ਗੋਇੰਦਵਾਲ ਦੀ ਕੇਂਦਰੀ ਜੇਲ੍ਹ ਗੈਂਗਵਾਰ ‘ਚ ਸ਼ਾਮਲ ਮੋਹਨੇ ਦੀ ਮੌਤ ਤੋਂ ਬਾਅਦ ਪਿੰਡ ਰੱਲੀ ‘ਚ ਸਨਾਟਾ
ਮਾਨਸਾ, 26 ਫਰਵਰੀ (ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਚ ਸ਼ਾਮਲ ਮਨਮੋਹਨ ਸਿੰਘ ਮੋਹਣਾ, ਪਿੰਡ ਰੱਲੀ ਦੀ ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿੱਚ ਹੋਈ ਗੈਂਗਵਾਰ ਦੌਰਾਨ ਮੌਤ ਦੀ ਖਬਰ ਜਿਓ ਹੀ ਮੋਹਣੇ ਦੇ ਪਿੰਡ ਰੱਲੀ ਘਰ ਪਹੁੰਚੀ ਤਾਂ ਪਿੰਡ ਵਿੱਚ ਸਨਾਟਾ ਛਾਇਆ ਹੋਇਆ ਹੈ ।ਕੋਈ ਵੀ ਵਿਅਕਤੀ ਕੁਝ ਵੀ ਕਹਿਣ ਤੋਂ ਮੂੰਹ ਨਹੀਂ ਖੋਲ੍ਹ ਰਿਹਾ ਸੀ। ਘਰ ਵਿੱਚ ਸਥਰ ਵਿੱਛ ਚੁਕਿਆ ਸੀ, ਪਰਿਵਾਰਿਕ ਮੈਂਬਰਾਂ ਨੂੰ ਵੀ ਮੋਹਣੇ ਦੇ ਕਤਲ ਦੀ ਖਬਰ ਸ਼ੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ। ਭਾਵੇਂ ਸਰਕਾਰੀ ਤੌਰ ਤੇ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਇਕਬਾਲ ਸਿੰਘ ਬਰਾੜ ਵੱਲੋਂ ਜੇਲ੍ਹ ਵਿੱਚ ਹੋਈ ਗੈਂਗਵਾਰ ਦੌਰਾਨ ਮਨਮੋਹਨ ਸਿੰਘ ਮੋਹਨੇ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਅੱਜ ਜਿਓ ਹੀ ਪਿੰਡ ਵਿੱਚ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਮੋਹਨੇ ਦੇ ਪਰਿਵਾਰ ਨੂੰ ਮਿਲਣ ਤੋਂ ਇਨਕਾਰ ਕਰਦਿਆਂ ਕਿਸੇ ਕਿਸਮ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤੀ।