Cricket: ਪੜ੍ਹੋ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜਾ ਵਨਡੇ ਵੈਲਿੰਗਟਨ ਵਿੱਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਟੀਮ 134 ਦੌੜਾਂ ‘ਤੇ ਆਲ ਆਊਟ ਹੋ ਗਈ ਗਏ ਅਤੇ ਭਾਰਤ ਅੱਗੇ ਨਿਊਜ਼ੀਲੈਂਡ ਨੇ ਜਿੱਤ ਲਈ 135 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਲਈ ਗੁਰਨੂਰ ਬਰਾੜ ਨੇ ਚਾਰ ਵਿਕਟਾਂ ਲਈਆਂ। ਜਦੋਂ ਕਿ ਨਾਥਨ ਸਮਿਥ ਨੂੰ ਆਊਟ ਕਰਕੇ ਆਪਣਾ ਚੌਥਾ ਵਿਕਟ ਲਿਆ। ਅੰਸ਼ੁਲ ਕੰਬੋਜ਼, ਅਕਸ਼ਰ ਪਟੇਲ ਅਤੇ ਆਕਿਬ ਨਬੀ ਨੇ ਦੋ-ਦੋ ਵਿਕਟਾਂ ਲਈਆਂ ਹਨ।
ਉੱਥੇ ਹੀ ਨਿਊਜ਼ੀਲੈਂਡ ਲਈ ਡੈਰਿਲ ਮਿਸ਼ੇਲ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਮਿਚੇਲ ਸੈਂਟਨਰ ਨੇ 31 ਦੌੜਾਂ ਦਾ ਯੋਗਦਾਨ ਪਾਇਆ ਅਤੇ ਹੈਨਰੀ ਨਿਕੋਲਸ ਨੇ 11 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦਾ ਹੋਰ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ।























