ਚੰਡੀਗੜ੍ਹ ਵਿੱਚ ਬਕਰੀਦ ਦੀ ਛੁੱਟੀ ਦੀ ਬਦਲੀ ਤਰੀਕ; ਨਵੀਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 26 ਮਈ ( ਵਿਸ਼ਵ ਵਾਰਤਾ): ਚੰਡੀਗੜ੍ਹ ਪ੍ਰਸ਼ਾਸਨ ਨੇ ਬਕਰੀਦ (ਈਦ-ਉਲ-ਜ਼ੁਹਾ) ਦੀ ਸਰਕਾਰੀ ਛੁੱਟੀ ਦੀ ਤਰੀਕ ਬਦਲ ਦਿੱਤੀ ਹੈ। ਪਹਿਲਾਂ ਇਹ ਛੁੱਟੀ 27 ਮਈ 2026 ਨੂੰ ਐਲਾਨੀ ਗਈ ਸੀ, ਪਰ ਹੁਣ 28 ਮਈ 2026 ਯਾਨੀ ਵੀਰਵਾਰ ਨੂੰ ਜਨਤਕ ਛੁੱਟੀ ਰਹੇਗੀ।ਪ੍ਰਸ਼ਾਸਨ ਵੱਲੋਂ ਜਾਰੀ ਨਵੀਂ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਛੁੱਟੀਆਂ ਦੀ ਸੂਚੀ ਵਿੱਚ ਅੰਸ਼ਕ ਬਦਲਾਅ ਕੀਤਾ ਗਿਆ ਹੈ।

ਹੁਣ 28 ਮਈ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ, ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਬੰਦ ਰਹਿਣਗੀਆਂ। ਇਸ ਸਬੰਧੀ ਗ੍ਰਹਿ ਸਕੱਤਰ ਦੀਪਰਾਵਾ ਲਾਕੜਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























