Asian Champions Trophy: ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ
ਜਲੰਧਰ, 1 ਨਵੰਬਰ (ਵਿਸ਼ਵ ਵਾਰਤਾ): ਅੱਜ ਜਲੰਧਰ ਵਿੱਚ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਕੁੱਲ ਤਿੰਨ ਵੱਡੇ ਮੈਚ ਖੇਡੇ ਜਾਣਗੇ।
ਪਹਿਲਾ ਮੈਚ ਕੋਰੀਆ ਅਤੇ ਬੰਗਲਾਦੇਸ਼ ਵਿਚਕਾਰ ਦੁਪਹਿਰ 2:30 ਵਜੇ ਖੇਡਿਆ ਜਾਵੇਗਾ।
ਇਸ ਤੋਂ ਬਾਅਦ ਜਪਾਨ ਦਾ ਸਾਹਮਣਾ ਚੀਨ ਨਾਲ ਸ਼ਾਮ 4:45 ਵਜੇ ਹੋਵੇਗਾ।
ਦਿਨ ਦਾ ਸਭ ਤੋਂ ਵੱਡਾ ਮੈਚ ਭਾਰਤ ਅਤੇ ਮਲੇਸ਼ੀਆ ਵਿਚਕਾਰ ਸ਼ਾਮ 7:00 ਵਜੇ ਖੇਡਿਆ ਜਾਵੇਗਾ।
ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਆਯੋਜਿਤ ਕੀਤੀ ਜਾ ਰਹੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਵਿੱਚ ਹਾਕੀ ਟੀਮਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਜਲੰਧਰ ਵਿਖੇ ਹੋ ਰਹੀ ਲੀਗ ਸਟੇਜ ਅੱਧ ਪਾਰ ਕਰਕੇ ਆਖ਼ਰੀ ਦੌਰ ਵਿੱਚ ਪਹੁੰਚ ਗਈ ਹੈ। ਹਰ ਟੀਮ ਤਿੰਨ-ਤਿੰਨ ਲੀਗ ਮੈਚ ਖੇਡ ਲਏ ਹਨ ਜਦੋਂਕਿ ਦੋ-ਦੋ ਲੀਗ ਮੈਚ ਬਾਕੀ ਹਨ। ਭਾਰਤ ਤੇ ਮਲੇਸ਼ੀਆ ਨੇ ਤਿੰਨ-ਤਿੰਨ ਜਿੱਤਾਂ ਨਾਲ ਸੈਮੀ ਫ਼ਾਈਨਲ ਵਿੱਚ ਜਗ੍ਹਾਂ ਪੱਕੀ ਕਰ ਲਈ ਹੈ।























