ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ)ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਦੇ ਦੁੱਧ ਦੇ ਨਵੇਂ ਰੇਟ ਕੱਲ੍ਹ(13 ਨਵੰਬਰ, 2026) ਤੋਂ ਲਾਗੂ ਹੋਣਗੇ। ਇਸ ਤੋਂ ਪਹਿਲਾਂ ਅਮੂਲ (Amul) ਅਤੇ ਮਦਰ ਡੇਅਰੀ (Mother Dairy) ਪਹਿਲਾਂ ਹੀ ਆਪਣੇ ਭਾਅ ਵਧਾ ਚੁੱਕੇ ਹਨ। ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਦੇ ਇੱਕ ਹੁਕਮ ਅਨੁਸਾਰ, ‘ਵੇਰਕਾ’ ਦੇ ਫੁੱਲ-ਕਰੀਮ, ਸਟੈਂਡਰਡ ਅਤੇ ਡਬਲ-ਟੋਨਡ ਦੁੱਧ ਦੇ ਪੈਕੇਟਾਂ ਦੀਆਂ ਕੀਮਤਾਂ ਵਿੱਚ ₹1 ਤੋਂ ਲੈ ਕੇ ₹8 ਤੱਕ ਦਾ ਵਾਧਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਅਮੂਲ ਅਤੇ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਪ੍ਰਤੀ ਲੀਟਰ ₹2 ਤੋਂ ₹4 ਤੱਕ ਦਾ ਵਾਧਾ ਕੀਤਾ ਸੀ, ਜੋ 12 ਨਵੰਬਰ, 2026 ਤੋਂ ਲਾਗੂ ਹੋ ਚੁੱਕਾ ਹੈ।























