ਵੈਭਵ ਸੂਰਿਆਵੰਸ਼ੀ ਲਈ BCCI ਨੇ ਬਦਲਿਆ ਨਿਯਮ!
– ਵਿਦੇਸ਼ੀ ਦੌਰੇ ‘ਤੇ ਨਾਲ ਜਾ ਸਕਣਗੇ ਮਾਤਾ-ਪਿਤਾ
ਨਵੀ ਦਿੱਲੀ, 7 ਜੂਨ 2026 (ਵਿਸ਼ਵ ਵਾਰਤਾ): ਆਇਰਲੈਂਡ ਅਤੇ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਚੁਣੇ ਗਏ ਵੈਭਵ ਸੂਰਿਆਵੰਸ਼ੀ ਇੰਗਲੈਂਡ ਦੌਰੇ ‘ਤੇ ਆਪਣੇ ਮਾਤਾ-ਪਿਤਾ ਨੂੰ ਨਾਲ ਲਿਜਾ ਜਾ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੈਭਵ ਦੇ ਮਾਤਾ ਪਿਤਾ ਦੇ ਨਾਲ ਜਾਣ ਦਾ ਪ੍ਰਬੰਧ ਕੀਤਾ ਹੈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਬੀਸੀਸੀਆਈ ਨੇ ਵਿਸ਼ੇਸ਼ ਇਜਾਜ਼ਤ ਦਿੰਦੇ ਹੋਏ ਕਿਹਾ ਹੈ ਕਿ 15 ਸਾਲ ਦੇ ਖਿਡਾਰੀ ਨੂੰ ਵਿਦੇਸ਼ੀ ਹਾਲਾਤਾਂ ਅਤੇ ਸੀਨੀਅਰ ਟੀਮ ਦੇ ਮਾਹੌਲ ਵਿੱਚ ਸਹਿਜ ਮਹਿਸੂਸ ਕਰਵਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਆਮ ਤੌਰ ‘ਤੇ ਬੋਰਡ ਖਿਡਾਰੀਆਂ ਦੇ ਮਾਤਾ-ਪਿਤਾ ਨੂੰ ਟੀਮ ਦੇ ਨਾਲ ਦੌਰੇ ‘ਤੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਪਰ ਵੈਭਵ ਨਾਬਾਲਗ ਹਨ ਅਤੇ ਪਹਿਲੀ ਵਾਰ ਸੀਨੀਅਰ ਖਿਡਾਰੀਆਂ ਵਾਲੀ ਟੀਮ ਦਾ ਹਿੱਸਾ ਬਣ ਰਹੇ ਹਨ, ਇਸ ਲਈ ਉਨ੍ਹਾਂ ਦੇ ਮਾਮਲੇ ਵਿੱਚ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਬੀਸੀਸੀਆਈ ਵੈਭਵ ਦੇ ਮਾਤਾ-ਪਿਤਾ ਨੂੰ ਬੇਨਤੀ ਕਰੇਗਾ ਅਤੇ ਜੇਕਰ ਉਹ ਜਾਣਾ ਚਾਹੁਣ ਤਾਂ ਬੋਰਡ ਇਸ ਦਾ ਸਮਰਥਨ ਕਰੇਗਾ। ਸੈਕੀਆ ਮੁਤਾਬਕ, ਵੈਭਵ ਦੇ ਪਿਤਾ ਅਗਲੇ ਦਿਨ ਸ੍ਰੀਲੰਕਾ ਰਵਾਨਾ ਹੋਣ ਵਾਲੇ ਹਨ। ਜੇਕਰ ਉਨ੍ਹਾਂ ਦੇ ਮਾਤਾ-ਪਿਤਾ ਇੰਗਲੈਂਡ ਦੌਰੇ ‘ਤੇ ਵੀ ਨਾਲ ਜਾਣਾ ਚਾਹੁਣ ਤਾਂ ਬੀਸੀਸੀਆਈ ਮਦਦ ਕਰੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























