• Latest
  • Trending
ਨਸ਼ਿਆਂ ਤੇ ਕਰੋਨਾ ਖ਼ਿਲਾਫ ਜੰਗ ਲੜਣ ਵਾਲੇ ਲੋਕਾਂ ਦੇ ਚਹੇਤੇ ਐਸਐਸਪੀ ਭਾਰਗਵ ਦੇ ਤਬਾਦਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਲੋਕ ਨਿਰਾਸ਼ -ਮੁੱਖ ਮੰਤਰੀ ਤੋਂ ਕੀਤੀ ਤਬਾਦਲਾ ਰੱਦ ਕਰਨ ਦੀ ਮੰਗ

ਨਸ਼ਿਆਂ ਤੇ ਕਰੋਨਾ ਖ਼ਿਲਾਫ ਜੰਗ ਲੜਣ ਵਾਲੇ ਲੋਕਾਂ ਦੇ ਚਹੇਤੇ ਐਸਐਸਪੀ ਭਾਰਗਵ ਦੇ ਤਬਾਦਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਲੋਕ ਨਿਰਾਸ਼ -ਮੁੱਖ ਮੰਤਰੀ ਤੋਂ ਕੀਤੀ ਤਬਾਦਲਾ ਰੱਦ ਕਰਨ ਦੀ ਮੰਗ

6 years ago
International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

18 minutes ago
National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

48 minutes ago
Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ

Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ

1 hour ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Entertainment: ਸ਼ੈਰੀ ਮਾਨ ਦੇ ਨਿਊ ਚੰਡੀਗੜ੍ਹ ‘ਚ ਹੋਣ ਵਾਲੇ ਲਾਈਵ ਸ਼ੋਅ ਤੋਂ ਪਹਿਲਾਂ ਹੀ ਖੜ੍ਹਾ ਹੋਇਆ ਵਿਵਾਦ

Entertainment: ਸ਼ੈਰੀ ਮਾਨ ਦੇ ਨਿਊ ਚੰਡੀਗੜ੍ਹ ‘ਚ ਹੋਣ ਵਾਲੇ ਲਾਈਵ ਸ਼ੋਅ ਤੋਂ ਪਹਿਲਾਂ ਹੀ ਖੜ੍ਹਾ ਹੋਇਆ ਵਿਵਾਦ

3 hours ago
Punjab Weather: ਸੂਬੇ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਹੋਣ ਲੱਗੀ ਗਿਰਾਵਟ

Punjab Weather: ਸੂਬੇ ‘ਚ ਵਧਣ ਲੱਗੀ ਠੰਢ, ਤਾਪਮਾਨ ‘ਚ ਹੋਣ ਲੱਗੀ ਗਿਰਾਵਟ

3 hours ago
Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

4 hours ago
National: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮੁਕਾਬਲੇ ਵਿੱਚ ਢੇਰ

National: ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਮੁਕਾਬਲੇ ਵਿੱਚ ਢੇਰ

4 hours ago
National: ਆਜ਼ਮ ਖਾਨ ਨੂੰ ਹਾਈ ਕੋਰਟ ਤੋਂ ਫਿਰ ਜ਼ਮਾਨਤ ਮਿਲੀ, ਅੱਜ ਰਿਹਾਈ ਸੰਭਵ

National: ਆਜ਼ਮ ਖਾਨ ਨੂੰ ਹਾਈ ਕੋਰਟ ਤੋਂ ਫਿਰ ਜ਼ਮਾਨਤ ਮਿਲੀ, ਅੱਜ ਰਿਹਾਈ ਸੰਭਵ

5 hours ago
National: ਭਾਰਤ ਮੰਡਪਮ ’ਚ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

National: ਭਾਰਤ ਮੰਡਪਮ ’ਚ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

5 hours ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਹਕੋਟ ਦੇ ਨਵਾਂ ਪਿੰਡ ਦੋਨੇਵਾਲ ਵਿਖੇ ਕਰਨਗੇ ‘ਲੋਕ ਮਿਲਣੀ’

