– ਡੇਂਗੂ ਦਾ ਲਾਰਵਾ ਲਗਾਤਾਰ ਮਿਲਣਾ ਜਾਰੀ, ਸਿਹਤ ਵਿਭਾਗ ਡੇਂਗੂ ਦੇ ਵੱਡੇ ਡੰਗ ਤੋਂ ਇਨਕਾਰੀ
ਮਾਨਸਾ, 12 ਅਕਤੂਬਰ (ਵਿਸ਼ਵ ਵਾਰਤਾ)- ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਮੌਤ ਤੋਂ ਬਾਅਦ ਪੀਐਚਡੀ ਕਰ ਰਹੀ ਦੂਜੀ ਮਹਿਲਾ ਦੀ ਡੇਂਗੂ ਨਾਲ ਮੌਤ ਹੋਣ ਦੇ ਮਾਮਲਿਆਂ ਤੋਂ ਬਾਅਦ ਆਮ ਲੋਕਾਂ ਵਿਚ ਡੇਂਗੂ ਦੀ ਭਾਰੀ ਦਹਿਸ਼ਤ ਪੈਦਾ ਹੋ ਗਈ ਹੈ, ਪਰ ਸਿਹਤ ਵਿਭਾਗ ਵੱਲੋਂ ਮਾਨਸਾ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਵਿਚ ਰੋਜਾਨਾ ਆ ਰਹੇ ਡੇਂਗੂ ਮਰੀਜਾਂ ਦੇ ਇਲਾਜ ਲਈ ਕੋਈ ਪੱਕਾ ਐਮ.ਡੀ. ਮੈਡੀਸਨ ਡਾਕਟਰ ਤਾਇਨਾਤ ਨਹੀਂ ਕੀਤਾ ਗਿਆ ਹੈ। ਇਸ ਵੇਲੇ ਹਸਪਤਾਲ ਵਿਚ ਹਫਤੇ ਵਿਚ ਸਿਰਫ ਦੋ ਦਿਨ ਲੋਕਾਂ ਨੂੰ ਐਮ.ਡੀ. ਮੈਡੀਸਨ ਵੱਲੋਂ ਲੋਕਾਂ ਨੂੰ ਦਵਾਈ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਦਿਨ ਉਹ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲੋਕਾਂ ਦਾ ਇਲਾਜ ਕਰਦੇ ਹਨ। ਜ਼ਿਲੇ੍ਹ ਵਿਚ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 345 ਤੱਕ ਪੁੱਜ ਗਈ ਹੈ ਤੇ ਸ਼ੱਕੀ ਮਰੀਜ਼ਾਂ ਦਾ ਅµਕੜਾ 1013 ਹੋ ਗਿਆ ਹੈ। ਲਾਰਵਾ ਮਿਲਣਾ ਵੀ ਲਗਾਤਾਰ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਨਸਾ ਦੇ ਸਰਕਾਰੀ ਸਕੂਲ (ਲੜਕੀਆਂ) ਦੀ ਇਕ ਅਧਿਆਪਕਾ ਬਿµਦੂ ਰਾਣੀ ਗੋਇਲ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡੇਂਗੂ ਤੋਂ ਪੀੜਤ ਸੀ ਤੇ ਉਸਦਾ ਇਲਾਜ ਮਾਨਸਾ ਵਿਚ ਚੱਲਣ ਤੋਂ ਬਾਅਦ ਜ਼ਿਆਦਾ ਸਿਹਤ ਵਿਗੜਦੀ ਦੇਖ ਉਸਨੂµ ਲੁਧਿਆਣਾ ਵਿਖੇ ਭੇਜਿਆ ਗਿਆ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਡੇਂਗੂ ਨਾਲ ਹੋਈ ਮੌਤ ਬਾਰੇ ਸਿਹਤ ਮਹਿਕਮਾ ਖਾਮੋਸ਼ ਹੋ ਗਿਆ ਹੈ ਅਤੇ ਪੱਤਰਕਾਰਾਂ ਦੇ ਵਾਰ—ਵਾਰ ਪੁੱਛਣ *ਤੇ ਦੱਸਿਆ ਜਾ ਰਿਹਾ ਹੈ ਕਿ ਬਿµਦੂ ਰਾਣੀ ਦੀ ਰਿਪੋਰਟ ਵਿਚ ਡੇਂਗੂ ਦੇ ਲੱਛਣ ਨਹੀ ਆਏ ਹਨ ਅਤੇ ਉਸ ਦੀ ਮੌਤ ਦੇ ਕੋਈ ਹੋਰ ਵੀ ਕਾਰਨ ਹੋ ਸਕਦੇ ਹਨ। ਦੂਜੇ ਪਾਸੇ ਹੁਣ ਭਾਜਪਾ ਦੇ ਸੀਨੀਅਰ ਨੇਤਾ ਸੁਖਦੇਵ ਸਿµਘ ਫਰਮਾਹੀ ਦੀ ਪੀਐਚਡੀ ਕਰ ਰਹੀ ਭਤੀਜੀ ਰਾਜਵੀਰ ਕੌਰ, ਜੋ ਕਿ ਮਹਿਲਾ ਚੌਂਕ ਵਿਖੇ ਵਿਆਹੀ ਹੋਈ ਸੀ, ਦੀ ਵੀ ਲੁਧਿਆਣਾ ਵਿਖੇ ਡੇਂਗੂ ਨਾਲ ਹੋਈ ਮੌਤ ਨੇ ਲੋਕਾਂ ਵਿਚ ਡੇਂਗੂ ਦੇ ਡੰਗ ਦੀ ਦਹਿਸ਼ਤ ਖੜ੍ਹੀ ਕਰ ਦਿੱਤੀ ਹੈ।
