ ਇਯਾਲੀ ਨੇ ਬੀਤੇ ਦਿਨ ਐਸਜੀਪੀਸੀ ਦੇ ਜਨਰਲ ਇਜਲਾਸ ਵਿੱਚ ਹੋਏ ਪੰਥਕ ਘਾਣ ਦੀ ਗੱਲ ਕਰਦਿਆਂ ਕਿਹਾ ਕਿ, ਸਮਾਂ ਆ ਗਿਆ ਹੈ ਕਿ ਅਸੀਂ ਪੰਥ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੋਕਾਂ ਨੂੰ ਸੇਵਾ ਦਾ ਮੌਕਾ ਦੇਈਏ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਬਹਾਲੀ ਹੋ ਸਕੇ ਅਤੇ ਸਾਡੀਆਂ ਸੰਸਥਾਵਾਂ ਦੀ ਰਾਖੀ ਹੋ ਸਕੇ। ਸਰਦਾਰ ਇਯਾਲੀ ਨੇ ਸਿੱਖ ਸੰਗਤ ਨੂੰ ਸੱਦਾ ਦਿੱਤਾ ਕਿ ਅਗਾਮੀ ਐਸਜੀਪੀਸੀ ਚੋਣਾਂ ਵਿੱਚ ਪੰਥ ਪ੍ਰਸਤ ਲੋਕਾਂ ਲਈ ਅਵਾਜ ਬਣੋ, ਪੰਥ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦੀ ਇਸ ਵੇਲੇ ਸਖ਼ਤ ਲੋੜ ਹੈ।

ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਿਲ ਰਹੇ ਜਨ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ, ਅੱਜ ਦੇ ਇਕੱਠ ਤੋ ਮਹਿਸੂਸ ਵੀ ਹੁੰਦਾ ਹੈ ਅਤੇ ਆਸ ਵੀ ਬੱਝੀ ਹੈ ਕਿ ਪੰਜਾਬ ਦੇ ਵਾਸੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਥਾਹ ਪਿਆਰ ਕਰਦੇ ਹਨ। ਇਸ ਦੀ ਮਜ਼ਬੂਤੀ ਅਤੇ ਪੁਨਰ ਸੁਰਜੀਤੀ ਲਈ ਜਿਹੜੀ ਸੇਵਾ ਓਹਨਾਂ ਦੇ ਹਿੱਸੇ ਆਈ ਹੈ, ਉਸ ਨੂੰ ਹਰ ਹੀਲੇ ਇਮਾਨਦਾਰੀ, ਬਿਨਾ ਕਿਸੇ ਸਿਆਸੀ ਭੇਦ ਭਾਵ ਪੂਰਾ ਕੀਤਾ ਜਾਵੇਗਾ।

ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ, ਸਾਡਾ ਨਾ ਤਾਂ ਕੋਈ ਨਿੱਜੀ ਸਵਾਰਥ ਹੈ ਅਤੇ ਨਾ ਹੀ ਨਿੱਜੀ ਹਿੱਤ, ਅਸੀ ਸਮਰਪਣ ਭਾਵਨਾ ਹੇਠ ਅੱਗੇ ਵਧ ਰਹੇ ਹਾਂ, ਇਸ ਕਰਕੇ ਸੰਗਤ ਵਲੋ ਵੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਹੈ। ਸਰਦਾਰ ਝੂੰਦਾਂ ਨੇ ਕਿਹਾ ਕਿ, ਸਾਡੇ ਲਈ ਪਰਖ ਦੀ ਘੜੀ ਸੀ ਦੋ ਦਸੰਬਰ ਨੂੰ ਸੁਣਾਏ ਹੁਕਮਨਾਮੇ ਸਾਹਿਬ। ਅਸੀ ਜਾਂ ਤਾਂ ਆਪਣੇ ਇਸ਼ਟ ਨੂੰ ਸਮਰਪਿਤ ਹੁੰਦੇ ਜਾਂ ਫਿਰ ਦੁਨਿਆਵੀ ਸਿਆਸਤ ਨੂੰ। ਅਸੀ ਬਤੌਰ ਸਿੱਖ ਆਪਣੇ ਫਰਜ ਨੂੰ ਪੂਰਾ ਕਰਨ ਦਾ ਸੰਕਲਪ ਕੀਤਾ,ਇਸ ਸੰਕਲਪ ਦੇ ਪਹਿਲੇ ਦਿਨ ਤੋ ਅੱਜ ਦੇ ਦਿਨ ਤੱਕ ਸਾਡੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਨਿੱਜੀ ਗੱਲਬਾਤ ਨੂੰ ਸਾਂਝਾ ਕਰਦਿਆਂ ਸਰਦਾਰ ਝੂੰਦਾਂ ਨੇ ਕਿਹਾ ਕਿ, ਓਹਨਾ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਸੀ ਕਿ, ਤੁਸੀ ਸਾਡੇ ਤੋਂ ਹਲਫ਼ਨਾਮਾ ਲੈ ਸਕਦੇ ਹੋ, ਸਾਡਾ ਕੋਈ ਨਿੱਜੀ ਸਵਾਰਥ ਨਹੀਂ, ਪਰ ਪਾਰਟੀ ਨੂੰ ਬਚਾਉਣ ਲਈ ਵੱਡਾ ਦਿਲ ਤੁਸੀ ਵੀ ਦਿਖਾਓ, ਪਰ ਬਦਕਿਸਮਤੀ ਹੈ ਕਿ ਅੱਜ ਪੰਥ ਦੀ ਨੁਮਾਇਦਾ ਜਮਾਤ ਨੂੰ ਕਮਜ਼ੋਰ ਕਰਨ ਲਈ ਓਹੀ ਲੋਕ ਸਾਜਿਸ਼ਾਂ ਰਚ ਰਹੇ ਹਨ।

ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ, ਅੱਜ ਲੋੜ ਹੈ ਪੰਥ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਬਚਾਉਣ ਲਈ ਆਪਸੀ ਮਤਭੇਦ ਅਤੇ ਵਖਰੇਵੇਂ ਭੁਲਾ ਕੇ ਇਕੱਠੇ ਹੋਈਏ। ਜਿਹੜੀਆਂ ਗਲਤੀਆਂ ਕਰਕੇ ਪਾਰਟੀ ਦਾ ਗ੍ਰਾਫ ਆਪਣੇ ਸਾਸ਼ਨ ਕਾਲ ਵਿੱਚ ਡਿੱਗਿਆ, ਉਸ ਨੂੰ ਮੁੜ ਉਭਰਦੇ ਹੋਏ ਮੁੜ ਸੁਰਜੀਤੀ ਲਈ ਉੱਠੀ ਭਰਤੀ ਮੁਹਿੰਮ ਦਾ ਹਿੱਸਾ ਬਣੀਏ। ਜੱਥੇਦਾਰ ਉਮੈਦਪੁਰੀ ਨੇ ਵੱਖਰੀ ਪਾਰਟੀ ਲਈ ਭਰਤੀ ਕਹਿ ਕੇ ਬਦਨਾਮ ਕਰਨ ਵਾਲੇ ਲੋਕਾਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ, ਨਾ ਤਾਂ ਸਾਡੀ ਸੋਚ ਵੱਖ ਹੈ ਅਤੇ ਨਾ ਹੀ ਸਾਡਾ ਕਾਰਜ ਵੱਖਰਾ ਹੈ, ਅਜਿਹੀਆਂ ਸਾਜਿਸ਼ਾਂ ਰਚਣ ਵਾਲੇ ਲੋਕਾਂ ਨੇ ਪਹਿਲਾਂ ਹੀ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ, ਜਿਹੜਾ ਕਿ ਮੌਜੂਦਾ ਸਮੇਂ ਵੀ ਜਾਰੀ ਹੈ, ਪਾਰਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਮਜੋਰ ਕਰਨ ਵਾਲੇ ਲੋਕ ਬਾਜ ਆਉਣ।

ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅੱਜ ਦੇ ਭਰਵੇਂ ਇਕੱਠ ਵਿੱਚ ਉਸ ਵਕਤ ਹੋਰ ਵੀ ਵੱਡਾ ਬਲ ਮਿਲਿਆ ਜਦੋਂ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨਾਲ ਆ ਗਏ। ਸਰਦਾਰ ਲੌਂਗੋਵਾਲ ਨੇ ਕਿਹਾ ਕਿ ਅੱਜ ਹਰ ਸਿੱਖ ਦੀ ਜ਼ਿਮੇਵਾਰੀ ਬਣਦੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੇ ਪਹਿਰਾ ਦੇਵੇ। ਸਰਦਾਰ ਲੌਂਗੋਵਾਲ ਨੇ ਸਾਫ ਕੀਤਾ ਕਿ ਇੱਕ ਸਮਰਪਿਤ ਸਿੱਖ ਕਦੇ ਵੀ ਡੋਲਦਾ ਨਹੀਂ, ਹਮੇਸ਼ਾ ਹੁਕਮਨਾਮਾ ਸਾਹਿਬ ਨੂੰ ਆਪਣੇ ਲਈ ਰੌਸ਼ਨੀ ਦਾ ਰੂਪ ਸਮਝਦਾ ਹੈ, ਇਸ ਲਈ ਜਿਹੜੇ ਲੋਕ ਹੁਕਮਨਾਮਾ ਸਾਹਿਬ ਤੋਂ ਆਕੀ ਹਨ, ਓਹਨਾ ਨੂੰ ਖਾਸ ਅਪੀਲ ਕੀਤੀ ਕਿ ਅਕਾਲੀ ਸੋਚ ਸਾਨੂੰ ਸ੍ਰੀ ਅਕਾਲ ਤਖ਼ਤ ਤੋ ਲੈਣ ਦੀ ਪ੍ਰੇਰਣਾ ਦਿੰਦੀ ਹੈ, ਇਸ ਕਰਕੇ ਆਓ ਅਕਾਲੀ ਸੋਚ ਤੇ ਪਹਿਰਾ ਦੇਕੇ ਆਪਣੀ ਸਿਆਸੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੀਏ।

