
ਚੰਡੀਗੜ, 21 ਜਨਵਰੀ – ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੁੜ ਤੋਂ ਵੱਧਣ ਲੱਗ ਪਈਆਂ ਹਨ। ਚੰਡੀਗੜ੍ਹ ਵਿਚ ਅੱਜ ਪੈਟਰੋਲ 18 ਪੈਸੇ ਦੇ ਵਾਧੇ ਨਾਲ 67.27 ਰੁ. ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ 24 ਪੈਸੇ ਦੇ ਵਾਧੇ ਨਾਲ 62.58 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ।
ਅੱਜ ਜਲੰਧਰ ਵਿਚ ਪੈਟਰੋਲ 29 ਪੈਸੇ ਦੇ ਵਾਧੇ ਨਾਲ 76.45 ਰੁ. ਅਤੇ ਡੀਜ਼ਲ 33 ਰੁ. ਦੇ ਵਾਧੇ ਨਾਲ 65.88 ਰੁ. ਪ੍ਰਤੀ ਲੀਟਰ ਹੋ ਗਿਆ।
ਇਸ ਤਰਾਂ ਪਟਿਆਲਾ ਵਿਚ ਪੈਟਰੋਲ ਅੱਜ 4 ਪੈਸੇ ਵਧ ਗਿਆ, ਜਦਕਿ ਇਥੇ ਪੈਟਰੋਲ ਕੱਲ 51 ਪੈਸੇ ਪ੍ਰਤੀ ਲੀਟਰ ਵਧਿਆ ਸੀ। ਇਥੇ ਪੈਟਰੋਲ 76.43 ਰੁ. ਪ੍ਰਤੀ ਲੀਟਰ ਹੋ ਗਿਆ। ਪਟਿਆਲਾ ਵਿਚ ਡੀਜਲ 12 ਪੈਸੇ ਦੇ ਵਾਧੇ ਨਾਲ 65.85 ਰੁ. ਪ੍ਰਤੀ ਲੀਟਰ ਹੋ ਗਿਆ।
ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਪਿਛਲੇ 10 ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ।





