6 hours ago
Hindi News
English News
Wednesday, November 18, 2026
No Result
View All Result
26 °c
Chandigarh
19 ° Thu
19 ° Fri
20 ° Sat
20 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਸ਼ਿਆਂ ਤੇ ਕਰੋਨਾ ਖ਼ਿਲਾਫ ਜੰਗ ਲੜਣ ਵਾਲੇ ਲੋਕਾਂ ਦੇ ਚਹੇਤੇ ਐਸਐਸਪੀ ਭਾਰਗਵ ਦੇ ਤਬਾਦਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਲੋਕ ਨਿਰਾਸ਼ -ਮੁੱਖ ਮੰਤਰੀ ਤੋਂ ਕੀਤੀ ਤਬਾਦਲਾ ਰੱਦ ਕਰਨ ਦੀ ਮੰਗ

July 31, 2020
in ਖਬਰਾਂ, ਪੰਜਾਬ
ਨਸ਼ਿਆਂ ਤੇ ਕਰੋਨਾ ਖ਼ਿਲਾਫ ਜੰਗ ਲੜਣ ਵਾਲੇ ਲੋਕਾਂ ਦੇ ਚਹੇਤੇ ਐਸਐਸਪੀ ਭਾਰਗਵ ਦੇ ਤਬਾਦਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਲੋਕ ਨਿਰਾਸ਼ -ਮੁੱਖ ਮੰਤਰੀ ਤੋਂ ਕੀਤੀ ਤਬਾਦਲਾ ਰੱਦ ਕਰਨ ਦੀ ਮੰਗ

ਸ਼ਾਨਦਾਰ ਲੋਕ ਸੇਵਾਵਾਂ ਨਾਲ ਐਸਐਸਪੀ ਭਾਰਗਵ ਬਣੇ ਲੋਕਾਂ ਦੇ ਚਹੇਤੇ ਪੁਲਿਸ ਅਫਸਰ

ਨਸ਼ਿਆਂ ਤੇ ਕਰੋਨਾ ਖ਼ਿਲਾਫ ਜੰਗ ਲੜਣ ਵਾਲੇ ਲੋਕਾਂ ਦੇ ਚਹੇਤੇ ਐਸਐਸਪੀ ਭਾਰਗਵ ਦੇ ਤਬਾਦਲੇ ਕਾਰਨ ਮਾਨਸਾ ਜ਼ਿਲ੍ਹੇ ਦੇ ਲੋਕ ਨਿਰਾਸ਼ -ਮੁੱਖ ਮੰਤਰੀ ਤੋਂ ਕੀਤੀ ਤਬਾਦਲਾ ਰੱਦ ਕਰਨ ਦੀ ਮੰਗ
ਮਾਨਸਾ, 31 ਜੁਲਾਈ ( ਵਿਸ਼ਵ ਵਾਰਤਾ )-ਸੀਨੀਅਰ ਪੁਲਿਸ ਅਧਿਕਾਰੀ ਅਤੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਨਰਿੰਦਰ ਭਾਰਗਵ ਦੇ ਤਬਾਦਲੇ ਨਾਲ ਮਾਨਸਾ ਦੇ ਲੋਕ ਕਾਫ਼ੀ ਨਿਰਾਸ਼ ਹੋਏ ਹਨ। ਲੋਕਾਂ ਦਾ ਰੰਜ ਹੈ ਕਿ ਜੇਕਰ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ਼ ਮੋਹਰੀ ਹੋ ਕੇ ਲੜਣ ਵਾਲੇ ਇਮਾਨਦਾਰ ਪੁਲਿਸ ਅਫਸਰਾਂ ਨੂੰ ਇਨਾਮ ਵਜੋਂ ਇਸ ਤਰ੍ਹਾਂ ਬਦਲਿਆਂ ਜਾਵੇਗਾ ਤਾਂ ਕੌਣ ਅੱਗੇ ਹੋ ਕੇ ਲੜਾਈ ਲੜੇਗਾ। ਮਾਨਸਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਐਸਐਸਪੀ ਡਾਕਟਰ ਭਾਰਗਵ ਦਾ ਤਬਾਦਲੇ ਉਤੇ ਮੁੜ ਵਿਚਾਰ ਕੀਤਾ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਡਾਕਟਰ ਭਾਰਗਵ ਨੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਹੋਈ ਸੀ ਉਥੇ ਹੀ ਕਰੋਨਾ ਮਹਾਂਮਾਰੀ ਦੌਰਾਨ ਵੀ ਉਨ੍ਹਾਂ ਲੋਕ ਸੇਵਾ ਲਈ ਸਮਾਜ ਸੇਵਾ ਦੀ ਮੁਹਿੰਮ ਚਲਾਈ ਹੋਈ ਸੀ। ਉਹ ਪਹਿਲੇ ਅਜਿਹੇ ਪੁਲਿਸ ਅਧਿਕਾਰੀ ਹਨ ਜਿਹੜੇ ਜ਼ਿਲ੍ਹੇ ਦੇ ਹਰ ਇੱਕ ਗਰੀਬ ਤੇ ਲੋੜਵੰਦ ਦੀ ਮਦਦ ਲਈ ਤੱਤਪਰ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਕਰੋਨਾ ਦਾ ਮਿਸ਼ਨ ਫਤਿਹ ਹੋ ਰਿਹਾ ਸੀ ਪ੍ਰੰਤੂ ਅਚਾਨਕ ਡਾਕਟਰ ਨਰਿੰਦਰ ਭਾਰਗਵ ਦਾ ਮਾਨਸਾ ਤੋਂ ਬਠਿੰਡਾ ਤਬਾਦਲਾ ਹੋਣ ਨਾਲ ਇਸ ਮਿਸ਼ਨ ਨੂੰ ਢਾਹ ਲੱਗੇਗੀ।

ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਐਸਐਸਪੀ ਸਾਹਿਬ ਗਰਾਊਂਡ ਪੱਧਰ ਉਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਤੇ ਮਸਲਿਆਂ ਨੂੰ ਸਮਝ ਕੇ ਹੱਲ ਕਰਦੇ ਸਨ ਅਤੇ ਉਹ ਕਦੇ ਵੀ ਕਿਸੇ ਨਾਲ ਧੱਕਾ ਹੁੰਦਾ ਬਰਦਾਸ਼ਤ ਨਹੀਂ ਕਰਦੇ ਸਨ। ਮਾਨਸਾ ਜ਼ਿਲ੍ਹੇ ਵਿਚੋਂ ਜੁਰਮ ਦੀ ਦਰ ਲਗਾਤਾਰ ਘੱਟਣ ਦਾ ਕਾਰਨ ਵੀ ਡਾਕਟਰ ਭਾਰਗਵ ਦੀ ਲੋਕਾਂ ਨਾਲ ਸਾਂਝ ਨੂੰ ਹੀ ਮੰਨਿਆ ਜਾ ਰਿਹਾ ਹੈ। ਪੁਲਿਸ ਥਾਣਿਆਂ ਵਿਚ ਸੁਧਾਰ ਹੋ ਰਿਹਾ ਸੀ ਅਤੇ ਭ੍ਰਿਸ਼ਟਾਚਾਰ ਉਤੇ ਡਾਕਟਰ ਭਾਰਗਵ ਨੇ ਪੂਰੀ ਤਰ੍ਹਾਂ ਨਾਲ ਸਿਕੰਜ਼ਾ ਕੱਸ ਰੱਖਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ-ਜਦੋਂ ਡਾਕਟਰ ਭਾਰਗਵ ਮਾਨਸਾ ਜ਼ਿਲ੍ਹੇ ਵਿਚ ਬਤੌਰ ਐਸਐਸਪੀ ਨਿਯੁਕਤ ਹੋਏ ਉਦੋਂ-ਉਦੋਂ ਕਰਾਇਮ, ਭ੍ਰਿਸ਼ਟਾਚਾਰ ਘਟਿਆ ਅਤੇ ਨਸ਼ਿਆਂ ਖਿਲਾਫ਼ ਜੰਗੀ ਪੱਧਰ ਉਤੇ ਮੁਹਿੰਮ ਚੱਲੀ।

ਸੋਸ਼ਲ ਮੀਡੀਆ ਅਤੇ ਆਮ ਲੋਕਾਂ ਨਾਲ ਗਰਾਊਂਡ ਜ਼ੀਰੋ ਉਤੇ ਸਿੱਧਾ ਰਾਬਤਾ ਬਣਾਉਣ ਵਾਲੇ ਐਸਐਸਪੀ ਭਾਰਗਵ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਦਿਨਕਰ ਗੁਪਤਾ ਵਲੋਂ ਵੀ ਵਧੀਆ ਸੇਵਾਵਾਂ ਬਦਲੇ ਪ੍ਰਸ਼ੰਸਾ ਪੱਤਰ ਮਿਲ ਰਹੇ ਸਨ ਪ੍ਰੰਤੂ ਮਾਨਸਾ ਜ਼ਿਲ੍ਹੇ ਵਿਚ ਕੁੱਝ ਤੱਤਾਂ ਨੂੰ ਉਨ੍ਹਾਂ ਦੀ ਕਾਰਜ਼ਸ਼ੈਲੀ ਪਸੰਦ ਨਹੀਂ ਆ ਰਹੀ ਸੀ ਕਿਉਂਕਿ ਮਾਨਸਾ ਪੁਲਿਸ ਆਮ ਲੋਕਾਂ ਦੀ ਪੁਲਿਸ ਬਣ ਕੇ ਕੰਮ ਕਰ ਰਹੀ ਸੀ।

