ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ; ਧੜੰਮ ਡਿੱਗੇ ਭਾਅ
ਚੰਡੀਗੜ੍ਹ, 20 ਅਕਤੂਬਰ 2026 (ਵਿਸ਼ਵ ਵਾਰਤਾ): ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਜਾਂ ਆਪਣੇ ਲਈ ਸੋਨੇ ਦੀ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਖਰੀਦਦਾਰੀ ਤੋਂ ਪਹਿਲਾ ਇਸ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਨਣਾ ਬਹੁਤ ਜਰੂਰੀ ਹੈ। ਮਿਡਲ ਈਸਟ ਵਿੱਚ ਵਧਦੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਦੇ ਵਿਚਕਾਰ ਘਰੇਲੂ ਅਤੇ ਗਲੋਬਲ ਬਾਜ਼ਾਰ ਵਿੱਚ ਸੋਨੇ-ਚਾਂਦੀ ਦੇ ਭਾਅ ਵਿੱਚ ਗਿਰਾਵਟ ਦੇਖਣ ਨੂੰ ਮਿਲੀ।
ਦੁਸਹਿਰੇ ਦੇ ਦਿਨ ਸ਼ਾਮ 5 ਵਜੇ ਮਲਟੀ ਕਮੋਡਿਟੀ ਐਕਸਚੇਂਜ (MCX) ਦੇ ਖੁੱਲ੍ਹਦਿਆਂ ਹੀ ਸੋਨਾ ਡਿੱਗ ਕੇ 1.45 ਲੱਖ ਰੁਪਏ ਦੇ ਪੱਧਰ ‘ਤੇ ਆ ਗਿਆ, ਜਦੋਂ ਕਿ ਚਾਂਦੀ ਵੀ ਲੁੜਕ ਕੇ 2.09 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰਦੀ ਨਜ਼ਰ ਆਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















