ਚੰਡੀਗੜ, 20 ਨੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਚੀਫ ਵਿੱਪ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀ ਨਿੰਰਕਾਰੀ ਸਤਿਸੰਗ ਭਵਨ ਤੇ ਹੋਏ ਗਰਨੇਡ ਹਮਲੇ ਦੀ ਨਿੰਦਾਂ ਕਰਦਿਆਂ ਕਿਹਾ ਕਿ ਹਮਲੇ ਵਿੱਚ ਹੋਈਆਂ ਮੌਤਾਂ ਤੇ ਦੁੱਖ ਅਤੇ ਜਖਮੀਆਂ ਨਾਲ ਹਮਦਰਦੀ ਪ੍ਰਗਟਾਈ। ਉਨਾਂ ਕਿਹਾ ਕਿ ਇਹ ਘਟਨਾ ਅਤਿ ਮੰਦਭਾਗੀ ਹੈ ਅਤੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਦਾ ਫਾਇਦਾ ਉਠਾ ਕੇ ਇਨਸਾਨ ਦੇ ਰੂਪ ਚ ਸ਼ੈਤਾਨ ਆਪਣੇ ਸ਼ੈਤਾਨੀ ਕਾਰਿਆਂ ਨੂੰ ਅੰਜਾਂਮ ਦੇਕੇ ਬੇਗੁਨਾਹਾਂ ਦੇ ਖੂਨ ਦੀ ਹੋਲੀ ਵਹਾ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਇਸ ਤੋਂ ਵੀ ਵੱਧ ਦੁੱਖ ਦੀ ਗੱਲ ਹੈ ਕਿ ਸਿਆਸੀ ਆਗੂ, ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦੇ ਇਸ ‘ਤੇ ਫਾਲਤੂ ਦੀ ਬਿਆਨਬਾਜ਼ੀ ਕਰ ਰਹੇ ਹਨ। ਉਨਾਂ ਕਿਹਾ ਕਿ ਬਿਨਾ ਕਿਸੇ ਜਾਂਚ ਅਤੇ ਸਬੂਤ ਦੇ ਇਸ ਅਣਮਨੁੱਖੀ ਵਹਿਸ਼ੀ ਕਾਰੇ ਦੀ ਜਿੰਮੇਵਾਰੀ ਸਰਬਤ ਦਾ ਭਲਾ ਮੰਗਣ ਵਾਲੀ ਅਤੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਇਨਸਾਫ ਮੰਗ ਰਹੀ ਸਿੱਖ ਕੌਮ ਤੇ ਸੁੱਟ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਅਸੀਂ ਚਾਹੁੰਦੇਂ ਹਾਂ ਕਿ ਜਿਸਨੇ ਵੀ ਇਹ ਘਿਣਾਉਣਾ ਕਾਰਾ ਕੀਤਾ ਜਾ ਕਰਵਾਇਆ ਹੈ ਉਸਨੂੰ ਸਜਾ ਮਿਲੇ, ਪਰੰਤੂ ਬਿਨਾਂ ਕਿਸੇ ਜਾਂਚ, ਤੱਥ ਅਤੇ ਸਬੂਤ ਦੇ ਇੱਕ ਖਾਸ ਧਿਰ ਨੂੰ ਨਿਸ਼ਾਨਾ ਬਣਾਕੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਉਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸੋਚਣ ਕਿ ਇਸ ਅਣਮਨੁੱਖੀ ਕਾਰੇ ਦਾ ਕਿਸ ਧਿਰ ਨੂੰ ਫਾਇਦਾ ਹੋ ਰਿਹਾ ਹੈ ਅਤੇ ਕਿਸ ਧਿਰ ਦਾ ਨੁਕਸਾਨ ਅਤੇ ਨਾਲ ਹੀ ਜਾਂਚ ਏਜੰਸੀਆਂ ਨੂੰ ਵੀ ਹਰ ਗੱਲ ਤੇ ਵਿਦੇਸ਼ੀ ਹੱਥ ਕਹਿਕੇ ਸੁਰਖਰੂ ਨਾ ਹੋਣ ਦੀ ਸਲਾਹ ਦਿੱਤੀ।
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...