ਇੱਥੇ ਇਹ ਦੱਸਣਯੋਗ ਹੈ ਕਿ ਡਾਕਟਰ ਨਰਿੰਦਰ ਭਾਰਗਵ ਦਾ ਤਬਾਦਲਾ ਮਾਨਸਾ ਤੋਂ ਬਦਲ ਕੇ ਐਸਐਸਪੀ ਵਿਜੀਲੈਂਸ ਬਿਊਰੋ ਬਠਿੰਡਾ ਦਾ ਕਰ ਦਿੱਤਾ ਗਿਆ ਹੈ। ਬੀਤੀ ਦੇਰ ਰਾਤ ਉਨ੍ਹਾਂ ਦੀ ਬਦਲੀ ਹੋਣ ਦੀ ਖ਼ਬਰ ਜਿਉਂ ਹੀ ਜ਼ਿਲ੍ਹੇ ਵਿਚ ਫੈਲੀ ਤਾਂ ਲੋਕਾਂ ਵਿਚ ਭਾਰੀ ਨਿਰਾਸ਼ ਵੇਖਣ ਨੂੰ ਮਿਲੀ। ਸ਼ੁੱਕਰਵਾਰ ਸਵੇਰੇ ਹੀ ਰਿਲੀਵ ਹੋਣ ਤੋਂ ਪਹਿਲਾਂ ਆਪਣੇ ਦਫ਼ਤਰ ਪੁੱਜੇ ਐਸਐਸਪੀ ਭਾਰਗਵ ਨੂੰ ਮਿਲਣ ਲਈ ਆਮ ਲੋਕਾਂ ਦਾ ਤਾਂਤਾ ਲੱਗਿਆ ਵੇਖਣ ਨੂੰ ਮਿਲਿਆ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਡਾਕਟਰ ਨਰਿੰਦਰ ਭਾਰਗਵ ਪਹਿਲਾਂ ਵੀ ਕਈ ਵਾਰ ਬਤੌਰ ਐਸਐਸਪੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਦੀ ਆਮ ਲੋਕਾਂ ਗੂੜੀ ਸਾਂਝ ਰਹੀ ਹੈ।

