ਜੈਤੋ, 2ਅਗਸਤ (ਰਘੂਨੰਦਨ ਪਰਾਸ਼ਰ) ਸੰਜੇ ਕੁਮਾਰ ਆਈ.ਏ.ਐਸ.ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਨੇ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਨਿਗਮਾਂ ਵਿੱਚ ਕੰਮ ਕਰ ਰਹੇ5 ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ ਅਤੇ ਇਕ ਅਧਿਕਾਰੀ ਦਾ ਤਬਾਦਲਾ ਕੀਤਾ ਹੈ। ਜਾਰੀ ਹੁਕਮਾਂ ‘ਚ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਰਾਹੁਲ ਧਵਨ ਨਗਰ ਨਿਗਮ ਜਲੰਧਰ ਨੂੰ ਨਿਗਰਾਨ ਇੰਜੀਨੀਅਰ ਸਿਵਲ ਜਲੰਧਰ ਕੰਮ ਵੇਖਣ ਲਈ ਹੁਕਮ ਦਿੱਤਾ ਹੈ। ਜਦਕਿ ਗੁਰਾਂ ਦਾਸ ਸਹਾਇਕ ਨਗਰ ਨਿਗਮ ਜਲੰਧਰ ਨੂੰ ਕਾਰਪੋਰੇਸ਼ਨ ਦਾ ਕੰਮ ਵੇਖਣਗੇ । ਸੰਦੀਪ ਗੁਪਤਾ ਨਿਗਰਾਨ ਇੰਜੀਨੀਅਰ ਸਿਵਲ ਨਗਰ ਨਿਗਮ ਬਠਿੰਡਾ ਨੂੰ ਨਗਰ ਨਿਗਮ ਮੋਗਾ ਬਦਲ ਦਿੱਤਾ ਗਿਆ ਹੈ। ਨਰਿੰਦਰ ਸ਼ਰਮਾ ਏ.ਟੀ.ਪੀ. ਅੰਮ੍ਰਿਤਸਰ ਨੂੰ ਮੌਜੂਦਾ ਤੈਨਾਤੀ ਦੇ ਨਾਲ ਦਫ਼ਤਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਅੰਮ੍ਰਿਤਸਰ ਦਾ ਬਤੌਰ ਏ.ਪੀ.ਟੀ.ਵਾਧੂ ਚਾਰਜ ਦਿੱਤਾ ਗਿਆ ਹੈ।ਐਸ.ਐਸ. ਸਿੱਧੂ ਕਾਰਜ ਸਾਧਕ ਅਫ਼ਸਰ ਮੁੱਖ ਦਫਤਰ ਚੰਡੀਗੜ ਨੂੰ ਵਾਧੂ ਚਾਰਜ ਸਹਾਇਕ ਕਮਿਸ਼ਨਰ ਨਗਰ ਨਿਗਮ ਪਟਿਆਲਾ ਦਿੱਤਾ ਹੈ ਅਤੇ ਗਰੀਸ਼ ਸ਼ਰਮਾ ਕਾਰਜ ਸਾਧਕ ਅਫ਼ਸਰ ਮੁੱਖ ਦਫਤਰ ਚੰਡੀਗੜ ਨੂੰ ਵਾਧੂ ਚਾਰਜ ਸਹਾਇਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦਾ ਕੰਮ ਸੌਂਪਿਆ ਗਿਆ ਹੈ।
ਪੰਜਾਬ ਵਿੱਚ ਪਰਾਲੀ ਸਾੜਨ ਦੇ 6,516 ਮਾਮਲੇ ਦਰਜ; 2,001 ਐਫ.ਆਈ.ਆਰ.ਦਰਜ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੀ ਤਾਜ਼ਾ ਰਿਪੋਰਟ ਅਨੁਸਾਰ, ਝੋਨੇ ਦੀ ਵਾਢੀ ਦੇ ਚੱਲ...






















