• Latest
  • Trending
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

12 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

6 minutes ago
ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ ਕੁਮਾਰ ਗੋਇਲ

ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ ਕੁਮਾਰ ਗੋਇਲ

21 minutes ago
4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

25 minutes ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ

34 minutes ago
ਭਗਵੰਤ ਮਾਨ ਸਰਕਾਰ ਦੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ 70 ਸਾਲਾਂ ਬਾਅਦ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦਿੱਤੀ ਗਈ: ਹਰਦੀਪ ਸਿੰਘ ਮੁੰਡੀਆਂ

ਭਗਵੰਤ ਮਾਨ ਸਰਕਾਰ ਦੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ 70 ਸਾਲਾਂ ਬਾਅਦ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਾਲਕੀ ਦਿੱਤੀ ਗਈ: ਹਰਦੀਪ ਸਿੰਘ ਮੁੰਡੀਆਂ

37 minutes ago
ਪੰਜਾਬ ਲਈ ਮਾਣਮੱਤੇ ਪਲ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ.ਡੀ.ਏ. ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ ਹੋਏ ਪਾਸ ਆਊਟ

ਪੰਜਾਬ ਲਈ ਮਾਣਮੱਤੇ ਪਲ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ.ਡੀ.ਏ. ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ ਹੋਏ ਪਾਸ ਆਊਟ

40 minutes ago
ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਵੱਲੋਂ 3 IAS ਅਧਿਕਾਰੀ ਇੱਧਰੋਂ- ਉੱਧਰ, ਪੜ੍ਹੋ ਸੂਚੀ

ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਵੱਲੋਂ 3 IAS ਅਧਿਕਾਰੀ ਇੱਧਰੋਂ- ਉੱਧਰ, ਪੜ੍ਹੋ ਸੂਚੀ

41 minutes ago
ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ , ਦੋ ਨੂੰ ਕੀਤਾ ਕਾਬੂ ; 4 ਹੈਂਡ ਗ੍ਰਨੇਡ, 2 ਪਿਸਤੌਲ ਅਤੇ 20 ਕਾਰਤੂਸ ਬਰਾਮਦ

ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ , ਦੋ ਨੂੰ ਕੀਤਾ ਕਾਬੂ ; 4 ਹੈਂਡ ਗ੍ਰਨੇਡ, 2 ਪਿਸਤੌਲ ਅਤੇ 20 ਕਾਰਤੂਸ ਬਰਾਮਦ

45 minutes ago
ਪੰਜਾਬ ਸਰਕਾਰ ਵੱਲੋਂ 2 PCS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 2 PCS ਅਧਿਕਾਰੀਆਂ ਦੇ ਤਬਾਦਲੇ

1 hour ago
1,851 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਵਿੱਚ ED ਵੱਲੋਂ 6 ਥਾਵਾਂ ‘ਤੇ ਛਾਪੇਮਾਰੀ

1,851 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਵਿੱਚ ED ਵੱਲੋਂ 6 ਥਾਵਾਂ ‘ਤੇ ਛਾਪੇਮਾਰੀ

1 hour ago
ਦਿੱਲੀ ਦੀ ਹਵਾ ਵਿੱਚ ਨਹੀਂ ਹੋ ਰਿਹਾ ਸੁਧਾਰ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ , AQI 329 ਦਰਜ

ਦਿੱਲੀ ਦੀ ਹਵਾ ਵਿੱਚ ਨਹੀਂ ਹੋ ਰਿਹਾ ਸੁਧਾਰ ; ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ , AQI 329 ਦਰਜ

1 hour ago
ਲੁਧਿਆਣਾ ਦੇ ਪਿੰਡ ਹਾਂਸ ਕਲਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਲੋਕ ਮਿਲਣੀ

ਲੁਧਿਆਣਾ ਦੇ ਪਿੰਡ ਹਾਂਸ ਕਲਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਲੋਕ ਮਿਲਣੀ

3 hours ago
Hindi News
English News
Sunday, November 29, 2026
No Result
View All Result
18 °c
Chandigarh
19 ° Mon
19 ° Tue
19 ° Wed
19 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

November 29, 2026
in ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ 1 ਦਸੰਬਰ ਤੋਂ 400 ਕਿਲੋਮੀਟਰ ਲੰਬੀ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਸਜਾਈ ਜਾਵੇਗੀ

*ਪੰਜਾਬ ਭਰ ਵਿੱਚੋਂ ਗੁਜ਼ਰਨ ਵਾਲੀ 400 ਕਿਲੋਮੀਟਰ ਲੰਬੀ ਅਧਿਆਤਮਕ ਯਾਤਰਾ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗੀ ਸੰਪੂਰਨ*

*ਸੰਤ ਨਿਰਮਲ ਦਾਸ ਜੀ ਦੀ ਅਗਵਾਈ ਹੇਠ 3 ਰੋਜ਼ਾ ਸ਼ੋਭਾ ਯਾਤਰਾ ਮਾਲਵਾ ਅਤੇ ਪੁਆਧ ਖੇਤਰਾਂ ਦੇ 16 ਪ੍ਰਮੁੱਖ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ*

*3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ 4 ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਹੋਵੇਗਾ ਸੰਗਮ, 4 ਤੋਂ 6 ਦਸੰਬਰ ਤੱਕ ਹੋਣਗੇ ਰਾਜ ਪੱਧਰੀ ਸਮਾਗਮ*

*ਡਾ. ਬਲਜੀਤ ਕੌਰ ਬਠਿੰਡਾ ਤੋਂ ਯਾਤਰਾ ਨੂੰ ਕਰਨਗੇ ਰਵਾਨਾ; ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ ਅਤੇ ਗੁਰਮੀਤ ਸਿੰਘ ਮੀਤ ਹੇਅਰ ਲਹਿਰਾਗਾਗਾ ਵਿਖੇ ਕਰਨਗੇ ਸਵਾਗਤ*

*ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਵਿਖੇ ਸ਼ੋਭਾ ਯਾਤਰਾ ਦੇ ਭਰਵੇਂ ਸਵਾਗਤ ਦੀ ਕਰਨਗੇ ਅਗਵਾਈ*

ਚੰਡੀਗੜ੍ਹ, 29 ਨਵੰਬਰ 2026 (ਵਿਸ਼ਵ ਵਾਰਤਾ):- ਗੁਰੂ ਰਵਿਦਾਸ ਮਹਾਰਾਜ ਵੱਲੋਂ ਦਰਸਾਏ ਬਰਾਬਰੀ, ਦਇਆ ਅਤੇ ਸਮਾਜਿਕ ਨਿਆਂ ਦੇ ਸਦੀਵੀ ਫ਼ਲਸਫ਼ੇ ਨੂੰ ਇਤਿਹਾਸਕ ਸ਼ਰਧਾਂਜਲੀ ਭੇਟ ਕਰਦਿਆਂ, ਭਗਵੰਤ ਮਾਨ ਸਰਕਾਰ 1 ਦਸੰਬਰ ਤੋਂ 3 ਦਸੰਬਰ, 2026 ਤੱਕ ਵਿਸ਼ਾਲ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ (ਰੂਟ 3) ਦਾ ਪ੍ਰਬੰਧ ਕਰਨ ਜਾ ਰਹੀ ਹੈ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ-ਵਿਆਪੀ ਸਮਾਗਮਾਂ ਦੇ ਹਿੱਸੇ ਵਜੋਂ ਸਜਾਈ ਜਾਣ ਵਾਲੀ ਇਹ ਤਿੰਨ ਰੋਜ਼ਾ ਪਵਿੱਤਰ ਸ਼ੋਭਾ ਯਾਤਰਾ ਪਵਿੱਤਰ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