ਪੁਲਿਸ ਅਧਿਕਾਰੀ ਡਾ. ਨਰਿੰਦਰ ਭਾਰਗਵ ਜੋ ਕਿ ਆਪਣੇ ਸੁਭਾਅ ਪੱਖੋਂ ਸੁਲਝੇ ਹੋੋਏ ਅਤੇ ਪੁਲਿਸ ਵਿਭਾਗ ਵਿੱਚ ਅਨੁਸਾਸ਼ਨ ਨੂੰ ਕਾਇਮ ਰੱਖਣ ਵਾਲੇ ਇਮਾਨਦਾਰ ਪੁਲਿਸ ਅਧਿਕਾਰੀ ਵਜੋੋਂ ਜਾਣੇ ਜਾਂਦੇ ਹਨ। ਡਾ. ਭਾਰਗਵ ਜੋ ਕਿ ਸਾਲ 2012-13 ਦੌਰਾਨ ਵੀ ਮਾਨਸਾ ਜਿ਼ਲ੍ਹੇ ਦੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਜੋੋਂ ਆਪਣੀਆ ਸੇਵਾਵਾ ਨਿਭਾ ਚੁੱਕੇ ਹਨ, ਨੂੰ ਵਧੀਆ ਕਾਰਗੁਜਾਰੀ ਸਦਕਾ ਪੰਜਾਬ ਸਰਕਾਰ ਵੱਲੋਂ ਮੁੜ ਮਾਨਸਾ ਜਿ਼ਲ੍ਹੇ ਦਾ ਐਸ.ਐਸ.ਪੀ. ਤਾਇਨਾਤ ਕਰਕੇ ਦੁਬਾਰਾ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਗਿਆ ਸੀ । ਡਾ. ਨਰਿੰਦਰ ਭਾਰਗਵ ਵੱਲੋੋਂ ਮਾਨਸਾ ਜਿ਼ਲ੍ਹੇ ਦੇ ਬਤੌਰ ਸੀਨੀਅਰ ਪੁਲਿਸ ਕਪਤਾਨ ਵਜੋੋ 19 ਜੁਲਾਈ-2019 ਨੂੰ ਆਪਦਾ ਦੁਬਾਰਾ ਚਾਰਜ ਸੰਭਾਲ ਕੇ ਕਾਰਜ ਸ਼ੁਰੂ ਕੀਤਾ ਸੀ ।। ਜਿਹਨਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲਤਾ ਵੱਲ ਲਿਜਾਦਿਆ ਜਿਲਾ ਮਾਨਸਾ ਨੂੰ ਨਸ਼ਾ ਮੁਕਤ ਕਰਨ ਲਈ ਹੰਭਲਾ ਮਾਰਦੇ ਹੋੋਏ ਨਸ਼ਾ ਤਸੱਕਰਾ ਵਿਰੁੱਧ ਮੁਕੱਦਮੇ ਦਰਜ ਕਰ ਕੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ ਦੀਆਂ ਸਲਾਖਾਂ ਪਿੱਛੇ ਧੱਕਿਆ। ਮਾਨਸਾ ਪੁਲਿਸ ਵੱਲੋਂ ਡਾ. ਭਾਰਗਵ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦਾ ਪ੍ਰਭਾਵ ਹੁਣ ਦੇਖਣ ਨੂੰ ਵੀ ਮਿਲ ਰਿਹਾ ਹੈ। ਪੁਲਿਸ ਕਾਰਵਾਈ ਤੋਂ ਡਰਦੇ ਮਾੜੇ ਅਨਸਰ ਸ਼ਹਿਰ ਛੱਡ ਕੇ ਰਫੂ ਚੱਕਰ ਹੋ ਚੁੱਕੇ ਹਨ।

