ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਇਲਾਕੇ ਦੇ ਸਿਰਕੱਢ ਨੇਤਾ ਸਾਬਕਾ ਸਰਪੰਚ ਸਰਦਾਰ ਨੌਰੰਗ ਸਿੰਘ ਖਿਜ਼ਰਾਬਾਦ ਦੀ ਅਚਾਨਕ ਮੌਤ ਨਾਲ ਸਮਾਜ ਲਈ ਵੱਡਾ ਘਾਟਾ ਦੱਸਿਆ ।ਬਡਹੇੜੀ ਨੇ ਆਖਿਆ ਕਿ ਸਰਦਾਰ ਨੌਰੰਗ ਸਿੰਘ ਖਿਜ਼ਰਾਬਾਦ ਨੇ ਲੰਮਾ ਸਮਾਂ ਸਮਾਜ ਸੇਵਾ ਕੀਤੀ ਇਸੇ ਕਰਕੇ ਇਲਾਕੇ ਦੀ ਜਨਤਾ ਉਹਨਾਂ ਦੀ ਬੇਵਕਤੀ ਮੌਤ ਤੋਂ ਬਾਅਦ ਮਹਿਸੂਸ ਕਰਦੀ ਹੈ ਕਿ ਨੌਰੰਗ ਸਿੰਘ ਨੇ ਸਰਦਾਰ ਰਵੀਇੰਦਰ ਸਿੰਘ ਰਾਜਨੀਤੀ ਵਿੱਚ ਸਾਥ ਨਿਭਾਇਆ ਉਹ ਵੀ ਨੌਰੰਗ ਸਿੰਘ ਖਿਜ਼ਰਾਬਾਦ ਨੂੰ ਆਪਣੀ ਸੱਜੀ ਬਾਂਹ ਸਮਝਦੇ ਸਨ ।ਹੁਣੇ ਹੀ ਹੋਈਆਂ ਪੰਚਾਇਤ ਚੋਣਾਂ ਵਿੱਚ ਉਹਨਾਂ ਦਾ ਸਪੁੱਤਰ ਗੁਰਿੰਦਰ ਸਿੰਘ ਸਰਪੰਚ ਚੁਣਿਆ ਗਿਆ ਹੈ ਇਹ ਉਹਨਾਂ ਦੇ ਪਰਿਵਾਰ ਦੀ ਮਕਬੂਲੀਅਤ ਦੀ ਵੱਡੀ ਮਿਸਾਲ ਹੈ ਸਰਦਾਰ ਨੌਰੰਗ ਸਿੰਘ ਖਿਜ਼ਰਾਬਾਦ ਰੋਪੜ ਜਿਲਾ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਹੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦੇ ਕੌਮੀ ਡੈਲੀਗੇਟ ਵੀ ਰਹੇ ।ਵਾਹਿਗੁਰੂ ਕਿਰਪਾ ਕਰੇ ਵਿਛੜੀ ਆਤਮਾ ਨੂੰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਅਤੇ ਸਬੰਧੀਆਂ ਨੂੰ ਇਹ ਦੁੱਖ ਬਰਦਾਸ਼ਤ ਕਰਨ ਦਾ ਬਲ ਬਖਸ਼ੇ ।
ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ – ਗੁਰਜੀਤ ਔਜਲਾ
ਅੰਮਿ੍ਤਸਰ-ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ...