ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤਾ ਗਿਆ ਪੰਜਾਬ ਬਜਟ- 2023 ਲੋਕਪੱਖੀ – ਵਿਧਾਇਕ ਕੁਲਵੰਤ ਸਿੰਘ
ਮੋਹਾਲੀ ,10 ਮਾਰਚ (ਸਤੀਸ਼ ਕੁਮਾਰ ਪੱਪੀ )ਮੁਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ -ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਬਜਟ -2023 ਪੇਸ਼ ਕੀਤਾ ਗਿਆ ਹੈ। ਜੋ ਕਿ ਸਹੀ ਮਾਇਨਿਆਂ ਦੇ ਵਿਚ ਲੋਕ-ਪੱਖੀ ਹੈ, ਇਸ ਨਾਲ ਹੁਣ ਪੰਜਾਬ ਵਿਕਾਸ ਦੇ ਨਵੇਂ ਰਾਹ ਤੇ ਤੁਰੇਂਗਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇਗਾ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ ਵਿੱਚ ਆਉਂਦਿਆਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ । ਪੰਜਾਬ ਵਿੱਚ ਖੋਲ੍ਹੇ ਜਾ ਚੁੱਕੇ ਮੁਹੱਲਾ ਕਲੀਨਿਕ ਤੋਂ ਲੱਖਾਂ ਹੀ ਲੋਕਾਂ ਨੂੰ ਆਪਣੇ ਇਲਾਜ ਕਰਵਾ ਚੁੱਕੇ ਹਨ । ਹੁਣ ਲੋਕਾਂ ਨੂੰ ਆਪਣੇ ਇਲਾਜ ਦੇ ਲਈ ਦੁਰ-ਦੁਰਾਡੇ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਲੱਖਾਂ ਰੁਪਏ ਖ਼ਰਚ ਕਰਨੇ ਪੈਣਗੇ । ਹੁਣ ਨਵੇਂ ਪੰਜਾਬ ਵਿੱਤੀ ਬਜਟ 2023 ਦੇ ਮੁਤਾਬਿਕ ਹੋਰ 142 ਮੁਹੱਲਾ ਕਲੀਨਿਕ ਪੰਜਾਬ ਭਰ ਵਿੱਚ ਖੋਲ੍ਹੇ ਜਾਣੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਵਿੱਤੀ ਬਜਟ ਮੁਤਾਬਿਕ ਡਰੱਗ ਕੰਟਰੋਲ ਦੇ ਲਈ 40 ਕਰੋੜ ਰੁਪਏ,15 ਸਨਅਤੀ ਪਾਰਕ ਵਿਕਸਿਤ ਕੀਤੇ ਜਾਣੇ ਹਨ, ਸਿਹਤ ਸੇਵਾਵਾਂ ਦੇ ਉਪਰ 4 ਹਜ਼ਾਰ 781 ਕਰੋੜ ਰੁਪਏ , ਸਕੈਂਡਰੀ ਸਿਹਤ ਸੇਵਾਵਾਂ ਲਈ 39 ਕਰੋੜ ਰੁਪਏ , ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ 60 ਕਰੋੜ ਰੁਪਏ ਦਾ ਵਜੀਫਾ, ਖੇਡਾਂ ਲਈ 258 ਕਰੋੜ ਰੁਪਏ , ਸੁਰੱਖਿਆ ਬਲਾਂ ਦੇ ਲਈ 64 ਕਰੋੜ ਰੁਪਏ , ਪਸ਼ੂ ਪਾਲਣ ਵਿਭਾਗ ਦੇ ਲਈ 605 ਕਰੋੜ ਰੁਪਏ ਬਜਟ ਦੇ ਵਿਚ ਰੱਖੇ ਗਏ ਹਨ। ਸਾਲ 2023-2024 ਦੇ ਵਿਚ 1 ਕਰੋੜ ਪੌਦੇ ਲਗਾਏ ਜਾਣਗੇ ਤਾਂ ਕੇ ਵਾਤਾਵਰਣ ਨੂੰ ਸਾਫ ਰੱਖਿਆ ਜਾ ਸਕੇ।
ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਮੰਤਰੀਆਂ ਵੱਲੋਂ ਲੋਕ ਪੱਖੀ ਸਕੀਮਾਂ ਨੂੰ ਲੋਕਾਂ ਦੇ ਹੱਕ ਉਪੜਦਾ ਕਰਨ ਦੇ ਲਈ ਦੌਰੇ ਕੀਤੇ ਜਾ ਰਹੇ ਹਨ। ਹਰੇਕ ਵਿਧਾਇਕ ਵੱਲੋਂ ਆਪੋ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਪੜਾਅ ਦਰ ਪੜਾਅ ਪੂਰਾ ਕੀਤਾ ਜਾ ਰਿਹਾ ਹੈ।