ਪਿਛਲੇ ਸਮੇਂ ਵਿੱਚ ਵੀ ਉਨਾਂ ਵੱਲੋਂ ਨਿਭਾਈਆਂ ਸੇਵਾਂਵਾਂ ਦੀ ਬਦੌਲਤ ਮਾਨਯੋੋਗ ਰਾਸ਼ਟਰਪਤੀ ਭਾਰਤ ਸਰਕਾਰ ਵੱਲੋਂ ਗਣਤੰਤਰਤਾ ਦਿਵਸ (26 ਜਨਵਰੀ) ਮੌਕੇ PPMDS/PPMMS Police Medal for Gallentry by President of India and C.M’s Medal for dedication to Service ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।ਉਨਾਂ ਨੂੰ ਮੈਰੀਟੋੋਰੀਅਸ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਤੋਂ ਇਲਾਵਾ ਬਹਾਦਰੀ ਲਈ ਕਈ ਹੋਰ ਮੈਡਲ ਤੇ ਰਾਜ ਪੁਰਸਕਾਰਾਂ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਜਦੋਂ ਐਸ.ਐਸ.ਪੀ ਮਾਨਸਾ ਵਿਖੇ 2013 ਵਿੱਚ ਤਾਇਨਾਤ ਸਨ ਤਾਂ 30 ਅਪ੍ਰੈਲ 2013 ਨੂੰ ਮਾਨਸਾ ਸਾਂਝ ਕੇਂਦਰ ਨੂੰ ਅਲਟਸ ਗੋਲਬਲ ਅਲਾਇਸ ਦੇ ਸਲਾਨਾ ਪੁਲਿਸ ਸਟੇਸ਼ਨ ਵਿਜਿਟਰ ਵੀਕ ਵਿੱਚ ਸਰਵੋਤਮ ਹੋਣ ਦਾ ਖਿਤਾਬ ਮਿਲਿਆ ਸੀ। ਮਾਨਸਾ ਦੇ ਸਾਂਝ ਕੇਂਦਰ ਪ੍ਰੋਗਰਾਮ ਨੂੰ ਪੁਲਿਸ ਸਟੇਸ਼ਨ ਵਿਜਿਟਰ ਵੀਕ (ਪੀ.ਐਸ.ਵੀ.ਡਬਲਯੂ.) ਪ੍ਰੋਗਰਾਮ ਵਿੱਚ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਉਨੀਕੇਸ਼ਨ ਰਾਹੀ ਅਲਟਸ ਗਲੋਬਲ ਅਲਾਂਇਸ ਵੱਲੋਂ ਸਰਵੋੋਤਮ ਜਿਲਾ ਹੋਣ ਦਾ ਖਿਤਾਬ ਮਿਲਿਆ ਸੀ। ਇਸ ਪ੍ਰੋਗਰਾਮ ਵਿੱਚ 3 ਰਾਜਾਂ ਅਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਨੇ ਭਾਗ ਲਿਆ ਸੀ। ਇੱਥੇ ਇਹ ਵਰਨਣਯੋਗ ਹੈ ਕਿ ਵੱਖ ਵੱਖ ਗਰੁੱਪ ਲੋਕਲ ਥਾਣਿਆ ਵਿੱਚ ਜਾ ਕੇ ਇਹ ਜਾਇਜਾ ਲੈਂਦੇ ਹਨ ਕਿ ਰਾਸ਼ਟਰੀਅਤਾ, ਪਛੜੇ ਅਤੇ ਗਰੀਬ ਲੋਕਾਂ ਨਾਲ ਵਿਵਹਾਰ, ਪਾਰਦਰਸ਼ਤਾ, ਜੁਵਾਬਦੇਹੀ ਅਤੇ ਹਵਾਲਾਤੀ ਨੂੰ ਥਾਣੇ ਵਿੱਚ ਰੱਖਣ ਦੇ ਕੀ ਪ੍ਰਬੰਧ ਹਨ।ਪੰਜਾਬ ਵਿੱਚ ਪੁਲਿਸ ਸਟੇਸ਼ਨ ਵਿਜਿਟਰ ਵੀਕ ਨੂੰ ਕਮਿਊਨਿਟੀ ਪੋਲਿਸਿੰਗ ਪ੍ਰੋਗਰਾਮ (ਸਾਂਝ ਪ੍ਰੋਗਰਾਮ) ਨਾਲ ਜੋੜਿਆ ਗਿਆ ਸੀ, ਜਿਸ ਵਿੱਚ ਮਾਨਸਾ ਜਿਲੇ ਦੇ ਸਾਂਝ ਕੇਂਦਰ ਸਾਰੇ ਰਾਜਾਂ ਵਿੱਚੋ ਅਵੱਲ ਆਇਆ ਸੀ। ਇਸ ਪ੍ਰੋਗਰਾਮ ਵਿੱਚ ਡਾ. ਨਰਿੰਦਰ ਭਾਰਗਵ, ਐਸ.ਐਸ.ਪੀ. ਮਾਨਸਾ ਨੂੰ ਸਾਂਝ ਪ੍ਰੋਗਰਾਮ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਅਤੇ ਨਿਵੇਕਲੀ ਦਿੱਖ ਦੇਣ ਲਈ ਸਨਾਮਾਨਿਤ ਕੀਤਾ ਗਿਆ ਸੀ।

