ਐਤਵਾਰ ਦੇ ਨੰਨੇ ਉਸਤਾਦ ਪ੍ਰੋਗਰਾਮ ਚ ਬੱਚਿਆਂ ਨੇ ਲਾਈਆਂ ਰੌਣਕਾਂ

Advertisement

ਮਾਨਸਾ 2 ਅਗਸਤ ( ਵਿਸ਼ਵ ਵਾਰਤਾ ) : ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਧਿੰਗੜ ( ਮਾਨਸਾ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਝੰਜੋਲੀ (ਅੰਮ੍ਰਿਤਸਰ ) ਦੇ ਬੱਚਿਆ ਨੇ ਧਾਰਮਿਕ ਗੀਤ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਸਰਕਾਰੀ ਪ੍ਰਾਇਮਰੀ ਸਕੂਲ ਠੱਕਰਵਾਲ ( ਲੁਧਿਆਣਾ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾਂ (ਮਾਨਸਾ) ਦੀਆਂ ਬੱਚੀਆ ਦਾ ਭਾਸ਼ਣ, ਬਿਸ਼ਨਪੁਰਾ (ਐੱਸ. ਏ.ਐੱਸ ਨਗਰ)ਤੇ ਮੁਸਤਫਾਪੁਰ ( ਜਲੰਧਰ ) ਦੇ ਬੱਚਿਆਂ ਨੇ ਕ੍ਰਮਵਾਰ ਲੋਕ ਗੀਤ ਪੇਸ਼ ਕੀਤਾ , ਮਹਿਲ ਕਲਾਂ (ਬਰਨਾਲਾ) ਤੇ ਚੌਹਾਨ ( ਅੰਮ੍ਰਿਤਸਰ ਸਾਹਿਬ)ਸਕੂਲ ਵੱਲ੍ਹੋਂ ਆਰਟ ਐਂਡ ਕਰਾਫਟ, ਠੱਠਾ ( ਤਰਨਤਾਰਨ ) ਤੇ ਗੁਰਨੇ ਕਲਾਂ ( ਮਾਨਸਾ )ਸਕੂਲ ਦੀਆਂ ਬੱਚੀਆਂ ਵੱਲ੍ਹੋਂ ਸੋਲੋ ਡਾਂਸ ,ਸੰਦਪੁਰ ( ਤਰਨਤਾਰਨ)ਦੇ ਬੱਚਿਆ ਵੱਲੋਂ ਕਵਿਤਾ ਉਚਾਰਨ, ਨਾਗਲਾ (ਐੱਸ ਏ ਐਸ ਨਗਰ) ਸਕੂਲ ਵੱਲੋਂ ਲਿਟਲ ਸ਼ੈੱਫ ,ਜਵਾਹਰਪੁਰ ( ਐਸ ਏ ਐਸ ਨਗਰ )ਸਕੂਲ ਵੱਲੋਂ ਰੱਖੜੀ ਬਣਾਉਣਾ ਸਿਖਾਇਆ ਗਿਆ ਤੇ ਅੰਤ ਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਇਕਾ ( ਫਰੀਦਕੋਟ) ਦੇ ਬੱਚਿਆਂ ਵੱਲੋਂ ਬਹੁਤ ਹੀ ਵਧੀਆ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਨਾਲ ਰੰਗ ਬੰਨਿਆ । ਮੰਚ ਸੰਚਾਲਨ ਦੀ ਭੂਮਿਕਾ ਅਧਿਅਪਕ ਜਸਵਿੰਦਰ ਸਿੰਘ ਚਾਹਲ ਸਰਕਾਰੀ ਪ੍ਰਾਇਮਰੀ ਸਕੂਲ ਘੁੰਮਣ ਕਲਾਂ ( ਬਠਿੰਡਾ ) ਵੱਲ੍ਹੋਂ ਬਾਖੂਬੀ ਨਿਭਾਈ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਤਸੱਲੀ ਪ੍ਰਗਟ ਕੀਤੀ ਕਿ ਬੱਚੇ ਮਨੋਰੰਜਨ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ।