ਚੰਡੀਗੜ, 11 ਅਕਤੂਬਰ – ਪੰਜਾਬ ਵਿਚ ਅੱਜ ਤੜਕੇ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਬੇਸ਼ੱਕ ਸੂਬੇ ਵਿਚ ਤਾਪਮਾਨ ਹੇਠਾਂ ਆ ਗਿਆ ਹੈ, ਪਰ ਇਸ ਬਾਰਿਸ਼ ਨੇ ਕਈ ਮੰਡੀਆਂ ਵਿਚ ਪਈ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਅਤੇ ਅੱਜ ਸਵੇਰੇ ਬਾਰਿਸ਼ ਨਾਲ ਮੰਡੀਆਂ ਵਿਚ ਪਈ ਕਿਸਾਨਾਂ ਦੀ ਫਸਲ ਭਿੱਜ ਗਈ, ਜਿਸ ਕਾਰਨ ਕਿਸਾਨ ਕਾਫੀ ਨਿਰਾਸ਼ ਹਨ।