*ਅਧਿਆਤਮਕ ਅਗਵਾਈ ਅਤੇ ਬਠਿੰਡਾ ਤੋਂ ਰਸਮੀ ਰਵਾਨਗੀ*

ਪਵਿੱਤਰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਦੀ ਅਧਿਆਤਮਕ ਅਗਵਾਈ ਸੰਤ ਨਿਰਮਲ ਦਾਸ ਜੀ ਕਰਨਗੇ, ਜੋ ਇਸ ਦੌਰਾਨ ਲੱਖਾਂ ਸ਼ਰਧਾਲੂਆਂ ਨੂੰ ਦੁੱਖਾਂ, ਅਸਮਾਨਤਾ ਅਤੇ ਵਿਤਕਰੇ ਤੋਂ ਮੁਕਤ ਇੱਕ ਸਦਭਾਵਨਾ ਭਰੇ ਸਮਾਜ ‘ਬੇਗ਼ਮਪੁਰਾ’ ਦੇ ਸਰਬ-ਸਾਂਝੇ ਸੰਦੇਸ਼ ਨਾਲ ਪ੍ਰੇਰਿਤ ਕਰਨਗੇ।

1 ਦਸੰਬਰ, 2026 ਨੂੰ ਬਠਿੰਡਾ ਤੋਂ ਸ਼ੋਭਾ ਯਾਤਰਾ ਦੀ ਸ਼ਾਨਦਾਰ ਸ਼ੁਰੂਆਤ ਮੌਕੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਸੰਤ ਸਮਾਜ ਅਤੇ ਸਥਾਨਕ ਸੰਗਤ ਦੇ ਨਾਲ ਮਿਲ ਕੇ ਉਹ ਗੁਰਬਾਣੀ ਕੀਰਤਨ, ਫੁੱਲਾਂ ਦੀ ਵਰਖਾ ਅਤੇ ਰਵਾਇਤੀ ਸ਼ਰਧਾ ਤੇ ਉਤਸ਼ਾਹ ਦਰਮਿਆਨ ਇਸ ਯਾਤਰਾ ਨੂੰ ਰਸਮੀ ਤੌਰ ’ਤੇ ਰਵਾਨਾ ਕਰਨਗੇ, ਜੋ ਇਸ ਏਕਤਾ ਭਰੀ ਅਧਿਆਤਮਕ ਯਾਤਰਾ ਦਾ ਮੁੱਢ ਬੰਨ੍ਹੇਗੀ।

*ਰੂਟ ਦੌਰਾਨ ਕੈਬਨਿਟ ਮੰਤਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ*

ਪੰਜਾਬ ਦੀ ਸ਼ਰਧਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਦਰਸਾਉਂਦਿਆਂ, ਸੀਨੀਅਰ ਕੈਬਨਿਟ ਮੰਤਰੀ ਅਤੇ ਚੁਣੇ ਹੋਏ ਨੁਮਾਇੰਦੇ ਨਿਰਧਾਰਤ ਪ੍ਰਮੁੱਖ ਠਹਿਰਾਵਾਂ ’ਤੇ ਪੂਰੇ ਮਾਣ-ਸਨਮਾਨ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕਰਨਗੇ।

*ਪਹਿਲਾ ਠਹਿਰਾਅ: ਲਹਿਰਾਗਾਗਾ (ਸੰਗਰੂਰ)*

ਯਾਤਰਾ ਦਾ ਪਹਿਲਾ ਪੜਾਅ ਪੂਰਾ ਕਰਕੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਪਹੁੰਚਣ ’ਤੇ ਸ਼ੋਭਾ ਯਾਤਰਾ ਦਾ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਅਮਨ ਅਰੋੜਾ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।

*ਦੂਜਾ ਠਹਿਰਾਅ: ਪਟਿਆਲਾ*

ਜਿਵੇਂ ਹੀ ਇਹ ਸ਼ੋਭਾ ਯਾਤਰਾ ਆਪਣੇ ਦੂਜੇ ਪ੍ਰਮੁੱਖ ਠਹਿਰਾਅ ਲਈ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪ੍ਰਵੇਸ਼ ਕਰੇਗੀ, ਤਾਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਸ਼ਰਧਾਲੂਆਂ ਅਤੇ ਸਥਾਨਕ ਪਤਵੰਤਿਆਂ ਨਾਲ ਮਿਲ ਕੇ ਸ਼ੋਭਾ ਯਾਤਰਾ ਦੇ ਸਵਾਗਤ ਦੀ ਅਗਵਾਈ ਕਰਨਗੇ।

*400 ਕਿਲੋਮੀਟਰ ਦਾ ਮੁਕੰਮਲ ਰੂਟ ਅਤੇ ਪੜਾਅ-ਵਾਰ ਵੇਰਵਾ*

ਤਿੰਨ ਦਿਨਾਂ ਵਿੱਚ ਲਗਭਗ 400 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੇ ਰੂਟ 3 ਦੀ ਰੂਪ-ਰੇਖਾ ਇਸ ਤਰ੍ਹਾਂ ਉਲੀਕੀ ਗਈ ਹੈ ਕਿ ਇਹ ਮਾਲਵਾ ਅਤੇ ਪੁਆਧ ਖੇਤਰਾਂ ਦੇ ਪ੍ਰਮੁੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜੇਗੀ, ਤਾਂ ਜੋ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੀਆਂ ਸੰਗਤਾਂ ਰਸਤੇ ਵਿੱਚ ਨਤਮਸਤਕ ਹੋ ਸਕਣ।

*ਸ਼ੋਭਾ ਯਾਤਰਾ ਦਾ ਮੁਕੰਮਲ ਕ੍ਰਮ ਇਸ ਪ੍ਰਕਾਰ ਹੋਵੇਗਾ:*

ਬਠਿੰਡਾ → ਰਾਮਪੁਰਾ ਫੂਲ → ਬਰਨਾਲਾ → ਧੂਰੀ → ਸੰਗਰੂਰ → ਸੁਨਾਮ → ਲਹਿਰਾਗਾਗਾ (ਪਹਿਲਾ ਠਹਿਰਾਅ) → ਦਿੜ੍ਹਬਾ → ਭਵਾਨੀਗੜ੍ਹ → ਪਟਿਆਲਾ (ਦੂਜਾ ਠਹਿਰਾਅ) → ਫ਼ਤਹਿਗੜ੍ਹ ਸਾਹਿਬ → ਮੋਰਿੰਡਾ → ਰੂਪਨਗਰ ਬਾਈਪਾਸ → ਬਲਾਚੌਰ → ਗੜ੍ਹਸ਼ੰਕਰ → ਖੁਰਾਲਗੜ੍ਹ।

*ਪੜਾਅ-ਵਾਰ ਦੂਰੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:*

ਪਹਿਲਾ ਪੜਾਅ: ਬਠਿੰਡਾ ਤੋਂ ਲਹਿਰਾਗਾਗਾ (ਲਗਭਗ 160 ਕਿਲੋਮੀਟਰ)
ਇਹ ਸ਼ੋਭਾ ਯਾਤਰਾ ਬਠਿੰਡਾ ਤੋਂ ਆਰੰਭ ਹੋ ਕੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਸੰਗਰੂਰ ਅਤੇ ਸੁਨਾਮ ਤੋਂ ਹੁੰਦੀ ਹੋਈ ਆਪਣੇ ਪਹਿਲੇ ਪ੍ਰਮੁੱਖ ਠਹਿਰਾਅ ਲਹਿਰਾਗਾਗਾ ਵਿਖੇ ਪਹੁੰਚੇਗੀ।
ਦੂਜਾ ਪੜਾਅ: ਲਹਿਰਾਗਾਗਾ ਤੋਂ ਪਟਿਆਲਾ (ਲਗਭਗ 83 ਕਿਲੋਮੀਟਰ)
ਲਹਿਰਾਗਾਗਾ ਤੋਂ ਸ਼ੋਭਾ ਯਾਤਰਾ ਦਿੜ੍ਹਬਾ ਅਤੇ ਭਵਾਨੀਗੜ੍ਹ ਤੋਂ ਹੁੰਦੀ ਹੋਈ ਆਪਣੇ ਦੂਜੇ ਪ੍ਰਮੁੱਖ ਠਹਿਰਾਅ ਲਈ ਪਟਿਆਲਾ ਪਹੁੰਚੇਗੀ।
ਤੀਜਾ ਪੜਾਅ: ਪਟਿਆਲਾ ਤੋਂ ਖੁਰਾਲਗੜ੍ਹ (ਲਗਭਗ 150 ਕਿਲੋਮੀਟਰ)
ਪਟਿਆਲਾ ਤੋਂ ਇਹ ਯਾਤਰਾ ਫ਼ਤਹਿਗੜ੍ਹ ਸਾਹਿਬ, ਮੋਰਿੰਡਾ, ਰੂਪਨਗਰ ਬਾਈਪਾਸ, ਬਲਾਚੌਰ ਅਤੇ ਗੜ੍ਹਸ਼ੰਕਰ ਤੋਂ ਹੁੰਦੀ ਹੋਈ ਆਪਣੀ ਅੰਤਿਮ ਮੰਜ਼ਿਲ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗੀ।
ਬਠਿੰਡਾ ਤੋਂ ਖੁਰਾਲਗੜ੍ਹ ਤੱਕ ਦੀ ਇਹ ਕੁੱਲ ਯਾਤਰਾ ਪੰਜਾਬ ਭਰ ਦੇ 16 ਪ੍ਰਮੁੱਖ ਸਥਾਨਾਂ ਨੂੰ ਛੂੰਹਦੀ ਹੋਈ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ।

