ਕੋਲੰਬੀਆ ‘ਚ 7.4 ਤੀਬਰਤਾ ਦਾ ਭੂਚਾਲ; ਘਰਾਂ ਨੂੰ ਕਰਵਾਇਆ ਗਿਆ ਖਾਲੀ
– ਸੈਂਕੜੇ ਲੋਕਾਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ!
ਕੋਲੰਬੀਆ, 10 ਅਗਸਤ (ਵਿਸ਼ਵ ਵਾਰਤਾ): ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.4 ਮਾਪੀ ਗਈ। ਯੂ.ਐੱਸ. ਜੀਓਲੌਜੀਕਲ ਸਰਵੇ (USGS) ਨੇ ਦੱਸਿਆ ਕਿ ਭੂਚਾਲ ਦੇ ਝਟਕੇ ਸੋਮਵਾਰ ਨੂੰ ਮਹਿਸੂਸ ਕੀਤੇ ਗਏ।
ਇਹ ਭੂਚਾਲ ਕੋਲੰਬੀਆ ਦੇ ਚੋਕੋ ਵਿਭਾਗ ਵਿੱਚ ਸੈਨ ਜੋਸ ਡੇਲ ਪਾਲਮਾਰ ਤੋਂ ਲਗਭਗ 5 ਕਿਲੋਮੀਟਰ ਪੂਰਬ ਵਿੱਚ ਆਇਆ। ਇਸ ਦੇ ਝਟਕੇ ਗੁਆਂਢੀ ਦੇਸ਼ ਇਕੂਆਡੋਰ ਤੱਕ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਅਨੁਸਾਰ ਭੂਚਾਲ ਸੋਮਵਾਰ ਸਵੇਰੇ ਲਗਭਗ 7 ਵਜੇ ਆਇਆ। ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ। ਕਈ ਇਮਾਰਤਾਂ ਖਾਲੀ ਕਰਵਾਈਆਂ ਗਈਆਂ ਹਨ। ਸੈਂਕੜੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਮਰੀਕੀ ਭੂਗਰਭ ਸਰਵੇਖਣ (USGS) ਦੇ ਮੁਤਾਬਕ, ਭੂਚਾਲ ਦਾ ਕੇਂਦਰ ਰਾਜਧਾਨੀ ਬੋਗੋਟਾ ਤੋਂ ਲਗਭਗ 400 ਕਿਲੋਮੀਟਰ ਪੱਛਮ ਵਿੱਚ ਪਾਲਮਾਰ ਇਲਾਕੇ ਵਿੱਚ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























