• Latest
  • Trending
ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

3 weeks ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

3 hours ago
ਸਾਬਕਾ SHO ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ

ਸਾਬਕਾ SHO ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ

3 hours ago
ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ;  ਫਿਰ ਆ ਸਕਦੀ ਹੈ ਵੱਡੀ ਆਫ਼ਤ!

ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ!

4 hours ago
ਰੱਖੜ ਪੁੰਨਿਆਂ ਮੌਕੇ ਰਈਆ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਰੱਖੜ ਪੁੰਨਿਆਂ ਮੌਕੇ ਰਈਆ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

4 hours ago
ਖੇਡਾਂ ਵਤਨ ਪੰਜਾਬ ਦੀਆਂ-2026: ਤਰਨ ਤਾਰਨ ’ਚ 7 ਸਤੰਬਰ ਤੋਂ ਸ਼ੁਰੂ ਹੋਣਗੀਆਂ ਬਲਾਕ ਪੱਧਰੀ ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ-2026: ਤਰਨ ਤਾਰਨ ’ਚ 7 ਸਤੰਬਰ ਤੋਂ ਸ਼ੁਰੂ ਹੋਣਗੀਆਂ ਬਲਾਕ ਪੱਧਰੀ ਖੇਡਾਂ

5 hours ago
ਰੱਖੜੀ ਮੌਕੇ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਜਾਣ ਤੋਂ ਪਹਿਲਾਂ ਪੜ੍ਹੋ ਵੱਡੀ ਅਪਡੇਟ

ਰੱਖੜੀ ਮੌਕੇ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਘਰੋਂ ਜਾਣ ਤੋਂ ਪਹਿਲਾਂ ਪੜ੍ਹੋ ਵੱਡੀ ਅਪਡੇਟ

6 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

6 hours ago
ਮਹਾਰਾਸ਼ਟਰ ਵਿੱਚ ਆਟੋ – ਟੈਕਸੀ ਚਾਲਕਾਂ ਨੂੰ ਮਿਲੀ ਵੱਡੀ ਰਾਹਤ

ਮਹਾਰਾਸ਼ਟਰ ਵਿੱਚ ਆਟੋ – ਟੈਕਸੀ ਚਾਲਕਾਂ ਨੂੰ ਮਿਲੀ ਵੱਡੀ ਰਾਹਤ

6 hours ago
ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

ਬਦਲ ਜਾਣਗੇ Insta ਤੇ Facebook ਦੇ ਨਿਯਮ? ਰਾਤ 12 ਤੋਂ ਸਵੇਰੇ 6 ਵਜੇ ਤੱਕ ਵਰਤੋਂ ‘ਤੇ ਲੱਗੇਗੀ ਰੋਕ!

8 hours ago
ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

ਹੜਤਾਲੀ ਮੁਲਾਜ਼ਮਾਂ ਖ਼ਿਲਾਫ਼ Action ਦੀ ਤਿਆਰੀ ’ਚ ਪੰਜਾਬ ਸਰਕਾਰ

8 hours ago
ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ‘ਚ ਹੜ੍ਹਾਂ ਦਾ ਕਹਿਰ: 288 ਭਾਰਤੀ ਅਜੇ ਵੀ ਲਾਪਤਾ

9 hours ago
ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

ਰੱਖੜੀ ਤੋਂ ਪਹਿਲਾਂ ਗਾਹਕਾਂ ਲਈ ਰਾਹਤ: ਸੋਨੇ – ਚਾਂਦੀ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

10 hours ago
Hindi News
English News
Friday, August 28, 2026
No Result
View All Result
27 °c
Chandigarh
31 ° Fri
31 ° Sat
33 ° Sun
32 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਗਵੰਤ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ 16,000 ਕਿਲੋਮੀਟਰ ਖਾਲਿਆਂ ਨੂੰ ਮੁੜ ਸੁਰਜੀਤ ਕਰ ਰਹੀ ਹੈ: ਹਰਪਾਲ ਸਿੰਘ ਚੀਮਾ

