ਜ਼ੀਰਕਪੁਰ ਦੇ ਕਈ ਸੰਗਠਨਾਂ ਨੇ ਪ੍ਰਧਾਨ ਮੰਤਰੀ ‘ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਪੰਜਾਬ ਸਰਕਾਰ ਬਿਜਲੀ, ਪਾਣੀ ‘ਤੇ ਟੈਕਸਾਂ ਨੂੰ ਦੇਵੇ ਛੂਟ
ਜ਼ੀਰਕਪੁਰ 30 ਜੁਲਾਈ ( ਵਿਸ਼ਵ ਵਾਰਤਾ )- ਲਾਕਡਾਊਨ ਦੇ ਦੌਰਾਨ ਜਿੱਥੇ ਦੇਸ਼ ਵਿੱਚ ਉਦਯੋਗ ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਉਥੇ ਹੀ ਮੀਡੀਆ ਜਗਤ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕੇਂਦਰ ‘ਤੇ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੀਡੀਆ ਹਾਊਸ ਦੇ ਲਈ ਰਾਹਤ ਪੈਕੇਜ ਦਾ ਐਲਾਨ ਕਰਨ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਆਰਡਬਲਿਯੂਓ ਦੇ ਪ੍ਰਧਾਨ ਐਡਵੋਕੇਟ ਵਿਨੈ ਕੁਮਾਰ, ਅਸਤਿਤੱਵ ਫਾਊਂਡੇਸ਼ਨ ਦੀ ਪ੍ਰਧਾਨ ਮਿਨਾਕਸ਼ੀ ਜੈਨ, ਪ੍ਰਯੋਗ ਫਾਊਂਡੇਸ਼ਨ ਦੀ ਪ੍ਰਧਾਨ ਸ਼ਿਖਾ ਸ਼ਰਮਾ ਸਮੇਤ ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੋਰੋਨਾ ਕਾਰਨ ਹੋਏ ਲਾਕਡਾਊਨ ਵਿੱਚ ਮੀਡੀਆ ਘਰਾਣਿਆਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ।
ਲਾਕਡਾਊਨ ਦੇ ਕਾਰਨ ਮੰਦੇ ਦਾ ਸ਼ਿਕਾਰ ਹੋਏ ਉਦਯੋਗ ਜਗਤ ਦਾ ਅਸਰ ਮੀਡੀਆ ‘ਤੇ ਵੀ ਹੋ ਰਿਹਾ ਹੈ। ਮੀਡੀਆ ਘਰਾਣਿਆਂ ਨੇ ਲਾਕਡਾਊਨ ਵਿੱਚ ਘਰ ਬੈਠੇ ਲੋਕਾਂ ਤੱਕ ਨਾ ਸਿਰਫ ਸਮਾਚਾਰ ਪਹੁੰਚਾਉਣ ਦਾ ਕੰਮ ਕੀਤਾ ਬਲਕਿ ਸਰਕਾਰ ‘ਤੇ ਆਮ ਜਨਤਾ ਦੇ ਵਿਚਾਲੇ ਬ੍ਰਿਜ ਦਾ ਕੰਮ ਕੀਤਾ ਹੈ। ਕੋਰੋਨਾ ਕਾਲ ‘ਚ ਸੈਂਕੜੇ ਪੱਤਰਕਾਰਾਂ ਦੀ ਨੌਕਰੀ ਚਲੀ ਗਈ ਹੈ। ਕੇਂਦਰ ਸਰਕਾਰ ਨੂੰ ਬਿਨ•ਾਂ ਕਿਸੇ ਦੇਰੀ ਦੇ ਭਾਸ਼ਾਈ ‘ਤੇ ਹੋਰਨਾਂ ਸਮਾਚਾਰ ਪੱਤਰਾਂ ਦੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਪ੍ਰਤੀਨਿਧੀਆਂ ਨੇ ਕਿਹਾ ਕਿ ਪੰਜਾਬ ਵਿੱਚ ਕਈ ਪੱਤਰਕਾਰ ਕੋਰੋਨਾ ਦੀ ਚਪੇਟ ਵਿੱਚ ਆਏ ਹਨ। ਕਈ ਥਾਵਾਂ ‘ਤੇ ਪੱਤਰਕਾਰ ਸੰਗਠਨਾਂ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਵੀ ਅਭਿਆਨ ਚਲਾਏ ਗਏ ਹਨ। ਪੱਤਰਕਾਰਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਤੱਕ ਖਬਰਾਂ ਪਹੁੰਚਾਉਣ ਦਾ ਕੰਮ ਕੀਤਾ ਹੈ।
ਪੰਜਾਬ ਸਰਕਾਰ ਇਸ ਮੁੱਦੇ ‘ਤੇ ਨਾ ਸਿਰਫ ਕੇਵਲ ਕੇਂਦਰ ‘ਤੇ ਦਬਾਅ ਬਣਾਏ ਬਲਕਿ ਪੰਜਾਬ ਵਿੱਚ ਚਲ ਰਹੇ ਮੀਡੀਆ ਘਰਾਣਿਆਂ ਨੂੰ ਬਿਜਲੀ, ਪਾਣੀ ਦੇ ਇਲਾਵਾ ਹੋਰਨਾਂ ਟੈਕਸਾਂ ਵਿੱਚ ਵੀ ਛੂਟ ਪ੍ਰਦਾਨ ਕਰੇ। ਇਸਦੇ ਇਲਾਵਾ ਲਾਕਡਾਊਨ ਦੌਰਾਨ ਚੰਡੀਗੜ•, ਮੁਹਾਲੀ ‘ਤੇ ਪੰਚਕੂਲਾ ਵਿੱਚ ਕਰੀਬ 50 ਪੱਤਰਕਾਰਾਂ ਦੀ ਨੌਕਰੀ ਗਈ ਹੈ। ਆਮ ਜਨਤਾ ਦੀ ਆਵਾਜ ਪ੍ਰਸਾਸ਼ਨ ਤੱਕ ਪਹੁੰਚਾਉਣ ਵਾਲੇ ਪੱਤਰਕਾਰਾਂ ਦੇ ਹੱਕ ਆਵਾਜ ਕੋਈ ਨਹੀਂ ਉਠਾ ਰਿਹਾ ਹੈ। ਸੰਗਠਨਾਂ ਦੇ ਪ੍ਰਤੀਨਿਧੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੇ ਮਾਨਤਾ ਪ੍ਰਾਪਤ ਪੱਤਰਕਾਰਾਂ ਦੀ ਨੌਕਰੀ ਗਈ ਹੈ। ਉਨ•ਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।