Cricket: ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ’ਚ ਰਚਿਆ ਇਤਿਹਾਸ, 200 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣੇ
ਚੰਡੀਗੜ੍ਹ, 30 ਅਕਤੂਬਰ (ਵਿਸ਼ਵ ਵਾਰਤਾ): ਅਫ਼ਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਟੀ-20 ਕ੍ਰਿਕਟ ਵਿੱਚ ਇਤਿਹਾਸ ਰਚ ਦਿੱਤਾ ਹੈ। ਸ਼ਾਰਜਾਹ ਵਿੱਚ ਜ਼ਿੰਬਾਬਵੇ ਖ਼ਿਲਾਫ਼ ਖੇਡੇ ਗਏ ਟੀ-20 ਮੁਕਾਬਲੇ ਦੌਰਾਨ ਰਾਸ਼ਿਦ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ 200 ਵਿਕਟਾਂ ਪੂਰੀਆਂ ਕਰ ਲਈਆਂ। ਉਹ ਇਸ ਮੁਕਾਮ ਤੱਕ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਜ਼ਿੰਬਾਬਵੇ ਖ਼ਿਲਾਫ਼ ਮੈਚ ਤੋਂ ਪਹਿਲਾਂ ਰਾਸ਼ਿਦ ਦੇ ਨਾਂ 199 ਵਿਕਟਾਂ ਸਨ। ਮੈਚ ਦੌਰਾਨ ਉਨ੍ਹਾਂ ਨੇ ਜ਼ਿੰਬਾਬਵੇ ਦੇ ਵਿਕਟਕੀਪਰ ਬੱਲੇਬਾਜ਼ ਤਦੀਵਾਨਾਸ਼ੇ ਮਾਰੁਮਾਨੀ ਨੂੰ ਆਊਟ ਕਰਕੇ ਆਪਣੀ 200ਵੀਂ ਵਿਕਟ ਹਾਸਲ ਕੀਤੀ। ਇਸ ਮੁਕਾਬਲੇ ਵਿੱਚ ਰਾਸ਼ਿਦ ਨੇ ਸਿਰਫ਼ ਇੱਕ ਵਿਕਟ ਲਈ। ਸੱਜੇ ਹੱਥ ਦੇ ਇਸ ਲੈੱਗ ਸਪਿਨਰ ਨੇ ਆਪਣੇ 120ਵੇਂ ਅੰਤਰਰਾਸ਼ਟਰੀ ਟੀ-20 ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ। ਇਸ ਫਾਰਮੈਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਰਾਸ਼ਿਦ ਪਹਿਲੇ ਸਥਾਨ ’ਤੇ ਹਨ।
ਅੰਤਰਰਾਸ਼ਟਰੀ ਟੀ-20 ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
| ਗੇਂਦਬਾਜ਼ | ਮੈਚ | ਵਿਕਟਾਂ |
|---|---|---|
| ਰਾਸ਼ਿਦ ਖਾਨ (ਅਫ਼ਗਾਨਿਸਤਾਨ) | 120 | 200 |
| ਆਦਿਲ ਰਾਸ਼ਿਦ (ਇੰਗਲੈਂਡ) | 153 | 171 |
| ਅਹਿਸਾਨ ਖਾਨ (ਹਾਂਗਕਾਂਗ) | 119 | 165 |
| ਈਸ਼ ਸੋਢੀ (ਨਿਊਜ਼ੀਲੈਂਡ) | 142 | 165 |
| ਟਿਮ ਸਾਊਥੀ (ਨਿਊਜ਼ੀਲੈਂਡ) | 126 | 164 |
ਰਾਸ਼ਿਦ ਖਾਨ ਨੇ ਇਸ ਉਪਲਬਧੀ ਨਾਲ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।























