IPL 2026 : ਮੁੰਬਈ ਬਨਾਮ ਕੋਲਕਾਤਾ ; ਕੋਲਕਾਤਾ ‘ਚ ਮੀਂਹ ਰੁਕਿਆ ; ਮੁਕਾਬਲਾ ਮੁੜ ਸ਼ੁਰੂ
ਮੁੰਬਈ ਨੇ 8 ਓਵਰਾਂ ਬਾਅਦ ਬਣਾਈਆਂ ਹਨ 57 ਦੌੜਾਂ
ਚੰਡੀਗੜ੍ਹ, 20 ਮਈ(ਵਿਸ਼ਵ ਵਾਰਤਾ) ਆਈਪੀਐਲ 2026 ਦਾ 65ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਈਡਨ ਗਾਰਡਨਜ਼ ਵਿਖੇ ਜਾਰੀ ਹੈ, ਜਿੱਥੇ ਕੋਲਕਾਤਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਦਾਨ ‘ਤੇ ਮੀਂਹ ਰੁਕ ਗਿਆ ਹੈ, ਅਤੇ ਖੇਡ ਰਾਤ 9:15 ਵਜੇ ਦੁਬਾਰਾ ਸ਼ੁਰੂ ਗਿਆ ਹੈ।
8 ਓਵਰਾਂ ਬਾਅਦ, ਮੁੰਬਈ 4 ਵਿਕਟਾਂ ਦੇ ਨੁਕਸਾਨ ‘ਤੇ 57 ਦੌੜਾਂ ਬਣਾਈਆਂ ਹਨ। ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਇਸ ਸਮੇਂ ਕ੍ਰੀਜ਼ ‘ਤੇ ਹਨ। ਦੱਸ ਦਈਏ ਕਿ ਮੀਂਹ ਕਾਰਨ ਮੈਚ ਨੂੰ ਰੋਕਿਆ ਗਿਆ ਸੀ। ਇਸ ਤੋਂ ਪਹਿਲਾਂ ਕੈਮਰਨ ਗ੍ਰੀਨ ਨੇ ਰਿਆਨ ਰਿਕਲਟਨ ਅਤੇ ਨਮਨ ਧੀਰ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। ਇਸ ਤੋਂ ਇਲਾਵਾ ਸੌਰਭ ਦੂਬੇ ਨੇ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਨੂੰ ਆਊਟ ਕੀਤਾ।
ਪਲੇਆਫ ਲਈ ਦੌੜ ਵਿੱਚ ਬਣੇ ਰਹਿਣ ਲਈ, ਕੋਲਕਾਤਾ ਨੂੰ ਹਰ ਕੀਮਤ ‘ਤੇ ਜਿੱਤ ਹਾਸਲ ਕਰਨੀ ਪਵੇਗੀ। ਟੀਮ ਇਸ ਸਮੇਂ 12 ਮੈਚਾਂ ਵਿੱਚ 11 ਅੰਕਾਂ ਨਾਲ ਅੰਕ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਮੁੰਬਈ ਜੋ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ 12 ਮੈਚਾਂ ਵਿੱਚ 8 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।






















