ਪੰਜਾਬ- ਹਰਿਆਣਾ ਬਾਰਡਰ ਦੇ ਉੱਪਰ ਸਖ਼ਤ ਪਹਿਰਾ ਅਜ੍ਹੇ ਰਹੇਗਾ ਜਾਰੀ
ਚੰਡੀਗੜ੍ਹ, 25ਮਈ (ਵਿਸ਼ਵ ਵਾਰਤਾ)- ਸੰਗਰੂਰ ਦੇ ਲਹਿਰਾਗਾਗਾ ‘ਚ ਪੰਜਾਬ ਹਰਿਆਣਾ ਬਾਰਡਰ ਤੋਂ ਪੁਲਿਸ ਦੀ ਤਲਾਸ਼ੀ ਦੌਰਾਨ 6 ਲੱਖ 20 ਹਜਾਰ ਦੀ ਨਕਦੀ ਅਤੇ 10 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਡੀਐਸਪੀ ਲਹਿਰਾ ਗਾਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੱਤ ਇੰਟਰਸਟੇਟ ਨਾਕੇ ਪੁਲਿਸ ਵੱਲੋਂ ਲਗਾਏ ਗਏ ਹਨ. 25 ਮਈ ਨੂੰ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਹੋ ਗਈਆਂ ਹਨ ਤੇ ਪੰਜਾਬ ਦੇ ਵਿੱਚ 1 ਜੂਨ ਨੂੰ ਚੋਣਾਂ ਹੋਣੀਆਂ ਨੇ ਇਸਦੇ ਚਲਦਿਆਂ ਨਾਕੇ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਇੰਟਰਸਟੇਟ ਨਾਕੇ ਪੁਲਿਸ ਵੱਲੋਂ ਦਿਨ -ਰਾਤ ਲਗਾਏ ਜਾ ਰਹੇ ਨੇ। ਇਹਨਾਂ ਪੁਲਿਸ ਨਾਕਿਆਂ ਦੌਰਾਨ ਪੰਜਾਬ ਅੰਦਰ ਆਉਣ ਜਾਣ ਵਾਲੇ ਹਰ ਵਾਹਨ ਅਤੇ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ।