IND vs ENG, ਤੀਜਾ ਟੈਸਟ: ਇੰਗਲੈਂਡ ਨੇ ਲਾਰਡਜ਼ ਟੈਸਟ ਲਈ ਆਪਣੀ ਪਲੇਇੰਗ ਇਲੈਵਨ ਦਾ ਕੀਤਾ ਐਲਾਨ
– ਟੀਮ ਵਿੱਚ ਕੀਤਾ ਇਹ ਵੱਡਾ ਬਦਲਾਅ

ਨਵੀ ਦਿੱਲੀ, 9 ਜੁਲਾਈ (ਵਿਸ਼ਵ ਵਾਰਤਾ): ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਭਲਕੇ 10 ਜੁਲਾਈ ਤੋਂ ਲਾਰਡਜ਼ ਵਿਖੇ ਖੇਡਿਆ ਜਾਵੇਗਾ। ਇੰਗਲੈਂਡ ਨੇ ਸੀਰੀਜ਼ ਦਾ ਪਹਿਲਾ ਮੈਚ ਜਿੱਤਿਆ ਸੀ, ਜਿਸ ਤੋਂ ਬਾਅਦ ਟੀਮ ਇੰਡੀਆ ਨੇ ਵਾਪਸੀ ਕੀਤੀ ਅਤੇ ਦੂਜਾ ਮੈਚ ਜਿੱਤ ਲਿਆ। ਇਸਦਾ ਮਤਲਬ ਹੈ ਕਿ ਸੀਰੀਜ਼ ਬਰਾਬਰੀ ‘ਤੇ ਹੈ ਅਤੇ ਤਿੰਨ ਮੈਚ ਬਾਕੀ ਹਨ। ਤੀਜਾ ਮੈਚ ਸੀਰੀਜ਼ ਕਿੱਥੇ ਜਾਵੇਗੀ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।
ਇੰਗਲੈਂਡ ਨੇ ਭਾਰਤ ਵਿਰੁੱਧ 10 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਆਪਣੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਨੇ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਇੰਗਲੈਂਡ ਟੀਮ ਦੇ ਮਹਾਨ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਜੋਫਰਾ ਆਰਚਰ ਦੀ ਵਾਪਸੀ ਹੋਣ ਜਾ ਰਹੀ ਹੈ।
ਤੀਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ ਇਲੈਵਨ
ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ, ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਸ਼ੋਏਬ ਬਸ਼ੀਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























