Cricket: ਭਾਰਤ ਵਿਰੁੱਧ ਟੈਸਟ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਵੱਡਾ ਝਟਕਾ: ਮਿਸ਼ੇਲ ਸੈਂਟਨਰ ਸੀਰੀਜ਼ ਤੋਂ ਹੋਏ ਬਾਹਰ
ਚੰਡੀਗੜ੍ਹ, 17 ਨਵੰਬਰ (ਵਿਸ਼ਵ ਵਾਰਤਾ): ਭਾਰਤ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਝਟਕਾ ਲੱਗਾ ਹੈ। ਟੀਮ ਦੇ ਵਾਈਟ-ਬਾਲ ਕਪਤਾਨ ਅਤੇ ਤਜਰਬੇਕਾਰ ਸਪਿਨ-ਬੋਲਿੰਗ ਆਲਰਾਊਂਡਰ, ਮਿਸ਼ੇਲ ਸੈਂਟਨਰ, ਸੱਜੇ ਹੱਥ ਵਿੱਚ ਫ੍ਰੈਕਚਰ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।
ਐਤਵਾਰ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖਰੀ ਵਨਡੇ ਮੈਚ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਸੈਂਟਨਰ ਦੇ ਹੱਥ ‘ਤੇ ਸੱਟ ਲੱਗ ਗਈ ਸੀ। ਸੱਟ ਤੋਂ ਬਾਅਦ ‘ਚ ਉਨ੍ਹਾਂ ਦੇ ਹੱਥ ਦੀ ਸਕੈਨ ਕੀਤੀ ਗਈ ਤਾਂ ਉਨ੍ਹਾਂ ਦੇ ਹੱਥ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ, ਨਿਊਜ਼ੀਲੈਂਡ ਕ੍ਰਿਕਟ ਨੇ ਇੱਕ ਮੀਡੀਆ ਰਿਲੀਜ਼ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ।
ਸੱਟ ਕਾਰਨ ਸੈਂਟਨਰ ਦੇ ਬਾਹਰ ਹੋਣ ਤੋਂ ਬਾਅਦ, ਸੈਂਟਰਲ ਡਿਸਟ੍ਰਿਕਟਸ ਦੇ ਸਪਿਨ ਗੇਂਦਬਾਜ਼ੀ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਟੌਮ ਲੈਥਮ ਦੀ ਕਪਤਾਨੀ ਵਾਲੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾਂ ਟੈਸਟ ਮੈਚ 19 ਨਵੰਬਰ ਤੋਂ ਖੇਡਿਆ ਜਾਵੇਗਾ।
ਭਾਰਤ ਵਿਰੁੱਧ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਨਿਊਜ਼ੀਲੈਂਡ ਵੀ ਸੱਟਾਂ ਨਾਲ ਜੂਝ ਰਿਹਾ ਸੀ। ਕਈ ਮੁੱਖ ਖਿਡਾਰੀ ਲੜੀ ਲਈ ਉਪਲਬਧ ਨਹੀਂ ਸਨ, ਅਤੇ ਟੀਮ 1-3 ਨਾਲ ਲੜੀ ਹਾਰ ਗਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਦੀ ਟੀ-20 ਸੀਰੀਜ਼ ਵੀ 3-2 ਨਾਲ ਹਾਰ ਗਈ ਸੀ।























