Asian Shooting Championship 2025 : ਏਲਾਵੇਨਿਲ-ਅਰਜੁਨ ਨੇ ਸੀਨੀਅਰ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਚੀਨ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

ਚੰਡੀਗੜ੍ਹ, 24ਅਗਸਤ(ਵਿਸ਼ਵ ਵਾਰਤਾ)Asian Shooting Championship 2025 : ਕਜ਼ਾਕਿਸਤਾਨ ਦੇ ਸ਼ਿਮਕੈਂਟ ਸ਼ਹਿਰ ਵਿੱਚ ਹੋ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸ਼ਨੀਵਾਰ ਨੂੰ ਭਾਰਤੀ ਸ਼ੂਟਰਾਂ ਨੇ ਸੀਨੀਅਰ ਅਤੇ ਜੂਨੀਅਰ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ।

ਏਲਾਵੇਨਿਲ ਵਾਲਾਰੀਵਾਨ ਅਤੇ ਅਰਜੁਨ ਦੀ ਜੋੜੀ ਨੇ ਸੀਨੀਅਰ 10 ਮੀਟਰ ਏਅਰ ਰਾਈਫਲ ਮਿਕਸਡ ਈਵੈਂਟ ਵਿੱਚ ਪੇਂਗ ਸ਼ਿਨਲੂ ਅਤੇ ਲੂ ਡਿੰਗਕੇ ਦੀ ਚੀਨੀ ਜੋੜੀ ਨੂੰ 13-11 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਆਲੀਫਿਕੇਸ਼ਨ ਰਾਉਂਡ ਵਿੱਚ 634.0 ਅੰਕ ਬਣਾ ਕੇ 27 ਟੀਮਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਏਲਾਵੇਨਿਲ ਨੇ 316.3 ਅਤੇ ਅਰਜੁਨ ਨੇ 317.7 ਅੰਕ ਬਣਾਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























