IPL 2024 ਦਾ ਅੱਜ ਹੋਵੇਗਾ ਆਗਾਜ਼
ਬਚਪਨ ਵਿੱਚ ਹਾਈ ਬੀਪੀ ਦੀ ਸਮੱਸਿਆ ਵੱਡੇ ਹੋ ਕੇ ਬਣ ਸਕਦੀ ਹੈ ਹਾਰਟ ਅਟੈਕ ਦਾ ਖ਼ਤਰਾ -ਅਧਿਐਨ
ਕਪੂਰਥਲਾ : ਮਾਡਰਨ ਜੇਲ੍ਹ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
IPL 2024 ਦਾ ਅੱਜ ਹੋਵੇਗਾ ਆਗਾਜ਼
🙏🌸 ਅੱਜ ਦਾ ਵਿਚਾਰ 🌸🙏
ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ, ਕਿਹਾ, ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
AAP demand for special session of Vidhan Sabha a political gimmick- Jakhar
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
4 ਨੂੰ ਫਾਂਸੀ ਦੀ ਸਜ਼ਾ, ਰੇਪ ਅਤੇ ਮਰਡਰ ਮਾਮਲੇ ‘ਚ ਸੀ.ਬੀ.ਆਈ. ਅਦਾਲਤ ਦਾ ਵੱਡਾ ਫੈਸਲਾ
WishavWarta -Web Portal - Punjabi News Agency

Day: November 19, 2017

ਹਿੰਦੂ ਨੇਤਾ ਵਿਪਨ ਸ਼ਰਮਾ ਦਾ ਗੋਲੀਆਂ ਮਾਰ ਕੀਤਾ ਕਤਲ 

ਬਿਜਲੀ ਕਰਮੀ ਦੀ ਹੱਤਿਆ ਮਾਮਲੇ ਵਿੱਚ ਫਰਾਰ ਕਿੰਨਰ ਦੀ ਤਲਾਸ਼ ਜਾਰੀ

ਚੰਡੀਗੜ੍ਹ( ਅੰਕੁਰ  )ਸੈਕਟਰ 25 ਸਥਿਤ ਜਨਤਾ ਕਲੋਨੀ ਵਿੱਚ ਬਿਜਲੀ ਵਿਭਾਗ ਦੇ ਸਭ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਦੀ ਹੱਤਿਆ ਮਾਮਲੇ ਵਿੱਚ ਅਦਾਲਤ ਨੇ ਆਰੋਪੀ ਅਤੁੱਲ ਅਤੇ ਵਿਕਾਸ ਨੂੰ ਇੱਕ ਦਿਨ ਦੇ ਰਿਮਾਂਡ  ਦੇ ...

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ‘ਤੇ ਵਧਾਈ

ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਖ ਜਗਤ ਨੂੰ ਭਾਈ ਸਾਹਿਬ ਸਿੰਘ ਦੇ ਪਵਿੱਤਰ ਜਨਮ ਦਿਹਾੜੇ ਦੀ ਵਧਾਈ

