Bollywood Actress ਪ੍ਰਿਅੰਕਾ ਚੋਪੜਾ ਨੇ ਬਾਲਾਜੀ ਮੰਦਰ ਦੇ ਕੀਤੇ ਦਰਸ਼ਨ
- ਨੀਲੇ ਸਲਵਾਰ ਸੂਟ ‘ਚ ਆਈ ਨਜ਼ਰ
- ਇਸ ਫਿਲਮ ‘ਚ ਆਵੇਗੀ ਨਜ਼ਰ
ਨਵੀ ਦਿੱਲੀ: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਹੈਦਰਾਬਾਦ ‘ਚ ਹੈ। ਜਿੱਥੇ ਉਨ੍ਹਾਂ ਚਿਲਕੁਰ ਸਥਿਤ ਸ਼੍ਰੀ ਬਾਲਾਜੀ ਮੰਦਰ ਦੇ ਦਰਸ਼ਨ ਕੀਤੇ। ਪ੍ਰਿਅੰਕਾ ਨੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲਈ ਭਗਵਾਨ ਦਾ ਆਸ਼ੀਰਵਾਦ ਲਿਆ ਹੈ। ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਨੀਲੇ ਸਲਵਾਰ ਸੂਟ ‘ਚ ਬਿਨਾਂ ਮੇਕਅੱਪ ਲੁੱਕ ‘ਚ ਨਜ਼ਰ ਆ ਰਹੀ ਹੈ। ਉਸ ਨੇ ਸਿਰ ‘ਤੇ ਦੁਪੱਟਾ ਲਿਆ ਹੋਇਆ ਹੈ ਅਤੇ ਮੱਥੇ ‘ਤੇ ਤਿਲਕ ਲਗਾਇਆ ਹੋਇਆ ਹੈ।
ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ-“ਸ਼੍ਰੀ ਬਾਲਾਜੀ ਦੇ ਆਸ਼ੀਰਵਾਦ ਨਾਲ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਹੀ ਹਾਂ। ਸਾਡੇ ਦਿਲਾਂ ਵਿੱਚ ਸ਼ਾਂਤੀ ਅਤੇ ਸਾਡੇ ਆਲੇ ਦੁਆਲੇ ਖੁਸ਼ਹਾਲੀ ਹੋਵੇ। ਓਮ ਨਮਹ ਸ਼ਿਵਾਯ।” ਆਪਣੀ ਪੋਸਟ ਵਿੱਚ ਪ੍ਰਿਅੰਕਾ ਚੋਪੜਾ ਨੇ ਸਾਊਥ ਸਟਾਰ ਰਾਮ ਚਰਨ ਦੀ ਪਤਨੀ ਦਾ ਵੀ ਧੰਨਵਾਦ ਕੀਤਾ ਹੈ।
ਖ਼ਬਰ ਹੈ ਕਿ ਉਹ ਐਸਐਸ ਰਾਜਾਮੌਲੀ ਦੀ ਅਗਲੀ ਫਿਲਮ ਵਿੱਚ ਕੰਮ ਕਰਨ ਜਾ ਰਹੀ ਹੈ। ਇਹ ਫਿਲਮ ਅਫਰੀਕਨ ਜੰਗਲ ਐਡਵੈਂਚਰ ‘ਤੇ ਆਧਾਰਿਤ ਹੋਣ ਜਾ ਰਹੀ ਹੈ, ਹਾਲਾਂਕਿ ਇਸ ਦਾ ਟਾਈਟਲ ਅਜੇ ਤੈਅ ਨਹੀਂ ਹੋਇਆ ਹੈ। ਫਿਲਮ ਵਿੱਚ ਪ੍ਰਿਯੰਕਾ ਦੇ ਨਾਲ ਮਹੇਸ਼ ਬਾਬੂ ਇੱਕ ਖੋਜੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/