ਰਾਸ਼ਟਰਮੰਡਲ ਖੇਡਾਂ 2026 : ਭਾਰਤ ਨੇ ਜੂਡੋ ‘ਚ ਜਿੱਤਿਆ ਇਕ ਹੋਰ ਸੋਨ ਤਗਮਾ; ਹਰਸ਼ ਸਿੰਘ ਨੇ ਵਧਾਇਆ ਦੇਸ਼ ਦਾ ਮਾਣ
ਨਵੀ ਦਿੱਲੀ, 31 ਜੁਲਾਈ 2026 (ਵਿਸ਼ਵ ਵਾਰਤਾ): ਭਾਰਤ ਨੇ ਰਾਸ਼ਟਰਮੰਡਲ ਖੇਡਾਂਵਿੱਚ 15 ਮਿੰਟਾਂ ਦੇ ਅੰਦਰ 2 ਗੋਲਡ ਜਿੱਤ ਲਏ ਹਨ। ਜੂਡੋ ਵਿੱਚ ਅਸਮਿਤਾ ਡੇ ਅਤੇ ਹਰਸ਼ ਸਿੰਘ ਚੈਂਪੀਅਨ ਬਣੇ।ਕਾਮਨਵੇਲਥ ਗੇਮਜ਼ ਦੇ ਇਤਿਹਾਸ ਵਿੱਚ ਭਾਰਤ ਨੇ ਪਹਿਲੀ ਵਾਰ ਜੂਡੋ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।
ਪਹਿਲਾਂ ਅਸਮਿਤਾ ਡੇ ਨੇ ਔਰਤਾਂ ਦੇ 48 ਕਿਲੋਗ੍ਰਾਮ ਕੈਟੇਗਰੀ ਦੇ ਫ਼ਾਈਨਲ ਵਿੱਚ ਕੈਨੇਡਾ ਦੀ ਹੇਈਡੀ ਕਵਾਚ ਨੂੰ 2-1 ਨਾਲ ਹਰਾਇਆ। ਇਸ ਤੋਂ ਬਾਅਦ ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਫ਼ਾਈਨਲ ਵਿੱਚ ਆਸਟ੍ਰੇਲੀਆ ਦੇ ਜੋਸ਼ੁਆ ਕਾਟਜ਼ ਨੂੰ 10-0 ਨਾਲ ਹਰਾ ਕੇ ਦੂਜਾ ਗੋਲਡ ਦਿਵਾਇਆ। ਕਾਮਨਵੇਲਥ ਗੇਮਜ਼ ਦੀ ਮੈਡਲ ਟੈਲੀ ਵਿੱਚ ਭਾਰਤ 9ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹੁਣ ਤੱਕ ਟੀਮ 5 ਗੋਲਡ, 10 ਸਿਲਵਰ ਅਤੇ 4 ਬ੍ਰੌਂਜ਼ ਸਮੇਤ ਕੁੱਲ 19 ਮੈਡਲ ਜਿੱਤ ਚੁੱਕੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