ਡਾ. ਨਰਿੰਦਰ ਭਾਰਗਵ ਦਾ ਜਨਮ ਸ਼ਾਹੀ ਜਿ਼ਲ੍ਹਾ ਪਟਿਆਲਾ ਵਿਖੇ ਹੋਇਆ। ਉਹ ਬਤੌਰ ਐਸ.ਐਸ.ਪੀ. ਗੁਰਦਾਸਪੁਰ, ਬਰਨਾਲਾ, ਨਵਾਂ ਸ਼ਹਿਰ, ਫਾਜਲਿਕਾ, ਜਲੰਧਰ, ਤਰਨਤਾਰਨ, ਹੁਸ਼ਿਆਰਪੁਰ, ਮਾਨਸਾ ਅਤੇ ਲੁਧਿਆਣਾ ਆਦਿ ਜਿ਼ਲ੍ਹਿਆਂ ਵਿੱਚ ਬਤੌਰ ਐਸ.ਐਸ.ਪੀ. ਅਤੇ ਬਤੌੌਰ ਡੀ.ਸੀ.ਪੀ. ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਮੁੜ ਦੂਸਰੀ ਵਾਰ ਮਾਨਸਾ ਜਿ਼ਲ੍ਹੇ ਦੇ ਲੋਕਾਂ ਦੀ ਸੇਵਾ ਲਈ ਆਏ ਸੀ।। ਉਨਾਂ ਦਾ ਮੁੱਖ ਨਿਸ਼ਾਨਾ ਮਾਨਸਾ ਜਿ਼ਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਇਸ ਮੁਹਿੰਮ ਨੂੰ ਜਿ਼ਲ੍ਹੇ ਦੇ ਲੋਕਾਂ ਦੇ ਸਹਿਯੋਗ ਸਦਕਾ ਕਾਫੀ ਵੱਡੀ ਕਾਮਯਾਬੀ ਹਾਸਿ਼ਲ ਹੋਈ ਹੈ। ਸਾਲ 2002-03 ਵਿੱਚ ਐਸਐਸਪੀ. ਤਰਨਤਾਰਨ ਹੁੰਦਿਆਂ ਉਨਾਂ ਵੱਲੋੋਂ ਸਮਾਜ ਸੇਵੀ ਸੰਸਥਾਵਾਂ ਤੇ ਲੋੋਕਾਂ ਦੇ ਸਹਿਯੋੋਗ ਨਾਲ ਜੀਵਨ ਸਾਂਤੀ ਜਨ ਲਹਿਰ ਦੇ ਨਾਂ ਤੇ ਨਸ਼ਾਖੋਰੀ ਵਿਰੁੱਧ ਮੁਹਿੰਮ ਚਲਾਈ ਗਈ ਸੀ ਅਤੇ ਛੇ ਨਸ਼ਾ ਛੁਡਾਉ ਕੇਂਦਰ ਅਤੇ ਮੋਬਾਈਲ ਟੀਮਾਂ ਸਥਾਪਿਤ ਕੀਤੀਆਂ ਸਨ, ਜਿੰਨਾ ਦੇ ਚੰਗੇ ਨਤੀਜੇ ਸਾਹਮਣੇ ਆਏ ਸੀ ਅਤੇ ਤਕਰੀਬਨ 1300 ਤੋੋਂ ਵੀ ਵੱਧ ਲੋੋਕਾਂ ਨੂੰ ਨਸ਼ਾ ਮੁਕਤ ਕੀਤਾ ਗਿਆ ਸੀ ਤੇ ਉਸ ਨੂੰ ਰਾਜ ਸਰਕਾਰ ਨੇ ਵੀ ਅਪਣਾਇਆ ਸੀ।