ਨਹਿਰਾਂ ਦੀ ਵਿਆਪਕ ਪੁਨਰ-ਸੁਰਜੀਤੀ ਮੁਹਿੰਮ ਸਦਕਾ ਕਈ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 3 ਤੋਂ 5 ਮੀਟਰ ਤੱਕ ਵਧਿਆ: ਹਰਪਾਲ ਸਿੰਘ ਚੀਮਾ

August 6, 2026
in ਖਬਰਾਂ, ਪੰਜਾਬ

ਹਰੇਕ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਲਗਭਗ 39,049 ਕਿਊਸਿਕ ਨਹਿਰੀ ਪਾਣੀ ਛੱਡਿਆ ਜਾ ਰਿਹੈ: ਹਰਪਾਲ ਸਿੰਘ ਚੀਮਾ

ਮੀਂਹ ਦੇ ਪਾਣੀ ਦੀ ਸੰਭਾਲ ਲਈ ਪੰਜਾਬ ਭਰ ਵਿੱਚ 510 ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਲਾਗੂ ਕੀਤੀਆਂ: ਹਰਪਾਲ ਸਿੰਘ ਚੀਮਾ

ਭਵਿੱਖ ਵਾਸਤੇ ਪਾਣੀ ਦੀ ਸੰਭਾਲ ਲਈ ਛੱਪੜਾਂ, ਖੂਹਾਂ ਅਤੇ ਨਵੇਂ ਪ੍ਰੋਜੈਕਟਾਂ ਰਾਹੀਂ ਰਾਜ ਪੱਧਰੀ ਗ੍ਰਾਊਂਡਵਾਟਰ ਰੀਚਾਰਜ ਮੁਹਿੰਮ ਚਲਾਈ: ਹਰਪਾਲ ਸਿੰਘ ਚੀਮਾ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵੱਲੋਂ 30 ਸਾਲਾਂ ਦੀ ਅਣਦੇਖੀ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਨਹਿਰਾਂ ਨੂੰ ਮੁੜ ਸੁਰਜੀਤ ਕਰਨ ਦਾ ਮਿਸ਼ਨ ਵਿੱਢਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ; 6 ਅਗਸਤ 2026 (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਜਲ ਸੰਕਟ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਅਗਾਂਹਵਧੂ ਉਪਰਾਲਿਆਂ ‘ਤੇ ਚਾਨਣਾ ਪਾਉਂਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਨਹਿਰਾਂ ਦੀ ਪੁਨਰ-ਸੁਰਜੀਤੀ, ਜਲ ਮਾਰਗਾਂ ਦੀ ਬਹਾਲੀ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਰਾਹੀਂ ਦਹਾਕਿਆਂ ਤੋਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਘਟੇ ਪੱਧਰ ‘ਚ ਸੁਧਾਰ ਲਈ ਅਣਥੱਕ ਯਤਨ ਕੀਤੇ ਹਨ। ਇਹ ਵਿਚਾਰ ਵਿੱਤ ਮੰਤਰੀ ਨੇ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਲਿਆਂਦੇ ਮਤੇ ਦੇ ਸਮਰਥਨ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵੀ ਆਪਣੇ ਵਿਚਾਰ ਰੱਖੇ ਸਨ।

ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ‘ਚ ਮਿਲੀ ਧਰਤੀ ਹੇਠਲੇ ਪਾਣੀ ਦੀ ਬਦ ਤੋਂ ਬਦਤਰ ਹੋਈ ਸਥਿਤੀ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਿਛਲੇ 25 ਤੋਂ 30 ਸਾਲਾਂ ਤੋਂ ਧਰਤੀ ‘ਚੋਂ ਲਗਾਤਾਰ ਪਾਣੀ ਕੱਢਣ ਕਾਰਨ ਇਸਦਾ ਪੱਧਰ ਕਾਫ਼ੀ ਹੇਠਾਂ ਚਲਾ ਗਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਮੋਟਰਾਂ ਲਈ ਹੋਰ ਡੂੰਘੇ ਬੋਰ ਕਰਨ ਅਤੇ ਬਿਜਲੀ ਦਾ ਲੋਡ ਵਧਾਉਣ ਲਈ ਮਜਬੂਰ ਹੋਣਾ ਪਿਆ। ਇਸ ਸਮੱਸਿਆ ਨਾਲ ਨਜਿੱਠਣ ਵਾਸਤੇ ਮੌਜੂਦਾ ਸਰਕਾਰ ਨੇ ਸੂਬੇ ਦੇ ਨਹਿਰੀ ਨੈੱਟਵਰਕ ਨੂੰ ਬਹਾਲ ਕਰਨ ਲਈ ਇੱਕ ਵਿਆਪਕ ਮਿਸ਼ਨ ਸ਼ੁਰੂ ਕੀਤਾ ਹੈ। ਸੂਬਾ ਸਰਕਾਰ ਨੇ 16,000 ਕਿਲੋਮੀਟਰ ਖਾਲਿਆਂ ਦੇ ਨਿਰਮਾਣ ਤੇ ਪੁਨਰ ਸੁਰਜੀਤੀ ਰਾਹੀਂ ਅਤੇ ਨਹਿਰਾਂ ਵਿੱਚ ਲਗਭਗ 39,049 ਕਿਊਸਿਕ ਪਾਣੀ ਛੱਡ ਕੇ, ਇਹ ਯਕੀਨੀ ਬਣਾਇਆ ਹੈ ਕਿ ਨਹਿਰੀ ਪਾਣੀ ਟੇਲਾਂ ‘ਤੇ ਪੈਂਦੇ ਹਰ ਖੇਤ ਤੱਕ ਪਹੁੰਚੇ।”

ਇਨ੍ਹਾਂ ਪਹਿਲਕਦਮੀਆਂ ਦੇ ਉਸਾਰੂ ਨਤੀਜਿਆਂ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “ਇਨ੍ਹਾਂ ਵਿਆਪਕ ਯਤਨਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਦੇ ਅਨੇਕਾਂ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 3 ਤੋਂ 5 ਮੀਟਰ ਤੱਕ ਉੱਪਰ ਆ ਗਿਆ ਹੈ। ਇਸਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਨਿਕਾਸੀ ਦੀ ਬਜਾਏ ਖਣਿਜਾਂ ਨਾਲ ਭਰਪੂਰ ਨਹਿਰੀ ਪਾਣੀ ਦੀ ਵਰਤੋਂ ਨਾਲ ਕਣਕ ਅਤੇ ਝੋਨੇ ਦੇ ਝਾੜ ਵਿੱਚ 1 ਤੋਂ 2 ਕੁਇੰਟਲ ਪ੍ਰਤੀ ਏਕੜ ਵਾਧਾ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਸਿੱਧੇ ਤੌਰ ‘ਤੇ ਇਜ਼ਾਫਾ ਹੋਣ ਦੇ ਨਾਲ-ਨਾਲ ਬਿਜਲੀ ਦੀ ਖਪਤ ਘਟੀ ਹੈ ਤੇ ਕੁਦਰਤੀ ਊਰਜਾ ਦੀ ਬਚਤ ਹੋਈ ਹੈ।”

ਧਰਤੀ ਹੇਠਲੇ ਪਾਣੀ ਦੇ ਪੱਧਰ ‘ਚ ਸੁਧਾਰ ਲਈ ਲਈ ਸੂਬਾ ਸਰਕਾਰ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, “ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੌਂਸਲਾਂ/ਕਰਪੋਰੇਸ਼ਨਾਂ ਨੇ ਕਿਸੇ ਵੀ ਨਵੇਂ ਬਿਲਡਿੰਗ ਸਾਈਟ ਪਲਾਨ ਦੀ ਮਨਜ਼ੂਰੀ ਲਈ ਰੇਨਵਾਟਰ ਰੀਚਾਰਜ ਪੁਆਇੰਟ ਲਾਜ਼ਮੀ ਕਰ ਦਿੱਤੇ ਹਨ। ਇਹ ਯਕੀਨੀ ਬਣਾਉਣ ਲਈ ਕਿ ਮੀਂਹ ਦਾ ਪਾਣੀ ਵਿਅਰਥ ਵਹਿਣ ਦੀ ਬਜਾਏ ਧਰਤੀ ਅੰਦਰ ਚੰਗੀ ਤਰ੍ਹਾਂ ਸਮਾਏ, ਸੂਬਾ ਸਰਕਾਰ ਨੇ ਕਈ ਗ੍ਰਾਊਂਡਵਾਟਰ ਰੀਚਾਰਜ ਸਕੀਮਾਂ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਵੀ ਦਿੱਤੀ ਹੈ। ਕੁੱਲ 510 ਸਕੀਮਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 192 ਛੱਪੜ-ਆਧਾਰਿਤ ਰੀਚਾਰਜ ਸਕੀਮਾਂ ਅਤੇ 246 ਨਹਿਰ-ਆਧਾਰਿਤ ਰੀਚਾਰਜ ਸਕੀਮਾਂ ਸ਼ਾਮਲ ਹਨ।”