ਚੰਡੀਗੜ, 19 ਨਵੰਬਰ:(ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੁੱਚੇ ਸਿੱਖ ਜਗਤ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਾਹਿਬ ਸਿੰਘ ਦੇ ਪਵਿੱਤਰ ਜਨਮ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਈ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂਖਾਲਸਾ ਪੰਥ ਦੀ ਸਾਜਨਾ ਮੌਕੇ ਆਪਣਾ ਸੀਸ ਭੇਟ ਕਰ ਕੇ ਆਪਣੇ ਆਪ ਨੂੰ ਸਦਾ ਲਈ ਅਮਰ ਕਰ ਲਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਕਰਨਾਟਕਾ ਦੇ ਸ਼ਹਿਰ ਬਿਦਰ ਵਿਚ ਜਨਮੇ ਸਾਹਿਬ ਸਿੰਘ ਗੁਰੂ ਘਰ ਦੇ ਅਨਿਨ ਸੇਵਕ ਸਨ ਜਿਨਾਂ ਨੇ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਖਾਲਸਾ ਪੰਥ ਦੇ ਮਹਿਲ ਦੀ ਰੱਖੀ ਜਾ ਰਹੀ ਨੀਂਹ ਵਿੱਚ ਆਪਣਾ ਸਿਰਰੱਖਿਆ। ਉਹਨਾਂ ਕਿਹਾ ਕਿ ਭਾਈ ਸਾਹਿਬ ਸਿੰਘ ਬਹਾਦਰੀ, ਗੁਰੂ ਘਰ ਦੀ ਪ੍ਰੇਮਾ ਭਗਤੀ ਅਤੇ ਸੇਵਾ-ਸਿਮਰਨ ਦੀ ਸਾਕਾਰ ਮੂਰਤ ਸਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਦਾ ਅਨਿਨ ਸੇਵਕ ਬਣ ਕੇ ਬਤੀਤ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਸਿੰਘ ਵਰਗੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਦੀ ਅੱਜ ਅਸੀਂ ਅਮੀਰ ਇਤਿਹਾਸਕ ਤੇ ਸਭਿਆਚਾਰਕ ਵਿਰਸੇ ਦੇ ਮਾਲਕ ਹਾਂ। ਉਹਨਾਂ ਕਿਹਾ ਕਿ ਭਾਈ ਸਾਹਿਬ ਦੀ ਜ਼ਿੰਦਗੀ ਇਸ ਸਮਾਜ ਵਿੱਚੋਂ ਜਬਰ, ਜ਼ੁਲਮ ਅਤੇ ਬੇਇਨਸਾਫੀ ਵਿਰੁੱਧ ਲੜਣ ਵਾਲੇ ਯੋਧਿਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ।

ਨੌਜਵਾਨਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ

ਨੌਜਵਾਨਾਂ ਨੂੰ ਫੌਜ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ

ਚੰਡੀਗੜ, 19 ਨਵੰਬਰ:(ਵਿਸ਼ਵ ਵਾਰਤਾ ) ਗੈਲਰੀ ਵਿੱਚ ਬੀਤੇ ਦਿਨ ਸ਼ੁਰੂ ਹੋਈ ਦੋ ਰੋਜ਼ਾ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਜੰਗੀ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਇਸ ਉਮੀਦ ਨਾਲ ਖਤਮ ਹੋਈ ਕਿ ਇਹ ਉਪਰਾਲਾ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ’ਚ ਸ਼ਾਮਲ ਹੋਣ ਪ੍ਰਤੀਪੇ੍ਰਰਿਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ।           ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ. ਐਸ. ਸ਼ੇਰਗਿੱਲ ਨੇ ਆਖਿਆ ਚੰਡੀਗੜ ਵਿਖੇ 7 ਤੋਂ 9 ਦਸੰਬਰ ਨੂੰ ਹੋ ਰਹੇ ਮੁਲਕ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀਆਂ ਅਗਾਊਂਸਰਗਰਮੀਆਂ ਦੇ ਹਿੱਸੇ ਵੱਜੋਂ ਲਾਈ ਇਹ ਨੁਮਾਇਸ਼ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਅਹਿਮ ਭੂਮਿਕਾ ਅਦਾ ਕਰੇਗੀ।                ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ, ‘‘ਸਾਡੇ ਕੋਲ ਬਹਾਦਰੀ ਤੇ ਸਮਰਪਿਤ ਭਾਵਨਾ ਨਾਲ ਸੇਵਾ ਕਰਨ ਵਾਲੀ ਫੌਜ ਦਾ ਸ਼ਾਨਦਾਰ ਵਿਰਸਾ ਹੈ ਅਤੇ ਸਾਡਾ ਇਹ ਵਿਰਸਾ ਸਾਡਾ ਅਨਮੋਲ ਖਜ਼ਾਨਾ ਹੈ ਜੋ ਹਮੇਸ਼ਾ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤਰਿਹਾ ਹੈ’’।                ਰੱਖਿਆ ਸੈਨਾਵਾਂ ਪ੍ਰਤੀ ਪੰਜਾਬੀ ਨੌਜਵਾਨਾਂ ਦੀ ਦਿਲਚਸਪੀ ਘਟਣ ਦੇ ਤਾਜ਼ਾ ਰੁਝਾਨ ’ਤੇ ਚਿੰਤਾ ਜ਼ਾਹਰ ਕਰਦਿਆਂ ਲੈਫਟੀਨੈਂਟ ਜਨਰਲ ਸ਼ੇਰਗਿਲ ਨੇ ਆਖਿਆ ਕਿ ਇਹ ਦੋ ਦਿਨਾਂ ਪ੍ਰਦਰਸ਼ਨੀ ਮਿਲਟਰੀ ਲਿਟਰੇਚਰ ਫੈਸਟੀਵਲ ਅਧੀਨ ਕਰਵਾਏ ਜਾਰਹੇ ਪੋ੍ਰਗਰਾਮਾਂ ਦੀ ਲੜੀ ਦਾ ਇਕ ਹਿੱਸਾ ਹੈ ਜਿਸ ਦਾ ਉਦੇਸ਼ ਹੀ ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਾ ਹੈ। ਉਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ 25 ਤੋਂ 30 ਫੀਸਦੀ ਪੰਜਾਬੀ ਨੌਜਵਾਨ ਫੌਜ ਵਿੱਚ ਆਪਣੀਆਂ ਸੇਵਾਵਾਂਨਿਭਾਉਣ।                ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਨਾ ਸਿਰਫ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਦੇ ਭਾਰਤੀ ਫੌਜ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ ਸਗੋਂ ਉਨਾਂ ਵੱਲੋਂ ਇਸ ਗੌਰਵਮਈ ਸੰਸਥਾ ਦਾ ਹਿੱਸਾ ਬਣਨ ਦੇ ਆਪਣੇ ਫੈਸਲੇ ਨੂੰ ਵੀ ਚੇਤੇ ਕੀਤਾ। ਨੁਮਾਇਸ਼ ਵਿੱਚਪ੍ਰਦਰਸ਼ਿਤ ਕੀਤੀਆਂ ਤਸਵੀਰਾਂ ਵਿੱਚ ਮੇਜਰ ਜਨਰਲ ਸਿੰਘ ਦੀ ਤਸਵੀਰ ਵੀ ਸ਼ਾਮਲ ਸੀ।ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੀ ਟੀਮ ਦੀ ਵੀ ਸ਼ਲਾਘਾ ਕੀਤੀ ਜਿਨਾਂ ਨੇ ਬਹੁਤ ਘੱਟ ਸਮੇਂ ਵਿੱਚ ਵਿਲੱਖਣ ਤਸਵੀਰਾਂ ਅਤੇ ਕਲਾਿਤਾਂ ਦਾ ਅਦੱਭੁਤ ਖਜ਼ਾਨਾ ਇਸ ਨੁਮਾਇਸ਼ ਦਾ ਹਿੱਸਾ ਬਣਾਉਣ ਵਿੱਚ ਸ਼ਾਨਦਾਰ ਕੰਮ ਕੀਤਾ।                ਇਹ ਨੁਮਾਇਸ਼ ਬੀਤੇ ਦਿਨ ਸ਼ੁਰੂ ਹੋਈ ਜਿਸ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤੱਕ ਹੋਈਆਂ ਫੌਜੀ ਕਾਰਵਾਈਆਂ ਵਿੱਚ ਭਾਰਤੀ ਫੌਜ ਦੇ ਸ਼ਾਨਦਾਰ ਇਤਿਹਾਸ ਦਾ ਗੌਰਵਮਈ ਸਫਰ ਮੂਰਤੀਮਾਨ ਕੀਤਾ ਗਿਆ ਸੀ।           ਇਸ ਦੋ ਦਿਨਾਂਨੁਮਾਇਸ਼ ਵਿੱਚ ਫੌਜ ਨਾਲ ਸਬੰਧਤ ਤਸਵੀਰਾਂ, ਕਲਾਕਿ੍ਰਤੀਆਂ, ਮੈਡਲ, ਸਿੱਖ ਰਾਜ ਦੇ ਸਮੇਂ ਦਾ ਫੌਜ ਨਾਲ ਸਬੰਧਤ ਗੋਲੀ-ਸਿੱਕਾ, ਅਫਸਰਾਂ ਦੀਆਂ ਨਿੱਜੀ ਚੀਜ਼ਾਂ ਅਤੇ 1971 ਦੀ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜ ਤੋਂ ਕਬਜ਼ੇ ਵਿੱਚ ਲਏ ਝੰਡਿਆਂ ਸਮੇਤਲਗ-ਪਗ 200 ਵਸਤਾਂ ਇਸ ਪ੍ਰਦਰਸ਼ਨੀ ਦਾ ਹਿੱਸਾ ਹਨ।               ਸਿੱਖਾਂ ਦੇ ਸ਼ਾਨਦਾਰ ਫੌਜੀ ਇਤਿਹਾਸ ਵਾਲੇ ਸੈਕਸ਼ਨ ਵਿੱਚ ਬਰਤਾਨਵੀ ਰਾਜ ਦੌਰਾਨ ਸਿੱਖਾਂ ਵੱਲੋਂ ਲੜੀਆਂ ਲੜਾਈਆਂ ਦਾ ਇਤਿਹਾਸ ਇਸ ਨੁਮਾਇਸ਼ ਵਿੱਚ ਸਮੋਇਆ ਹੋਇਆ ਹੈ। ਇਹ ਨੁਮਾਇਸ਼ ਭਾਰਤੀ ਸੈਨਿਕਾਂ ਵੱਲੋਂ ਦੁਨੀਆ ਭਰ ਵਿੱਚ ਹਾਸਲਕੀਤੀਆਂ ਜਿੱਤਾਂ ਨੂੰ ਦਰਸਾਉਣ ਲਈ ਵਿਸ਼ੇਸ਼ ਤੌਰ ’ਤੇ ਉਲੀਕੀ ਗਈ ਹੈ ਤਾਂ ਕਿ ਹਰੇਕ ਵਿਅਕਤੀ ਇਸ ਦੀ ਝਲਕ ਪਾ ਸਕੇ।ਨੁਮਾਇਸ਼ ਵਿੱਚ ਸਿੱਖਾਂ ਦੇ ਫੌਜੀ ਇਤਿਹਾਸ ਦਾ ਵਰਨਣ ਕੀਤੇ ਜਾਣ ਦਾ ਸਿਹਰਾ ਪੰਜਾਬ ਡਿਜੀਟਲ ਲਾਈਬ੍ਰੇਰੀ ਨੂੰ ਜਾਂਦਾ ਹੈ।                ਇਕ ਵਿਸ਼ੇਸ਼ ਕੰਧ ਸਾਰਾਗੜੀ ਜੰਗ ਦੇ ਯੋਧਿਆਂ ਨੂੰ ਸਮਰਪਿਤ ਕੀਤੀ ਗਈ ਹੈ ਜੋ ਬਹਾਦਰ ਸਿੱਖ ਸੂਰਬੀਰਾਂ ਦੀ ਹਿੰਮਤ ਤੇ ਦਲੇਰੀ ਦੀ ਮਿਸਾਲ ਪੇਸ਼ ਕਰਦੀ ਹੈ ਜਿਨਾਂ ਨੇ ਸ਼ਹਾਦਤ ਦਾ ਜਾਮ ਪੀਤਾ।ਇਸ ਜੰਗ ਵਿੱਚ ਥੋੜੀ ਜਿਹੀ ਗਿਣਤੀ ਵਿੱਚ ਬਹਾਦਰਸਿੱਖਾਂ ਸੈਨਿਕਾਂ ਨੇ 10,000 ਤੋਂ ਵੱਧ ਅਫਗਾਨ ਕਬਾਇਲੀਆਂ ਨੂੰ ਹਰਾਇਆ।

Page 2 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