ਭਾਜਪਾ ਨੇਤਾ ਸੁਖਦੇਵ ਸਿµਘ ਫਰਮਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਦੀ ਮੌਤ ਤੋਂ ਬਾਅਦ ਸਾਰਾ ਉਸਦਾ ਸਹੁਰਾ ਪਰਿਵਾਰ ਹੀ ਡੇਂਗੂ ਦੀ ਬੀਮਾਰੀ ਦਾ ਸ਼ਿਕਾਰ ਹੋ ਗਿਆ ਹੈ ਤੇ ਉਨ੍ਹਾਂ ਵੱਲੋਂ ਆਪਣਾ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿ®ਤਕਾ ਅੱਜਕੱਲ ਡਬਲ ਐਮਏ ਕਰਨ ਤੋਂ ਬਾਅਦ ਪੀਐਚਡੀ ਦੀ ਤਿਆਰੀ ਕਰ ਰਹੀ ਸੀ ਤੇ ਉਹ ਆਪਣੇ ਪਿਛੇ ਪਤੀ ਤੇ ਦੋ ਬੱਚੇ ਛੱਡ ਗਈ ਹੈ। ਉਸਦੀ ਮੌਤ ਬਾਰੇ ਸਿਹਤ ਵਿਭਾਗ ਮਾਨਸਾ ਦਾ ਕਹਿਣਾ ਹੈ ਕਿ ਇਹ ਮਾਮਲਾ ਸµਗਰੂਰ ਜ਼ਿਲ੍ਹੇ ਦਾ ਹੈ ਤੇ ਇਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ।
ਸਿਹਤ ਵਿਭਾਗ ਦੇ ਜ਼ਿਲ੍ਹਾ ਐਪੋਡੀਮੋਲਾਜਿਸਟ ਸµਤੋਸ਼ ਭਾਰਤੀ ਮੁਤਾਬਿਕ ਇµਨ੍ਹਾਂ ਮੌਤਾਂ ਨੂµ ਡੇਂਗੂ ਨਾਲ ਜੋੜਦਾ ਹਾਲੇ ਜਲਦਬਾਜੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਵਿਚ ਸ਼ੁੱਕਰਵਾਰ ਨੂµ ਹੋਰਨਾਂ ਘਰਾਂ ਵਿਚ 7 ਥਾਵਾਂ ਤੋਂ ਡੇਂਗੂ ਲਾਰਵਾ ਮਿਲਣ ਕਾਰਨ ਹੁਣ ਤੱਕ ਲਾਰਵਾ ਮਿਲਣ ਦਾ ਮਾਮਲਾ 225 ਦੇ ਕਰੀਬ ਹੋ ਗਿਆ ਹੈ, ਜਦੋਂ ਕਿ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 345 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲਾਰਵਾ ਮਿਲਣਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਡੇਂਗੂ ਤੋਂ ਪੀੜਤ ਸ਼ੱਕੀ ਮਰੀਜ਼ਾਂ ਦੇ ਕੇਸਾਂ ਦੀ ਗਿਣਤੀ ਵੀ 1013 ਤੱਕ ਪੁੱਜ ਗਈ ਹੈ।
ਸਿਵਲ ਸਰਜਨ ਡਾ. ਲਾਲ ਚµਦ ਠੁਕਰਾਲ ਦਾ ਕਹਿਣਾ ਹੈ ਕਿ ਇਸ ਬੀਮਾਰੀ ਬਾਰੇ ਲੋਕਾਂ ਨੂµ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸ ਵਾਸਤੇ ਸਾਰੇ ਪ®ਬµਧ ਮੁਕµਮਲ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਇਸ ਮੁਫਤ ਵਿਚ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂµ ਵਹਿਮਾਂ—ਭਰਮਾ ਵਿਚ ਪੈਣ ਦੀ ਬਜਾਏ ਸਰਕਾਰੀ ਹਸਪਤਾਲਾਂ ਵਿਚ ਇਸ ਦਾ ਇਲਾਜ ਕਰਵਾਉਣ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਫਤੇ ਵਿਚ ਦੋ ਦਿਨ ਐਮ.ਡੀ ਡਾ. ਸੋਹਣ ਲਾਲ ਵੱਲੋਂ ਸਿਵਲ ਹਸਪਤਾਲ ਮਾਨਸਾ ਵਿਚ ਮਰੀਜਾਂ ਦਾ ਮੁਆਇਨਾ ਕੀਤਾ ਜਾਂਦਾ ਹੈ।
ਫੋਟੋ ਕੈਪਸ਼ਨ: ਸਿਵਲ ਹਸਪਤਾਲ ਮਾਨਸਾ ਵਿਖੇ ਡੇਂਗੂ ਵਾਰਡ ਵਿਚ ਮੱਛਰ ਤੋਂ ਲਾਈਆਂ ਮੱਛਰਦਾਨੀਆਂ।