India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਜਾਰੀ
ਦੱਖਣੀ ਅਫਰੀਕਾ ਨੇ 25 ਓਵਰਾਂ ਤੱਕ ਗਵਾਈਆਂ 3 ਵਿਕਟਾਂ ; ਕਪਤਾਨ ਤੇਂਬਾ ਬਾਵੁਮਾ 3 ਦੌੜਾਂ ਬਣਾ ਕੇ ਆਊਟ

ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ) India Vs South Africa :ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਦਿਨ ਦਾ ਪਹਿਲਾ ਸੈਸ਼ਨ ਚੱਲ ਰਿਹਾ ਹੈ। ਦੱਖਣੀ ਅਫਰੀਕਾ ਨੇ 3 ਵਿਕਟਾਂ ਦੇ ਨੁਕਸਾਨ ‘ਤੇ 102 ਦੌੜਾਂ ਬਣਾ ਲਈਆਂ ਹਨ। ਵਿਆਨ ਮਲਡਰ ਅਤੇ ਟੋਨੀ ਡੀ ਗਿਓਰਗੀ ਕ੍ਰੀਜ਼ ਤੇ ਹਨ।

ਇਸ ਤੋਂ ਪਹਿਲਾਂ ਕਪਤਾਨ ਤੇਂਬਾ ਬਾਵੁਮਾ 3 ਦੌੜਾਂ ‘ਤੇ ਆਊਟ ਹੋਏ, ਉਨ੍ਹਾਂ ਨੂੰ ਧਰੁਵ ਜੁਰੇਲ ਦੀ ਗੇਂਦ ‘ਤੇ ਕੁਲਦੀਪ ਯਾਦਵ ਨੇ ਕੈਚ ਕਰਵਾਇਆ। ਜਸਪ੍ਰੀਤ ਬੁਮਰਾਹ ਨੇ ਏਡੇਨ ਮਾਰਕਰਾਮ (31) ਅਤੇ ਰਿਆਨ ਰਿਕੇਲਟਨ (23) ਨੂੰ ਆਊਟ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























