
– ਕੇਜਰੀਵਾਲ ਦੀ ਟੀਮ ਵੱਲੋਂ ਪੰਜਾਬ ਤੋਂ ਚੋਣ ਲੜਨ ਨਾਲ ਕੋਈ ਫਰਕ ਨਹੀਂ ਪਵੇਗਾ, ‘ਆਪ* ਕਾਂਗਰਸ ਦੀ ਬੀ—ਟੀਮ
– ਅਕਾਲੀ ਦਲ ਚੋਣਾਂ ਲਈ ਪੂਰੀ ਤਰ੍ਹਾਂ ਫਿੱਟ
ਮਾਨਸਾ, 12 ਅਕਤੂਬਰ (ਵਿਸ਼ਵ ਵਾਰਤਾ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਲੋਕ ਸਭਾ ਚੋਣਾਂ ਲੜਨ ਲਈ ਬਿਲਕੁਲ ਤਿਆਰ ਹੈ ਅਤੇ ਪਾਰਟੀ ਵੱਲੋਂ ਰਾਜ ਵਿਚ ਇਹ ਚੋਣਾਂ ਭਾਰਤੀ ਜਨਤਾ ਪਾਰਟੀ ਨਾਲ ਰਲਕੇ ਪਹਿਲਾਂ ਦੀ ਤਰ੍ਹਾਂ ਹੀ ਲੜੀਆਂ ਜਾਣਗੀਆਂ। ਬੀਬੀ ਬਾਦਲ ਨੇ ਮੁੜ ਦੁਹਰਾਇਆ ਕਿ ਜੇਕਰ ਪਾਰਟੀ ਨੇ ਚਾਹਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ ਅਤੇ ਪਾਰਟੀ ਵਰਕਰਾਂ ਦੇ ਹੌਸਲਿਆਂ ਸਹਾਰੇ ਜਿੱਤ ਦਾ ਹੈਟਰਿਕ ਮਾਰਨ ਵਿਚ ਕਾਮਯਾਬ ਹੋਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਰਾਜ ਦੀਆਂ ਸਾਰੀਆਂ ਸੀਟਾਂ *ਤੇ ਚੋੋਣ ਲੜਨ ਨਾਲ ਸੋ੍ਰਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ, ਭਾਵੇਂ ਕੇਜਰੀਵਾਲ ਅਤੇ ਅਮਰਿੰਦਰ ਸਿੰਘ ਇਕੱਠਿਆਂ ਚੋਣ ਮੈਦਾਨ ਵਿਚ ਪਾਰਟੀ ਖਿਲਾਫ ਉਤਰ ਆਉਣ। ਉਨ੍ਹਾਂ ‘ਆਪ* ਨੂੰ ਕਾਂਗਰਸ ਦੀ ਬੀ—ਟੀਮ ਦੱਸਿਆ। ਬੀਬੀ ਬਾਦਲ ਮਾਨਸਾ ਵਿਖੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਫਿਰ ਅਮਰਿੰਦਰ ਸਿੰਘ ਤੋਂ, ਜੋ ਮਾੜੀ ਮੋਟੀ ਆਸ ਦੀ ਕਿਰਨ ਜਾਗੀ ਸੀ, ਉਸ ਦਾ ਖਮਿਆਜਾ ਹੁਣ ਲੋਕਾਂ ਨੂੰ ਛੇ ਮਹੀਨਿਆਂ ਬਾਅਦ ਹੀ ਭੁਗਤਣਾ ਪੈਣ ਲੱਗਿਆ ਸੀ। ਉਨ੍ਹਾਂ ਕਿਹਾ ਕਿ ਜੋ ਪਾਪੜ ਲੋਕਾਂ ਸਾਹਮਣੇ ਕਾਂਗਰਸ ਰੈਲੀਆਂ ਦੌਰਾਨ ਅਮਰਿੰਦਰ ਸਿੰਘ ਨੇ ਬੈਲੇ ਸਨ, ਉਨ੍ਹਾਂ ਵਾਅਦਿਆਂ ਦਾ ਸੱਤਿਆਨਾਸ ਹੋ ਗਿਆ ਹੈ ਅਤੇ ਲੋਕ ਅੱਜ ਮੁੜ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਡੇਢ ਸਾਲ ਵਿਚ ਚਾਰ ਵਾਰ ਬਿਜਲੀ ਦੇ ਬਿੱਲ ਵਧਾ ਦਿੱਤੇ ਹਨ ਅਤੇ ਨਹਿਰਾਂ ਵਿਚ ਪਾਣੀ ਨਹੀ ਛੱਡਿਆ ਜਾ ਰਿਹਾ ਹੈ, ਜਦੋਂ ਕਿ ਹਾੜ੍ਹੀ ਦੀ ਫਸਲ ਦੀ ਬਿਜਾਈ ਲਈ ਕਿਸਾਨਾਂ ਨੂੰ ਅਜੇ ਤੱਕ ਬੀਜਾਂ ਦਾ ਬੰਦੋਬਸਤ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਲੋਕ ਸਭਾ ਚੋਣਾਂ ਵਿਚ ਪੰਜਾਬੀ ਕਾਂਗਰਸ ਪਾਰਟੀ ਨੂੰ ਭਾਰੀ ਮਾਤ ਦੇਣ ਲਈ ਕਾਹਲੇ ਹੋਏ ਬੈਠੇ ਹਨ।
ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੰਡੀਗੜ੍ਹ ਉਪਰ ਪੰਜਾਬ ਦੇ ਲੋਕਾਂ ਦਾ ਹੱਕ ਹੈ, ਜਿਸ ਕਰਕੇ ਹੋਰ ਸਿਆਸੀ ਪਾਰਟੀਆਂ ਨੂੰ ਚੰਡੀਗੜ੍ਹ ਦੇ ਮੁੱਦੇ ਉਤੇ ਰਾਜਨੀਤੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਸਮੇਤ ਸਮੁੱਚੇ ਪੰਜਾਬੀ ਬੋਲਦੇ ਇਲਾਕਿਆਂ ਉਪਰ ਹਮੇਸ਼ਾ ਆਪਣਾ ਹੱਕ ਜਿਤਾਇਆ ਅਤੇ ਇਸ ਹੱਕ ਨੂੰ ਹਾਸਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਨੇਤਾ ਅਨੇਕਾਂ ਵਾਰ ਜ਼ੇਲ੍ਹਾਂ ਵਿਚ ਬੰਦ ਹੋਏ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਿਲਕੁਲ ਇਕ ਪਾਰਟੀ ਹੈ, ਇਸ ਵਿਚ ਮਾਝੇ—ਦੁਆਬੇ ਦੇ ਨੇਤਾਵਾਂ ਦਾ ਕੋਈ ਫਰਕ ਨਹੀਂ ਹੈ, ਸਗੋਂ ਇਸ ਪਾਰਟੀ ਵਿਚ ਹਰ ਵਿਅਕਤੀ ਨੂੰ ਆਪਣਾ ਸੁਝਾਅ ਦੇਣ ਦਾ ਹੱਕ ਹੈ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਜਾਣ—ਬੁੱਝਕੇ ਪਾਰਟੀ ਦੀ ਫੁੱਟ ਨਾਲ ਜੋੜਕੇ ਪਰੋਸਿਆ ਜਾਣ ਲੱਗਿਆ ਹੈ।
ਏਸ਼ੀਅਨ ਖੇਡਾਂ ਵਿਚੋਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਸਵਰਨ ਸਿµਘ ਵਿਰਕ ਅਤੇ ਸੁਖਮੀਤ ਸਿµਘ ਕਿਸ਼ਨਗੜ੍ਹ ਫਰਵਾਹੀ ਅਤੇ ਨੈਸ਼ਨਲ ਖਿਡਾਰੀ ਡਬਲ ਮੈਨ ਰੋਇੰਗ ਕਿਸ਼ਤੀ ਵਿਚੋਂ ਸਿਲਵਰ ਮੈਡਲ ਜਿੱਤਣ ਵਾਲੇ ਸ਼ਗਨਦੀਪ ਸਿੰਘ ਨੂੰ ਬੀਬੀ ਬਾਦਲ ਨੇ ਸਿਰੋਪਾ ਪਾਕੇ ਸਨਮਾਨਿਤ ਕੀਤਾ।
ਇਸ ਮੌਕੇ ਅਨਮੋਲਪ®ੀਤ ਸਿµਘ, ਗੁਰਮੇਲ ਸਿੰਘ ਫਫੜੇ, ਪ®ੇਮ ਅਰੋੜਾ, ਡਾ. ਨਿਸ਼ਾਨ ਸਿµਘ, ਬੱਬੀ ਦਾਨੇਵਾਲੀਆ, ਸਿਮਰਜੀਤ ਕੌਰ ਸਿੰਮੀ, ਨਿਰਵੈਰ ਬੁਰਜ ਹਰੀ, ਬਿੱਕਰ ਮµਘਾਣੀਆ, ਤਰਸੇਮ ਚµਦ ਮਿੱਢਾ, ਗੁਰਪ®ੀਤ ਝੱਬਰ ਵੀ ਮੌਜੂਦ ਸਨ।
ਫੋਟੋ ਕੈਪਸ਼ਨ: ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਮਾਨਸਾ ਵਿਖੇ ਏਸ਼ਿਆਈ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਸਿਰੋਪਾ ਪਾਕੇ ਸਨਮਾਨ ਕਰਦੇ ਹੋਏ।






