ਟਿਕਾਊ ਜਲ ਸੰਭਾਲ ਲਈ ਸਰਕਾਰ ਦੇ ਭਵਿੱਖੀ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬਾ ਸਰਕਾਰ ਸਾਡੇ ਮਹਾਨ ਗੁਰੂਆਂ ਦੁਆਰਾ ਦਿਖਾਏ ਗਏ ਮਾਰਗ ‘ਤੇ ਚੱਲ ਰਹੀ ਹੈ, ਜੋ ਪਾਣੀ ਨੂੰ ਸਿਰਫ਼ ਕਿਸਾਨਾਂ ਲਈ ਸਿਰਫ਼ ਇੱਕ ਸਾਧਨ ਨਹੀਂ, ਸਗੋਂ ਪੂਰੇ ਜੀਵ ਮੰਡਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਜੀਵਨ-ਰੇਖਾ ਮੰਨਦੀ ਹੈ।”

Tags: BREAKING NEWSHarpal Singh CheemaLatest Punjab newsPUNJABtop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 27, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 27 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

ਸਾਬਕਾ SHO ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ

ਸਾਬਕਾ SHO ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ

by Jaspreet Kaur
August 27, 2026
0

ਸਾਬਕਾ SHO ਨੂੰ ਅਦਾਲਤ ਨੇ ਸੁਣਾਈ 3 ਸਾਲ ਦੀ ਸਜ਼ਾ - ਪਿਓ-ਪੁੱਤ ਸਮੇਤ 3 ਨਾਲ ਅਣਮਨੁੱਖੀ ਵਿਹਾਰ ਕਰਨ ਦਾ ਮਾਮਲਾ...

ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ;  ਫਿਰ ਆ ਸਕਦੀ ਹੈ ਵੱਡੀ ਆਫ਼ਤ!

ਨੇਪਾਲ ‘ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ!

by Jaspreet Kaur
August 27, 2026
0

ਨੇਪਾਲ 'ਚ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲਿਆ ਖ਼ਤਰਾ; ਫਿਰ ਆ ਸਕਦੀ ਹੈ ਵੱਡੀ ਆਫ਼ਤ! ਨੇਪਾਲ, 27 ਅਗਸਤ (ਵਿਸ਼ਵ ਵਾਰਤਾ)...

ਰੱਖੜ ਪੁੰਨਿਆਂ ਮੌਕੇ ਰਈਆ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਰੱਖੜ ਪੁੰਨਿਆਂ ਮੌਕੇ ਰਈਆ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ

by Jaspreet Kaur
August 27, 2026
0

ਰੱਖੜ ਪੁੰਨਿਆਂ ਮੌਕੇ ਰਈਆ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
August 27, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 27 ਅਗਸਤ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

Most Popular

Tamilnadu: ਵਿਰੋਧੀ ਧਿਰ ਦੇ ਨੇਤਾ ਉਧਯਨਿਧੀ ਸਟਾਲਿਨ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

Tamilnadu: ਵਿਰੋਧੀ ਧਿਰ ਦੇ ਨੇਤਾ ਉਧਯਨਿਧੀ ਸਟਾਲਿਨ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

by Ranjit Singh
3 weeks ago
0

Tamilnadu: ਵਿਰੋਧੀ ਧਿਰ ਦੇ ਨੇਤਾ ਉਧਯਨਿਧੀ ਸਟਾਲਿਨ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਤਾਮਿਲਨਾਡੂ, 4 ਅਗਸਤ (ਵਿਸ਼ਵ ਵਾਰਤਾ) – ਪੁਲਿਸ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 