ਬੈਲਜੀਅਮ ‘ਚ ਟ੍ਰੇਨ ਤੇ ਸਕੂਲ ਬੱਸ ਵਿਚਾਲੇ ਜ਼ੋਰਦਾਰ ਟੱਕਰ
– ਕਈ ਮੌਤਾਂ ਦਾ ਖ਼ਦਸ਼ਾ!
– ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ
ਬੈਲਜੀਅਮ, 26 ਮਈ 2026 (ਵਿਸ਼ਵ ਵਾਰਤਾ): ਬੈਲਜੀਅਮ ‘ਚ ਇੱਕ ਟ੍ਰੇਨ ਤੇ ਸਕੂਲ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਜਾਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਸਟਾਫ਼ ਅਤੇ ਬੱਚਿਆਂ ਵਿੱਚੋਂ ਕਈ ਲੋਕਾਂ ਦੀ ਜਾਨ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 8.15 ਵਜੇ ਵਾਪਰਿਆ। ਜਦੋਂ ਟ੍ਰੇਨ ਲੰਘ ਰਹੀ ਸੀ ਤਾਂ ਫਾਟਕ ਬੰਦ ਸੀ ਅਤੇ ਲਾਲ ਬੱਤੀ ਜਗ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਉੱਤਰੀ ਬੈਲਜੀਅਮ ਵਿੱਚ ਸੱਤ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲ ਬੱਸ ਨੂੰ ਟ੍ਰੇਨ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਟ੍ਰੇਨ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਹਨ।
ਯੂਰਪੀਅਨ ਯੂਨੀਅਨ ਦੀ ਚੀਫ਼ ਉਰਸੁਲਾ ਵਾਨ ਡੇਰ ਲੇਯੇਨ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਲਿਖਿਆ, “ਪੀੜਤਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ; ਅੱਜ, ਯੂਰਪ ਬੈਲਜੀਅਮ ਦੇ ਇਸ ਦੁੱਖ ਵਿੱਚ ਉਸ ਦੇ ਨਾਲ ਖੜ੍ਹਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























