IPL Eliminator : ਰਾਜਸਥਾਨ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ ; ਰਾਜਸਥਾਨ ਨੇ ਹੈਦਰਾਬਾਦ ਲਈ ਸੈੱਟ ਕੀਤਾ ਟਾਰਗੇਟ
ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਰਿਕਾਰਡ
ਚੰਡੀਗੜ੍ਹ, 27 ਮਈ (ਵਿਸ਼ਵ ਵਾਰਤਾ) ਆਈਪੀਐਲ 2026 ਦਾ ਐਲੀਮੀਨੇਟਰ ਮੁਕਾਬਲਾ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ, ਜਿੱਥੇ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਰਾਜਸਥਾਨ ਰਾਇਲਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 243 ਦੌੜਾਂ ਬਣਾਈਆਂ ਹਨ। ਹੈਦਰਾਬਾਦ ਨੂੰ ਜਿੱਤ ਲਈ 244 ਦੌੜਾਂ ਦੀ ਜਰੂਰਤ ਹੈ। ਟੀਮ ਲਈ ਯਸ਼ਸਵੀ ਜੈਸਵਾਲ ਨੇ 29 ਦੌੜਾਂ , ਧਰੁਵ ਜੁਰੇਲ 50, ਰਿਆਨ ਪਰਾਗ 26, ਦਾਸੁਨ ਸ਼ਨਾਕਾ 5, ਡੋਨੋਵਨ ਫਰੇਰਾ 12 ਅਤੇ ਜੋਫਰਾ ਆਰਚਰ 4 ਦੌੜਾਂ ਬਣਾਈਆਂ।
ਇਸ ਮੈਚ ਵਿੱਚ ਵੈਭਵ ਸੂਰਿਆਵੰਸ਼ੀ ਨੇ ਸਿਰਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਅਜਿਹਾ ਕਰਦਿਆਂ, ਉਸਨੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਕ੍ਰਿਸ ਗੇਲ ਦਾ 14 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ 65 ਛੱਕੇ ਮਾਰੇ ਹਨ। ਜਦਕਿ ਗੇਲ ਨੇ 2012 ਵਿੱਚ 59 ਛੱਕੇ ਮਾਰੇ ਸਨ।























