ਪੈ ਗਿਆ ਛਾਪਾ : ਲਿੰਗ ਜਾਂਚ ਕਰਨ ਦੇ ਦੋਸ਼ਾਂ ਹੇਠ ਐਲਟਰਾ ਸਾਊਂਡ ਦੇ ਸੰਚਲਾਕ ਡਾਕਟਰ ਨੂੰ ਕੀਤਾ ਕਾਬੂ
ਜਲਾਲਾਬਾਦ,25ਮਈ(ਵਿਸ਼ਵ ਵਾਰਤਾ)-: ਜਲਾਲਾਬਾਦ ਦੇ ਬਾਹਮਣੀ ਚੁੰਗੀ ਦੇ ਨਜ਼ਦੀਕ ਇੱਕ ਨਿੱਜੀ ਹਸਪਤਾਲ ਤੇ ਅਲਟਰਾ ਸਾਊਂਡ ਸੈਂਟਰ ’ਤੇ ਪੁਲਸ ਤੇ ਸਿਹਤ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਡਾਕਟਰ ਨੂੰ ਲਿੰਗ ਜਾਂਚ ਦੇ ਦੋਸ਼ਾਂ ਹੇਠ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲ਼ੋਂ ਡਾਕਟਰ ਨੂੰ ਪੁੱਛਗਿੱਛ ਕਰਨ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਲੈ ਕੇ ਜਾਇਆ ਗਿਆ। ਇਸ ਤੋਂ ਬਾਅਦ ਡਾਕਟਰ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਬਾਹਮਣੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ । ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਨੇ ਦੱਸਿਆ ਕਿ ਅਤੇ ਡਾਕਟਰ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਅਤੇ ਡਾਕਟਰ ਬੇਕਸੂਰ ਹਨ ਅਤੇ ਉਸ ਨੂੰ ਸਾਜਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਕੋਈ ਵੀ ਅਲਟਰਾ ਸਾਊਂਡ ਰਾਹੀਂ ਕਿਸੇ ਵੀ ਤਰ੍ਹਾਂ ਦੀ ਲਿੰਗ ਜਾਂਚ ਨਹੀਂ ਕ ਰਹੀ। ਅਲਟਰਾ ਸਾਊਂਡ ਸੈਂਟਰ ਵਿਖੇ ਹੋਈ ਛਾਪੇਮਾਰੀ ਦੀ ਜਾਣਕਾਰੀ ਮਿਲਣ ਤੇ ਡਾਕਟਰ ਦੀ ਹਮਾਇਤ ’ਚ ਨਿੱਤਰੀ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਕਿਹਾ ਕਿ ਡਾਕਟਰ ਦੇ ਕੋਲ ਕਿਸੇ ਪਿੰਡ ਦੀ ਨਰਸ ਸਿਰਸੇ ਤੋ ਇਕ ਲੇਡੀ ਨੂੰ ਲੈ ਕੇ ਅਲਟਰਾ ਸਾਊਂਡ ਕਰਵਾਉਣ ਲੈ ਕੇ ਆਈ ਸੀ ਅਤੇ ਉਸ ਦੇ ਆਉਣ ਤੋਂ ਟੀਮ ਨੇ ਛਾਪਾ ਮਾਰਿਆ। ਜਿਸ ਦੌਰਾਨ ਡਾਕਟਰ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਅਤੇ ਨਰਸ ਕੋਲੋਂ 56 ਹਜ਼ਾਰ ਬਰਾਮਦ ਹੋਇਆ ਹੈ। ਟੀਮ ਨੇ ਦੱਸਿਆ ਕਿ ਨਰਸ ਕੋਲੋਂ ਬਰਾਮਦ ਨੋਟ ਉਨ੍ਹਾਂ ਵੱਲ਼ੋਂ ਹੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟੀਮ ਨੇ ਉਨ੍ਹਾਂ ਕੋਲ ਮੰਨਿਆ ਕਿ ਡਾਕਟਰ ਬੇਕਸੂਰ ਹੈ ਅਤੇ ਨਰਸ ਕਸੂਰਵਾਰ ਹੈ ਅਤੇ ਅਸੀਂ ਨਰਸ ਨੂੰ ਲੈ ਕੇ ਜਾਣਾ ਹੈ। ਮੈਡੀਮਕਲ ਐਸੋਸੀਏਸ਼ਨ ਦੇ ਮੁਲਾਜ਼ਮਾਂ ਨੇ ਟੀਮ ’ਚ ਸ਼ਾਮਲ ਪੁਲਸ ਮੁਲਾਜ਼ਮ ’ਤੇ ਡਾਕਟਰ ਨੂੰ ਥੱਪੜ ਮਾਰ ਕੇ ਧੱਕੇ ਨਾਲ ਗੱਡੀ ’ਚ ਬੈਠਾਉਣ ਦੇ ਦੋਸ਼ ਲਗਾਏ ਹਨ । ਸਾਡੇ ਵਿਰੋਧ ਕਰਨ ਦੇ ਬਾਅਦ ਵੀ ਡਾਕਟਰ ਨੂੰ ਨਾ ਛੱਡਿਆ ਗਿਆ ਤਾਂ ਸਾਰਾ ਸ਼ਹਿਰ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਜਲਾਲਾਬਾਦ ਦੇ ਡੀ.ਐਸ.ਏ.ਆਰ ਸ਼ਰਮਾ , ਐਸ.ਐਮ.ੳ ਸਰਕਾਰੀ ਹਸਪਤਾਲ ਜਲਾਲਾਬਾਦ ਤੇ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਸਿਵਲ ਹਸਪਤਾਲ ’ਚ ਬੈਠ ਕੇ ਸਾਰੇ ਮਾਮਲੇ ਨੂੰ ਵਿਚਾਰਿਆ ਜਾ ਰਿਹਾ ਹੈ । ਖ਼ਬਰ ਲਿਖੇ ਜਾਣ ਤੱਕ ਸਿਹਤ ਵਿਭਾਗ ਤੇ ਪੁਲਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਛਾਪੇਮਾਰੀ ਨੂੰ ਲੈ ਕੇ ਸਾਂਝੀ ਨਹੀ ਕੀਤੀ ਗਈ।