ਸਰਕਾਰ-ਕਿਸਾਨ ਮਿਲਣੀ ਕੱਲ੍ਹ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ
ਚੰਡੀਗੜ੍ਹ,11ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਅਤੇ ਗਰਾਊਂਡ ਜ਼ੀਰੋ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਅਤੇ ਕੀਮਤੀ ਸੁਝਾਅ ਲੈਣ ਲਈ ਕੱਲ੍ਹ 12 ਫਰਵਰੀ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਰਕਾਰ-ਕਿਸਾਨ ਮਿਲਣੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਸਰਕਾਰ ਕਿਸਾਨ ਮਿਲਣੀ ਦੀ ਜਾਣਕਾਰੀ ਮੁੱਖ ਮੰਤਰੀ ਮਾਨ ਨੇ ਖੁਦ ਟਵੀਟ ਕਰਕੇ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਮਾਨ ਨੇ ਟਵੀਟ ਵਿੱਚ ਲਿਖਿਆ “ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਅਤੇ ਗਰਾਊਂਡ ਜ਼ੀਰੋ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਅਤੇ ਕੀਮਤੀ ਸੁਝਾਅ ਲੈਣ ਲਈ ਮਿਤੀ 12/2/2023 ਦਿਨ ਐਤਵਾਰ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੋ… ਮਿਲਦੇ ਹਾਂ ਸਰਕਾਰ-ਕਿਸਾਨ ਮਿਲਣੀ ‘ਤੇ..
ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਅਤੇ ਗਰਾਊਂਡ ਜ਼ੀਰੋ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਅਤੇ ਕੀਮਤੀ ਸੁਝਾਅ ਲੈਣ ਲਈ ਮਿਤੀ 12/2/2023 ਦਿਨ ਐਤਵਾਰ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਹੁੰਚੋ… ਮਿਲਦੇ ਹਾਂ ਸਰਕਾਰ-ਕਿਸਾਨ ਮਿਲਣੀ 'ਤੇ.. pic.twitter.com/yq1wG3D2Ea
— Bhagwant Mann (@BhagwantMann) February 11, 2023





