*ਖੁਰਾਲਗੜ੍ਹ ਸਾਹਿਬ ਵਿਖੇ ਚਾਰ ਵਿਸ਼ਾਲ ਸ਼ੋਭਾ ਯਾਤਰਾਵਾਂ ਦਾ ਇਤਿਹਾਸਕ ਸੰਗਮ*

3 ਦਸੰਬਰ, 2026 ਨੂੰ ਬਠਿੰਡਾ-ਖੁਰਾਲਗੜ੍ਹ ਸ਼ੋਭਾ ਯਾਤਰਾ ਖੁਰਾਲਗੜ੍ਹ ਸਾਹਿਬ ਵਿਖੇ ਇੱਕ ਇਤਿਹਾਸਕ ਅਧਿਆਤਮਕ ਸੰਗਮ ਦੇ ਰੂਪ ਵਿੱਚ ਸੰਪੂਰਨ ਹੋਵੇਗੀ, ਜਿੱਥੇ ਇਹ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਤਿੰਨ ਹੋਰ ਵਿਸ਼ਾਲ ਸ਼ੋਭਾ ਯਾਤਰਾਵਾਂ ਨਾਲ ਆ ਮਿਲੇਗੀ।

*ਚਾਰੇ ਸ਼ੋਭਾ ਯਾਤਰਾਵਾਂ ਅਤੇ ਉਨ੍ਹਾਂ ਦੇ ਅਧਿਆਤਮਕ ਆਗੂ ਇਸ ਪ੍ਰਕਾਰ ਹਨ:*
• ਵਾਰਾਣਸੀ ਤੋਂ ਮੁੱਖ ਰੂਟ: 30 ਨਵੰਬਰ ਤੋਂ 3 ਦਸੰਬਰ, ਸੰਤ ਨਿਰੰਜਨ ਦਾਸ ਜੀ (ਡੇਰਾ ਬੱਲਾਂ) ਦੀ ਅਗਵਾਈ ਹੇਠ।
• ਫ਼ਰੀਦਕੋਟ ਰੂਟ: 2 ਦਸੰਬਰ ਤੋਂ 3 ਦਸੰਬਰ, ਸੰਤ ਕੇਵਲ ਸਿੰਘ ਜੀ ਦੀ ਅਗਵਾਈ ਹੇਠ।
• ਜੰਮੂ ਰੂਟ: 30 ਨਵੰਬਰ ਤੋਂ 3 ਦਸੰਬਰ, ਸੰਤ ਗੁਰਦੀਪ ਗਿਰੀ ਜੀ ਦੀ ਅਗਵਾਈ ਹੇਠ।
• ਬਠਿੰਡਾ-ਖੁਰਾਲਗੜ੍ਹ ਰੂਟ: 1 ਦਸੰਬਰ ਤੋਂ 3 ਦਸੰਬਰ, ਸੰਤ ਨਿਰਮਲ ਦਾਸ ਜੀ ਦੀ ਅਗਵਾਈ ਹੇਠ।

