IPL 2026 : ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਮੁਕਾਬਲਾ ਅੱਜ
ਚੰਡੀਗੜ੍ਹ, 31 ਮਾਰਚ 2026 (ਵਿਸ਼ਵ ਵਾਰਤਾ) – IPL 2026 ਦਾ ਚੌਥਾ ਮੈਚ ਪੰਜਾਬ ਕਿੰਗਜ਼ (PBKS) ਅਤੇ ਗੁਜਰਾਤ ਟਾਈਟਨਜ਼ (GT) ਵਿਚਕਾਰ ਅੱਜ ਸ਼ਾਮ ਨੂੰ 7:30 ਵਜੇ ਮੋਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਪੀਸੀਏ ਸਟੇਡੀਅਮ ਵਿੱਚ ਹੋਣ ਵਾਲਾ ਹੈ। ਸੱਤ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਮੈਚ ਲਈ ਪਹਿਲਾਂ ਹੀ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ।
ਇਹ ਮੈਦਾਨ ਪੰਜਾਬ ਕਿੰਗਜ਼ ਦਾ ਘਰੇਲੂ ਮੈਦਾਨ ਹੈ। ਪੰਜਾਬ ਦੀ ਟੀਮ ਕਈ ਦਿਨਾਂ ਤੋਂ ਇੱਥੇ ਆਪਣੇ ਅਭਿਆਸ ਸੈਸ਼ਨ ਕਰ ਰਹੀ ਹੈ। ਦੂਜੇ ਪਾਸੇ, ਗੁਜਰਾਤ ਦੀ ਟੀਮ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚੀ। ਇਹ ਗੁਜਰਾਤ ਟਾਈਟਨਜ਼ ਦਾ ਪੰਜਵਾਂ ਸੀਜ਼ਨ ਹੋਵੇਗਾ। ਟੀਮ ਨੇ 2022 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਖਿਤਾਬ ਜਿੱਤਿਆ ਸੀ, ਪਿਛਲੇ ਸੀਜ਼ਨ ਵਿੱਚ ਚੌਥੇ ਸਥਾਨ ‘ਤੇ ਰਹੀ ਸੀ। ਇਸ ਦੌਰਾਨ, ਪੰਜਾਬ ਕਿੰਗਜ਼ ਅਜੇ ਵੀ ਆਪਣੇ ਪਹਿਲੇ ਖਿਤਾਬ ਦੀ ਉਡੀਕ ਕਰ ਰਹੀ ਹੈ, ਪਿਛਲੇ ਸੀਜ਼ਨ ਵਿੱਚ ਉਪ ਜੇਤੂ ਰਹੀ ਸੀ।
ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਨੇ ਹੁਣ ਤੱਕ ਆਈਪੀਐਲ ਵਿੱਚ ਛੇ ਮੈਚ ਖੇਡੇ ਹਨ, ਜਿਸ ਵਿੱਚ ਦੋਵਾਂ ਟੀਮਾਂ ਨੇ ਤਿੰਨ-ਤਿੰਨ ਜਿੱਤੇ ਹਨ। ਆਈਪੀਐਲ 2025 ਵਿੱਚ, ਪੰਜਾਬ ਨੇ ਗੁਜਰਾਤ ਨੂੰ 11 ਦੌੜਾਂ ਨਾਲ ਹਰਾਇਆ। ਦੋਵੇਂ ਟੀਮਾਂ ਨਿਊ ਚੰਡੀਗੜ੍ਹ ਵਿੱਚ ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਹਨ, ਜਿੱਥੇ ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























