Comedian ਕਪਿਲ ਸ਼ਰਮਾ ਦੇ ਕੈਫੇ ‘ਤੇ ਤਾਬੜਤੋੜ ਗੋਲੀਬਾਰੀ

ਨਵੀ ਦਿੱਲੀ, 10 ਜੁਲਾਈ (ਵਿਸ਼ਵ ਵਾਰਤਾ): ਮਸ਼ਹੂਰ ਕਾਮੇਡੀਅਨ (Comedian) ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕਪਿਲ ਸ਼ਰਮਾ ਦੇ ਨਵੇਂ ਰੈਸਟੋਰੈਂਟ KAP’S CAFE ਵਿੱਚ ਭਾਰੀ ਗੋਲੀਬਾਰੀ ਹੋਈ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪਰ ਇਸ ਹਮਲੇ ਨੇ ਸਥਾਨਕ ਨਿਵਾਸੀਆਂ ਅਤੇ ਇਲਾਕੇ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਕਪਿਲ ਸ਼ਰਮਾ ਦਾ ‘KAP’S CAFE’ ਨਾਮ ਦਾ ਇਹ ਰੈਸਟੋਰੈਂਟ ਕੁਝ ਦਿਨ ਪਹਿਲਾਂ ਹੀ ਖੁੱਲ੍ਹਿਆ ਹੈ ਅਤੇ ਬਹੁਤ ਘੱਟ ਸਮੇਂ ‘ਚ ਹੀ ਭਾਰਤੀ ਭਾਈਚਾਰੇ ਵਿੱਚ ਇੱਕ ਪ੍ਰਸਿੱਧ ਸਥਾਨ ਬਣ ਗਿਆ। ਸਰੀ ਪੁਲਿਸ ਦੇ ਅਨੁਸਾਰ, ਰੈਸਟੋਰੈਂਟ ਵਿੱਚ ਕਈ ਰਾਊਂਡ ਗੋਲੀਬਾਰੀ ਕੀਤੀ ਗਈ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਗੋਲੀਬਾਰੀ ਕਿਉਂ ਅਤੇ ਕਿਸ ਕਾਰਨ ਕਰਕੇ ਕੀਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























