
ਕੇਪਟਾਊਨ, 8 ਫਰਵਰੀ : ਭਾਰਤ ਨੇ ਬੀਤੀ ਰਾਤ ਦੱਖਣੀ ਅਫਰੀਕਾ ਨੂੰ ਤੀਸਰੇ ਵਨਡੇ ਮੈਚ ਵਿਚ 124 ਦੌੜਾਂ ਨਾਲ ਹਰਾ ਦਿੱਤਾ| ਇਸ ਮੈਚ ਨੂੰ ਜਿੱਤਣ ਵਿਚ ਕਪਤਾਨ ਵਿਰਾਟ ਕੋਹਲੀ ਦੀ ਵਿਸ਼ੇਸ਼ ਭੂਮਿਕਾ ਰਹੀ| ਵਿਰਾਟ ਕੋਹਲੀ ਨੇ ਨਾ ਕੇਵਲ 160 ਦੌੜਾਂ ਦੀ ਅਜੇਤੂ ਪਾਰੀ ਖੇਡੀ, ਬਲਕਿ ਇੱਕ ਹੋਰ ਕਾਰਨਾਮਾ ਵੀ ਆਪਣੇ ਨਾਮ ਕਰ ਲਿਆ, ਜਿਸ ਨੂੰ ਹਾਲੇ ਤੱਕ ਕੋਈ ਵੀ ਭਾਰਤੀ ਬੱਲੇਬਾਜ ਹਾਸਿਲ ਨਹੀਂ ਕਰ ਸਕਿਆ|
ਆਪਣੇ ਫਿਟਨੈਸ ਲਈ ਜਾਣੇ ਜਾਂਦੇ ਵਿਰਾਟ ਕੋਹਲੀ ਨੇ ਇਸ ਮੈਚ ਵਿਚ 160 ਦੌੜਾਂ ਵਿਚੋਂ 100 ਰਨ ਦੌੜ ਕੇ ਹਾਸਿਲ ਕੀਤੇ, ਜਦੋਂ ਕਿ ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਨੇ 98 ਰਨ ਦੌੜ ਕੇ ਬਣਾਏ ਸਨ| ਰਨ ਮਸ਼ੀਨ ਵਜੋਂ ਜਾਣੇ ਜਾਂਦੇ ਵਿਰਾਟ ਕੋਹਲੀ ਦੀ ਇਹ ਬਹੁਤ ਵੱਡੀ ਉਪਲਬਧੀ ਹੈ|
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ
ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਜਾਰੀ : ਭਾਰਤ ਨੇ ਗਵਾਈਆਂ 2 ਵਿਕਟਾਂ ਕਪਤਾਨ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ...





