ਇਨ੍ਹਾਂ ਚਾਰਾਂ ਸ਼ੋਭਾ ਯਾਤਰਾਵਾਂ ਦਾ ਇਤਿਹਾਸਕ ਸੰਗਮ 4 ਦਸੰਬਰ ਤੋਂ 6 ਦਸੰਬਰ, 2026 ਤੱਕ ਖੁਰਾਲਗੜ੍ਹ ਵਿਖੇ ਹੋਣ ਵਾਲੇ 650ਵੇਂ ਪ੍ਰਕਾਸ਼ ਪੁਰਬ ਦੇ ਤਿੰਨ ਰੋਜ਼ਾ ਵਿਸ਼ਾਲ ਰਾਜ ਪੱਧਰੀ ਸਮਾਗਮਾਂ ਦਾ ਆਗਾਜ਼ ਕਰੇਗਾ।

*4 ਤੋਂ 6 ਦਸੰਬਰ ਤੱਕ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ*

ਇਨ੍ਹਾਂ ਵਿਸ਼ਾਲ ਸਮਾਗਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ, ਸੰਤ ਸੰਮੇਲਨ, ਕਥਾ ਅਤੇ ਕੀਰਤਨ ਦਰਬਾਰ, ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਫ਼ਲਸਫ਼ੇ ’ਤੇ ਆਧਾਰਿਤ ਪ੍ਰਦਰਸ਼ਨੀਆਂ ਅਤੇ ਬੇਗ਼ਮਪੁਰਾ ਸਮਾਗਮ ਸ਼ਾਮਲ ਹੋਣਗੇ।

ਪੰਜਾਬ ਭਰ ਦੀਆਂ ਸੰਗਤਾਂ ਨੂੰ ਸ਼ੋਭਾ ਯਾਤਰਾ ਦੇ ਰੂਟ ਦੌਰਾਨ ਸ਼ਾਮਲ ਹੋਣ ਅਤੇ ਖੁਰਾਲਗੜ੍ਹ ਸਾਹਿਬ ਵਿਖੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਨਿੱਘਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਉਹ ਆਸਥਾ, ਭਾਈਚਾਰਕ ਸਾਂਝ ਅਤੇ ਮਨੁੱਖੀ ਮਾਣ-ਸਨਮਾਨ ਦੇ ਇਸ ਯੁੱਗ-ਪਲਟਾਊ ਅਤੇ ਵਿਲੱਖਣ ਸਮਾਗਮ ਦਾ ਹਿੱਸਾ ਬਣ ਸਕਣ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 29, 2026
0

ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...

ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ ਕੁਮਾਰ ਗੋਇਲ

ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ ਕੁਮਾਰ ਗੋਇਲ

by Ankit
November 29, 2026
0

ਪੰਜਾਬ ਦੇ ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ ਵਿਰੁੱਧ ਕਾਰਵਾਈ ਤੇਜ਼; ਰਾਤ ਸਮੇਂ ਚਲਾਈ ਮੁਹਿੰਮ ਦੌਰਾਨ ਪੰਜ ਟਿੱਪਰ ਕੀਤੇ ਜ਼ਬਤ: ਬਰਿੰਦਰ...

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ

by Ankit
November 29, 2026
0

4 ਹੈਂਡ ਗ੍ਰਨੇਡ ਅਤੇ 2 ਪਿਸਤੌਲਾਂ ਸਮੇਤ ਕੇ.ਸੀ.ਐੱਫ. ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨ ਕਾਬੂ, ਵੱਡਾ ਅੱਤਵਾਦੀ ਹਮਲਾ ਟਲਿਆ — ਗ੍ਰਿਫ਼ਤਾਰ...

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ

by Ankit
November 29, 2026
0

  ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 313ਵਾਂ ਦਿਨ: ਪੰਜਾਬ ਪੁਲਿਸ ਵੱਲੋਂ 667 ਥਾਈਂ ਛਾਪੇਮਾਰੀ; 288 ਕਾਬੂ ਪੁਲਿਸ ਟੀਮਾਂ ਨੇ 180...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 29, 2026
0

ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ...

Most Popular

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

by Ranjit Singh
1 week ago
0

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 