ਭਜਾ-ਭਜਾ, ਲੰਮਾ ਪਾ ਕੁੱਟਿਆ ਜਿਮ ਟ੍ਰੇਨਰ, ਤਲਵਾਰਾਂ ਨਾਲ ਹਮਲਾ
ਚੰਡੀਗੜ੍ਹ, 25ਮਈ(ਵਿਸ਼ਵ ਵਾਰਤਾ)- ਮੋਹਾਲੀ ਦੇ ਵਿੱਚ ਦਿਨ ਦਿਹਾੜੇ ਮੁੰਡਿਆਂ ਨੇ ਇੱਕ ਜਿਮ ਟ੍ਰੇਨਰ ਨੂੰ ਲੰਮਾ ਪਾ ਕੁੱਟਿਆ ਇਸਦਾ ਵੀਡੀਓ ਵੀ ਸਾਹਮਣੇ ਆਇਆ ਹੈ ਨਾਲ ਹੀ ਉਸ ਤੇ ਤਲਵਾਰਾਂ ਨਾਲ ਹਮਲਾ ਵੀ ਕੀਤਾ। ਮੋਹਾਲੀ ਜ਼ਿਲੇ ਦੇ ਸੈਕਟਰ 78 ਸਿੰਘ ਸ਼ਹੀਦਾਂ ਗੁਰਦੁਆਰੇ ਨੇੜੇ ਦੁਪਹਿਰ 1 ਵਜੇ ਦੇ ਕਰੀਬ ਜਿੰਮ ਟਰੇਨਰ ਮਨਪ੍ਰੀਤ ਸਿੰਘ ਨੇ ਟ੍ਰੇਨਿੰਗ ਲੈ ਰਹੇ ਇਕ ਲੜਕੇ ਦੇ ਥੱਪੜ ਮਾਰ ਦਿੱਤਾ, ਜਿਸ ‘ਤੇ ਉਸ ਨੇ ਸਾਰੀ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਬਾਹਰੋਂ 15 ਤੋਂ 20 ਲੜਕੇ ਬਾਜ਼ਾਰ ‘ਚ ਆ ਗਏ। ਜਿੱਥੇ ਮਨਪ੍ਰੀਤ ਆਪਸ ਵਿੱਚ ਘਿਰ ਗਿਆ। ਇਸ ਦੇ ਨਾਲ ਹੀ ਕੁਝ ਲੜਕੇ ਨਿਹੰਗ ਪਹਿਰਾਵੇ ‘ਚ ਵੀ ਨਜ਼ਰ ਆ ਰਹੇ ਹਨ, ਜੋ ਕਿ ਸੀਸੀਟੀਵੀ ‘ਚ ਕੈਦ ਹੋ ਗਏ ਹਨ। ਘਟਨਾ ਦੀ ਸੂਚਨਾ ਥਾਣਾ ਸਦਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਮੁਹਾਲੀ ਪੁਲੀਸ ਕੁਝ ਵੀ ਕਹਿਣ ਤੋਂ ਟਾਲਾ ਵੱਟ ਰਹੀ ਹੈ।






