ਡਾ. ਭਾਰਗਵ ਇੱਕ ਸਖਤ ਪੁਲਿਸ ਅਫਸਰ ਹੋਣ ਦੇ ਨਾਲ-ਨਾਲ ਮਿਲਾਪੜੇ ਸੁਭਾਅ ਦੇ ਮਾਲਕ ਵੀ ਹਨ। ਉਨਾਂ ਡਾਕਟਰ ਡਿਗਰੀ (ਪੀ.ਐਚ.ਡੀ) ਦਾ ਗਿਆਨ ਵੀ ਹਾਸਿਲ ਕੀਤਾ ਹੋਇਆ ਹੈ ਅਤੇ ਉਹ ਵਿਦਿਆਰਥੀ ਦਿਨਾਂ ਦੌਰਾਨ ਉਹ ਇੱਕ ਚੰਗੇ ਕ੍ਰਿਕਟਰ ਸਨ। ਉਨਾਂ ਨੇ ਨੌਰਥ ਜ਼ੋਨ ਅੰਤਰ ਯੂਨੀਵਰਸਿਟੀ ਕ੍ਰਿਕਟ ਟੂਰਨਾਮੈਂਟ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। ਉਨਾਂ ਬਿਊਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਦੇ ਸੀਨੀਅਰ ਰਿਸਰਚ ਫੈਲੋ ਵਜੋਂ ਸੇਵਾਂਵਾਂ ਵੀ ਨਿਭਾਈਆਂ ਹਨ। ਡਾ ਭਾਰਗਵ ਇੱਕ ਪੁਲਿਸ ਅਧਿਕਾਰੀ ਜੋ ਰਾਜ ਵਿੱਚ ਆਪਣੀ ਮਹਾਨ ਵਚਨਬੱਧਤਾ, ਇਮਾਨਦਾਰੀ ਅਤੇ ਮਿਸਾਲੀ ਸਮਰਪਣ ਅਤੇ ਬਹਾਦਰੀ ਲਈ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ। ਉਨਾਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਾਖੋਰੀ, ਕੰਨਿਆ ਭਰੂਣ ਹੱਤਿਆ, ਦਾਜ, ਜੂਆ ਖੇਡਣਾ ਅਤੇ ਖ਼ਾਸ ਕਰ ਅੱਤਵਾਦ ਵਿਰੁੱਧ ਲੜਾਈ ਦੀ ਸ਼ੁਰੂਆਤ ਕੀਤੀ। ਉਨਾਂ ਕੋਲ ਕੰਮ ਕਰਨ ਦੀ ਵਿਲੱਖਣ ਸ਼ੈਲੀ ਹੈ, ਉਹ ਜਦੋਂ ਵੀ ਆਪਣੇ ਦਫਤਰ ਤੋਂ ਬਾਹਰ ਆ ਜਾਂਦੇ ਹਨ ਤਾਂ ਹਰ ਕਿਸੇ ਦੀ ਗੱਲ ਸੁਣਦੇ ਹਨ। ਜੋ ਉਨ੍ਹਾਂ ਦੇ ਦਫਤਰ ਵਿੱਚ ਉਨ੍ਹਾਂ ਦੀਆਂ ਸ਼ਕਿਾਇਤਾਂ ਦੇ ਨਿਪਟਾਰੇ ਲਈ ਆਉਂਦੇ ਹਨ ਅਤੇ ਮੌਕੇ ‘ਤੇ ਹੀ ਫੈਸਲਾ ਲੈਂਦੇ ਹਨ। ਉਨਾਂ ਦਾ ਕਹਿਣਾ ਹੈ ਕਿ ਪਬਲਿਕ ਨੂੰ ਇਨਸਾਫ ਦੇਣਾ ਪੁਲਿਸ ਦਾ ਕੰਮ ਹੈ ਤੇ ਕੋਈ ਵੀ ਵਿਅਕਤੀ ਉਨਾਂ ਨੂੰ ਕਿਸੇ ਟਾਇਮ ਵੀ ਮਿਲ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਉਹ ਫਰਿਆਦੀ ਦੀ ਫਰਿਆਦ ਸੁਣ ਕੇ ਮੌਕੇ ਤੇ ਇਨਸਾਫ ਦੇਣ ਲਈ ਵਚਨਬੱਧ ਹਨ। ਉਨਾਂ ਪੁਲਿਸ ਵਿਭਾਗ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਸਖਤ ਕਾਰਵਾਈ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸ਼ਾਂਤਮਈ ਅਤੇ ਸਾਫ ਸੁਥਰੇ ਸਮਾਜ ਦੀ ਸਿਰਜਣਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਲੋਕਾਂ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

by Ranjit Singh
November 18, 2026
0

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ ਚੰਡੀਗੜ੍ਹ, 18 ਨਵੰਬਰ 2026...

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ

by Ranjit Singh
November 18, 2026
0

National: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਜਾਰੀ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ...

Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ

Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ – ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ

by Ranjit Singh
November 18, 2026
0

Punjab ਦੇ ਕਿਸਾਨਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਕਲੀਨ ਚਿੱਟ, ਕਿਹਾ - ਪ੍ਰਦੂਸ਼ਣ ਲਈ ਕਿਸਾਨ ਜ਼ਿੰਮੇਵਾਰ ਨਹੀਂ ਚੰਡੀਗੜ੍ਹ,...

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ

by Ranjit Singh
November 18, 2026
0

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਅੱਧੀ ਰਾਤ ਤੋਂ ਹੋਵੇਗਾ ਸ਼ੁਰੂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ):...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ

by Ranjit Singh
November 18, 2026
0

International: ਅਮਰੀਕੀ ਰਾਸ਼ਟਰਪਤੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਪਾਕਿਸਤਾਨੀ ਨਾਗਰਿਕ ਨੂੰ ਹੋਈ ਸਜ਼ਾ ਚੰਡੀਗੜ੍ਹ, 18 ਨਵੰਬਰ 2026...

Most Popular

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ

by Ranjit Singh
3 weeks ago
0

Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ ਚੰਡੀਗੜ੍ਹ, 30...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 