Kapil Sharma : ਕਪਿਲ ਸ਼ਰਮਾ ਦੇ ਕੈਫੇ ‘ਤੇ ਮੁੜ ਹੋਈ ਫਾਇਰਿੰਗ

ਚੰਡੀਗੜ੍ਹ, 16ਅਕਤੂਬਰ(ਵਿਸ਼ਵ ਵਾਰਤਾ) Kapil Sharma : ਕੈਨੇਡਾ ਵਿੱਚ ਅਦਾਕਾਰ-ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਇੱਕ ਵਾਰ ਫਿਰ ਫਾਇਰਿੰਗ ਹੋਈ ਹੈ। ਇਹ ਤੀਜੀ ਵਾਰ ਹੈ ਜਦੋਂ ਕਪਿਲ ਦੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਗੋਲੀਬਾਰੀ ਤੋਂ ਬਾਅਦ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ। ਆਪਣੀ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ, ਕੁਲਵੀਰ ਸਿੱਧੂ, ਅਤੇ ਗੋਲਡੀ ਢਿੱਲੋਂ ਅੱਜ (ਕੈਪਸ ਕੈਫੇ, ਸਰੀ ਵਿਖੇ) ਹੋਈ 3ਵਾਰ ਫਾਇਰਿੰਗ ਦੀ ਜ਼ਿੰਮੇਵਾਰੀਆਂ ਲੈਂਦੇ ਹਾਂ। ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਨ੍ਹਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੋ ਗੈਰ-ਕਾਨੂੰਨੀ (ਨਾਜਾਇਜ਼) ਕੰਮ ਕਰਦੇ ਹਨ ਅਤੇ ਲੋਕਾਂ ਨੂੰ ਪੈਸੇ ਨਹੀਂ ਦਿੰਦੇ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਬਾਲੀਵੁੱਡ ਵਿੱਚ ਧਰਮ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ – ਗੋਲੀਆਂ ਕਿਤੇ ਵੀ ਆ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।”

ਜ਼ਿਕਰਯੋਗ ਹੈ ਕਿ ਕਾਮੇਡੀਅਨ ਕਪਿਲ ਸ਼ਰਮਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕੈਪਸ ਕੈਫੇ ਦੇ ਮਾਲਕ ਹਨ। ਕੈਫੇ ਤੇ ਪਹਿਲਾਂ ਵੀ ਜੁਲਾਈ ਅਤੇ ਅਗਸਤ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