ਅੱਜ ਦੇ ਇਤਿਹਾਸਿਕ ਇਕੱਠ ਲਈ ਧੰਨਵਾਦ ਕਰਦਿਆਂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਸੁਪਨਾ ਲੈਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਚੱਲੇ ਸਨ, ਅੱਜ ਉਸ ਸੁਪਨੇ ਨੂੰ ਪੂਰਾ ਕਰਨ ਦੀ ਨੀਂਹ ਵੀ ਓਹਨਾ ਦੇ ਜਿਲ੍ਹੇ ਤੋਂ ਰੱਖੀ ਗਈ ਹੈ। ਸਰਦਾਰ ਢੀਂਡਸਾ ਨੇ ਅੱਜ ਦੇ ਇਕੱਠ ਲਈ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ, ਅੱਜ ਓਹਨਾਂ ਦੀ ਸ਼ਮੂਲੀਅਤ ਨੇ ਮੋਹਰ ਲਗਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਬਹੁਤ ਸਾਰੇ ਹੋਰ ਪੰਥ ਪ੍ਰਸਤ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਸੱਚੇ ਦਿਲੋਂ ਚਾਹੁਣ ਵਾਲੇ ਆਗੂ ਇਸ ਭਰਤੀ ਮੁਹਿਮ ਦਾ ਲਾਜ਼ਮੀ ਹਿੱਸਾ ਬਣਨਗੇ।

Sangrur

ਅੱਜ ਦੇ ਇਤਿਹਾਸਕ ਇਕੱਤਰਤਾ ਮੌਕੇ ਸਾਬਕਾ ਮੈਬਰ ਪਾਰਲੀਮੈਟ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਭੂਮਿਕਾ ਸੁਖਵੰਤ ਸਿੰਘ ਸਰਾਉ ਨੇ ਨਿਭਾਈ, ਇਸ ਸਮੇਂ ਸ: ਹਰੀ ਸਿੰਘ ਨਾਭਾ,ਜਥੇ. ਤੇਜਾ ਸਿੰਘ ਕਮਾਲਪੁਰ, ਜਥੇ: ਹਰਦੇਵ ਸਿੰਘ ਰੋਗਲਾ,ਅਮਨਵੀਰ ਸਿੰਘ ਚੈਰੀ, ਨਰੰਜਣ ਸਿੰਘ ਭੁਟਾਲ, ਜਥੇ: ਮਲਕੀਤ ਸਿੰਘ ਚੰਗਾਲ, ਕਰਨ ਕਨੇਡਾ, ਜਥੇ: ਰਾਮਪਾਲ ਸਿੰਘ ਬਹਿਣੀਵਾਲ ਆਦਿ ਜਿਲੇ ਦੀ ਸਮੁੱਚੀ ਲੀਡਰਸਿੱਪ ਤੇ ਬਹੁੱਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in PunjabiSANGRURtop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 8, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 8 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ

ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ

by Jaspreet Kaur
August 8, 2026
0

ਵਿਆਹ ਦੇ ਬੰਧਨ 'ਚ ਬੱਝੇ ਭਾਰਤੀ ਕ੍ਰਿਕਟਰ ਰਮਨਦੀਪ ਸਿੰਘ - ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ - ਜਾਣੋ ਕੌਣ ਹੈ ਪਤਨੀ ਚਾਰਲੀ...

ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ ਤੋਂ ਵੱਧ ਛਾਪੇਮਾਰੀਆਂ, 1,532 ਭਗੌੜੇ ਅਪਰਾਧੀ ਗ੍ਰਿਫ਼ਤਾਰ

by Ankit
August 8, 2026
0

ਪੰਜਾਬ ਪੁਲਿਸ ਦੀ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀਤੇ; 1.09 ਲੱਖ...

ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ

ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ

by Ankit
August 8, 2026
0

ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ ਪੁਰਤਗਾਲ ਅਧਾਰਤ ਬੀਕੇਆਈ ਮਾਸਟਰਮਾਈਂਡ ਵੱਲੋਂ ਚਲਾਇਆ ਜਾ ਰਿਹਾ ਸੀ ਅੱਤਵਾਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 8, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 8 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

ਪੁਲਿਸ ਚੌਕੀ ‘ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ

by Navjot
1 week ago
0

ਪੁਲਿਸ ਚੌਕੀ 'ਤੇ ਹਮਲੇ ਵਿੱਚ 7 ਪੁਲਿਸ ਮੁਲਾਜ਼ਮਾਂ ਦੀ ਮੌਤ ; 20 ਤੋਂ ਵੱਧ ਜ਼ਖਮੀ   ਇਸਲਾਮਾਬਾਦ, 30 ਜੁਲਾਈ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 